08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਘਰ 'ਚੋਂ ਮੋਟਰਸਾਈਕਲ ਚੋਰੀ

ਅਜੀਤ ਡੈਸਕ 05-06-2026
ਤਰਨ ਤਾਰਨ, 4 ਜੂਨ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਘਰ ਵਿਚ ਖੜਾ ਮੋਟਰਸਾਈਕਲ ਚੋਰਾਂ ਵਲੋਂ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਚੋਹਲਾ ਸਾਹਿਬ ਵਿਖੇ ਸਿਮਰਨਜੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਰੱਤੋਕੇ ਹਾਲ ਵਾਸੀ ਚੋਹਲਾ ਸਾਹਿਬ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਰਮੀ ਵਿਚ ਨੌਕਰੀ ਕਰਦਾ ਹੈ | 16 ਮਈ ਨੂੰ ਉਹ 19 ਦਿਨ ਦੀ ਛੁੱਟੀ 'ਤੇ ਆਇਆ ਹੋਇਆ ਸੀ ਅਤੇ ਆਪਣੇ ਪਰਿਵਾਰ ਸਮੇਤ ਆਪਣੀ ਰਿਸ਼ਤੇਦਾਰੀ ਵਿਚ ਗਿਆ ਹੋਇਆ ਸੀ | ਜਦ ਉਹ 1 ਜੂਨ ਨੂੰ ਸਵੇਰੇ ਘਰ ਆਏ ਤੇ ਦੇਖਿਆ ਤਾਂ ਘਰ ਦੇ ਮੇਨ ਗੇਟ ਦੀ ਬਾਰੀ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਮੇਰਾ ਮੋਟਰਸਾਈਕਲ ਨੰਬਰ ਪੀ.ਬੀ.46 ਏ.ਐੱਲ. 7684 ਸਪਲੈਂਡਰ ਪਲੱਸ ਰੰਗ ਕਾਲਾ ਘਰ ਵਿਚ ਨਹੀਂ ਸੀ ਜੋ ਮੇਰਾ ਉਕਤ ਮੋਟਰਸਾਈਕਲ ਰਾਤ ਨੂੰ ਅਣਪਛਾਤੇ ਵਿਅਕਤੀ ਮੇਰਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਹਨ | ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਆਟੋ ਸਵਾਰ ਗੰਭੀਰ ਜ਼ਖ਼ਮੀ, ਸਕਾਰਪੀਓ ਚਾਲਕ ਫ਼ਰਾਰ ਅਗਲੀ ਖ਼ਬਰ ਪਾਵਰਕਾਮ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰ ਯੂਨੀਅਨ ਵਲੋਂ ਬਿਜਲੀ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।