08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸੜਕ ਹਾਦਸੇ 'ਚ ਆਟੋ ਸਵਾਰ ਗੰਭੀਰ ਜ਼ਖ਼ਮੀ, ਸਕਾਰਪੀਓ ਚਾਲਕ ਫ਼ਰਾਰ

ਅਜੀਤ ਡੈਸਕ 05-06-2026
ਚੇਤਨਪੁਰਾ, 4 ਜੂਨ (ਮਹਾਂਬੀਰ ਸਿੰਘ ਗਿੱਲ)-ਪਿੰਡ ਬੱਲ ਖੁਰਦ ਦੇ ਬੱਲ ਪੈਲਸ ਦੇ ਨਜ਼ਦੀਕ ਹੋਏ ਸੜਕ ਹਾਦਸੇ ਵਿਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ | ਹਾਦਸੇ ਦਾ ਸ਼ਿਕਾਰ ਹੋਏ ਜਸਪਾਲ ਸਿੰਘ ਪੁੱਤਰ ਧੀਰ ਸਿੰਘ ਵਾਸੀ ਪਿੰਡ ਸੰਗਤਪੁਰਾ ਬੈਟਰੀ ਵਾਲਾ ਰਿਕਸ਼ਾ ਅੰਮਿ੍ਤਸਰ ਤੋਂ ਆਪਣੇ ਪਿੰਡ ਨੂੰ ਸਵਾਰੀਆਂ ਨਾਲ ਲੈ ਕੇ ਜਾ ਰਿਹਾ ਸੀ ਕਿ ਰਸਤੇ ਵਿਚ ਜਦੋਂ ਉਹ ਸਵਾਰੀਆਂ ਉਤਾਰ ਕੇ ਚੱਲਿਆ ਤਾਂ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਸਕਾਰਪੀਓ ਕਾਲੇ ਰੰਗ ਦੀ ਗੱਡੀ ਨੇ ਟੱਕਰ ਮਾਰ ਦਿੱਤੀ ਤੇ ਉਹ ਕਰੀਬ 20 ਫੁੱਟ ਦੂਰ ਇਕ ਫੈਕਟਰੀ ਦੀਆਂ ਬਰੂਹਾਂ ਅੱਗੇ ਜਾ ਡਿੱਗਾ | ਫੈਕਟਰੀ ਵਾਲੇ ਲੋਕਾਂ ਨੇ ਉਸਨੂੰ ਚੁੱਕਿਆ ਤੇ ਲਾਗੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ | ਉਸਦੇ ਲੜਕੇ ਹਰਪੀਤ ਸਿੰਘ ਤੇ ਪਿ੍ੰਸਪਾਲ ਸਿੰਘ ਨੇ ਦੱਸਿਆ ਕਿ ਗੱਡੀ ਵਾਲਾ ਮੌਕੇ ਤੋਂ ਗੱਡੀ ਸਮੇਤ ਫ਼ਰਾਰ ਹੋ ਗਿਆ | ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਤੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਥ੍ਰੀ ਵੀਲਰ ਤੇ ਕਾਰ 'ਚ ਹੋਈ ਟੱਕਰ ਕਾਰਨ ਨੌਜਵਾਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਘਰ 'ਚੋਂ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।