ਅੰਮਿ੍ਤਸਰ, 4 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਸੰਘੀ ਸਰਕਾਰ ਨੂੰ ਡਾਇਮਰ-ਭਾਸ਼ਾ ਡੈਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਅਪੀਲ ਕਰਦਿਆਂ ਇਸ ਪ੍ਰੋਜੈਕਟ ਨੂੰ ਇਕ ਕੌਮੀ ਲੋੜ ਦੱਸਿਆ | ਉਨ੍ਹਾਂ ਨੇ ਕਿਹਾ ਕਿ ਇਹ ਡਾਇਮਰ-ਭਾਸ਼ਾ ਡੈਮ ਨਾ ਸਿਰਫ਼ ਡਾਇਮਰ ਖੇਤਰ ਦੇ ਲੋਕਾਂ ਦਾ ਹੱਕ ਹੈ, ਸਗੋਂ ਪਾਕਿਸਤਾਨ ਦੀ ਵੀ ਲੋੜ ਹੈ | ਉਨ੍ਹਾਂ ਨੇ ਮਕਬੂਜ਼ਾ ਕਸ਼ਮੀਰ ਦੇ ਡਾਇਮਰ 'ਚ ਚੋਣ ਰੈਲੀ ਨੂੰ ਸੰਬੋਧਨ ਦੌਰਾਨ ਭਾਰਤ ਵਲੋਂ ਸਿੰਧੂ ਜਲ ਸੰਧੀ ਦੀ ਉਲੰਘਣਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਪਾਣੀ ਨੂੰ ਅੱਤਵਾਦ ਦੇ ਸਾਧਨ ਵਜੋਂ ਵਰਤ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਡਾਇਮਰ-ਭਾਸ਼ਾ ਡੈਮ ਤੋਂ ਵੱਧ ਕੋਈ ਹੋਰ ਪ੍ਰੋਜੈਕਟ ਮਹੱਤਵਪੂਰਨ ਨਹੀਂ ਹੈ | ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ 'ਚ 'ਸ਼ਾਹਬਾਜ਼ ਗਤੀ' ਵਿਖਾਉਣ ਦੀ ਅਪੀਲ ਕੀਤੀ | ਬਿਲਾਵਲ ਨੇ ਇਹ ਵੀ ਕਿਹਾ ਕਿ ਡਾਇਮਰ-ਭਾਸ਼ਾ ਡੈਮ 4,500 ਮੈਗਾਵਾਟ ਦਾ ਪ੍ਰੋਜੈਕਟ ਹੈ ਜਿਸ ਦੀ ਅਨੁਮਾਨਿਤ ਲਾਗਤ 15 ਅਰਬ ਅਮਰੀਕੀ ਡਾਲਰ ਹੈ ਅਤੇ ਇਸ ਦੇ ਪੂਰਾ ਹੋਣ ਤੋਂ ਬਾਅਦ ਦੁਨੀਆ ਦੇ ਸਭ ਤੋਂ ਵੱਡੇ ਡੈਮਾਂ 'ਚੋਂ ਇਕ ਹੋਣ ਦੀ ਉਮੀਦ ਹੈ | ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਪਾਕਿ ਦੀ ਆਰਥਿਕਤਾ ਲਈ ਸਕਾਰਾਤਮਿਕ ਉਤੇਜਨਾ ਵਜੋਂ ਵੇਖਿਆ ਜਾ ਰਿਹਾ ਹੈ | ਇਹ 10.2 ਲੱਖ ਏਕੜ ਖੇਤੀਬਾੜੀ ਜ਼ਮੀਨ ਨੂੰ ਸਿੰਜੇਗਾ ਤੇ ਤਰਬੇਲਾ ਡੈਮ ਦੀ ਉਮਰ 35 ਸਾਲ