08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਥ੍ਰੀ ਵੀਲਰ ਤੇ ਕਾਰ 'ਚ ਹੋਈ ਟੱਕਰ ਕਾਰਨ ਨੌਜਵਾਨ ਗੰਭੀਰ ਜ਼ਖ਼ਮੀ

ਅਜੀਤ ਡੈਸਕ 05-06-2026
ਚੇਤਨਪੁਰਾ, 4 ਜੂਨ (ਮਹਾਂਬੀਰ ਸਿੰਘ ਗਿੱਲ)-ਬੀਤੀ ਰਾਤ ਇਕ ਸੜਕ ਹਾਦਸੇ ਵਿਚ ਇਕ ਕਾਰ ਸਵਾਰ ਵਲੋਂ ਮਾਰੀ ਤੇਜ਼ ਟੱਕਰ ਵਿਚ ਇਕ ਨੌਜਵਾਨ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ ਤੇ ਉਸਦਾ ਥ੍ਰੀ ਵੀਲਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਘਟਨਾ ਸਥਾਨ 'ਤੇ ਪਹੁੰਚੇ ਲੋਕਾਂ ਅਨੁਸਾਰ ਜ਼ਖ਼ਮੀ ਹੋਏ ਅਵਤਾਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਨੰਗਲੀ ਭੱਠਾ ਜੋ ਕਿ ਆਪਣਾ ਆਟੋ ਥ੍ਰੀ ਵੀਲਰ ਲੈ ਕੇ ਅੰਮਿ੍ਤਸਰ ਤੋਂ ਆ ਰਿਹਾ ਸੀ ਕਿ ਪਿੰਡ ਮੁਰਾਦਪੁਰਾ ਤੇ ਬੱਲ ਖੁਰਦ ਦੇ ਵਿਚਕਾਰ ਇਕ ਤੇਜ਼ ਰਫਤਾਰ ਵਰਨਾ ਕਾਰ ਉਸ ਨਾਲ ਸਿੱਧੀ ਟਕਰਾ ਗਈ ਸਿਟੇ ਵਜੋਂ ਆਟੋ ਸੜਕ ਤੋਂ ਦੂਰ ਜਾ ਡਿੱਗਾ ਤੇ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਤੇ ਆਟੋ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਕਾਰ ਸਵਾਰ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ | ਅੱਜ ਉਕਤ ਆਟੋ ਚਾਲਕ ਦੇ ਹੱਕ ਵਿਚ ਇਕੱਤਰ ਹੋਏ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ |
ਪਿਛਲੀ ਖ਼ਬਰ ਅੱਜ ਵੀ ਬੁਝਾਰਤ ਹੈ ਤੀਜੇ ਘੱਲੂਘਾਰੇ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਫੌਜ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਸਿੰ... ਅਗਲੀ ਖ਼ਬਰ ਸੜਕ ਹਾਦਸੇ 'ਚ ਆਟੋ ਸਵਾਰ ਗੰਭੀਰ ਜ਼ਖ਼ਮੀ, ਸਕਾਰਪੀਓ ਚਾਲਕ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।