ਅੰਮਿ੍ਤਸਰ, 4 ਜੂਨ (ਰੇਸ਼ਮ ਸਿੰਘ)-ਆਪਣੇ ਹੀ ਸਕੇ ਭਰਾ ਖ਼ਿਲਾਫ਼ ਜਾਇਦਾਦੀ ਝਗੜੇ ਦੀ ਕਾਰਵਾਈ ਕਰਵਾਉਣ ਲਈ ਇਕ ਵਿਅਕਤੀ ਵਲੋਂ ਡੀ. ਸੀ. ਨੂੰ ਸ਼ਿਕਾਇਤ ਕੀਤੀ ਗਈ ਹੈ, ਜਿਸ ਉਪਰੰਤ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ | ਇਹ ਦੋਸ਼ 'ਅਜੀਤ' ਉਪ ਦਫ਼ਤਰ ਪੁੱਜੇ ਅੰਕੁਸ਼ ਪੁੱਤਰ ਰਾਮ ਰਤਨ ਸਿੰਘ ਵਾਸੀ ਗਲੀ ਧਰੇਕ ਵਾਲੀ ਵਾਲਮੀਕਿ ਮੁਹੱਲਾ ਨੇ ਦੱਸਿਆ ਕਿ ਉਸਦੇ ਭਰਾ ਰਵਿੰਦਰ ਕੁਮਾਰ ਜੋ ਕਿ ਪਿਤਾ ਰਾਮ ਰਤਨ ਸਿੰਘ ਦੀ ਮੌਤ ਉਪਰੰਤ ਤਰਸ ਦੇ ਆਧਾਰ 'ਤੇ ਮਿਲੀ ਸਰਕਾਰੀ ਨੌਕਰੀ ਪੀ. ਡਬਲਿਊ. ਡੀ. ਵਿਭਾਗ ਵਿਖੇ ਕਰ ਰਿਹਾ ਹੈ ਅਤੇ ਇਹ ਨੌਕਰੀ ਲਈ ਉਸਨੇ ਸਹਿਮਤੀ ਦਿੱਤੀ ਸੀ ਜਦੋਂ ਕਿ 2020 'ਚ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ ਤੇ ਉਸਦੇ ਭਰਾ ਨੇ ਕਿਹਾ ਸੀ ਕਿ ਜੇਕਰ ਉਸਨੂੰ ਨੌਕਰੀ ਮਿਲਦੀ ਹੈ ਤਾਂ ਉਹ ਘਰ 'ਚੋਂ ਹਿੱਸਾ ਨਹੀਂ ਲਵੇਗਾ ਜਦੋਂ ਕਿ ਹੁਣ ਘਰ 'ਤੇ ਕਬਜਾ ਕਰ ਰਿਹਾ ਹੈ | ਉਸ ਨੇ ਕਿਹਾ ਕਿ ਉਹ ਗ਼ਰੀਬ ਵਿਅਕਤੀ ਹੈ ਅਤੇ ਘਰ ਤੋਂ ਇਲਾਵਾ ਉਸਦੀ ਕੋਈ ਜਾਇਦਾਦ ਨਹੀਂ ਹੈ ਅਤੇ ਉਸਦੇ 2 ਛੋਟੇ-ਛੋਟੇ ਬੱਚੇ ਹਨ ਇਸ ਲਈ ਉਸਦੀ ਸੁਣਵਾਈ ਕੀਤੀ ਜਾਵੇ ਤੇ ਉਸਨੂੰ ਇਨਸਾਫ਼ ਦਿੱਤਾ ਜਾਵੇ | ੇ
ਭਰਾ ਨੇ ਭਰਾ ਖ਼ਿਲਾਫ਼ ਕਾਰਵਾਈ ਲਈ ਡੀ. ਸੀ. ਨੂੰ ਦਿੱਤੀ ਸ਼ਿਕਾਇਤ
ਅਜੀਤ ਡੈਸਕ
05-06-2026