25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸਹਾਰਾ ਸੇਵਾ ਸੁਸਾਇਟੀ ਭੋਏਵਾਲ ਨੇ 21 ਸਾਲ ਬਾਅਦ ਯੂ. ਪੀ. ਦੇ ਪਰਿਵਾਰ ਨੂੰ ਮਿਲਾਇਆ ਵਿਛੜਿਆ ਮੈਂਬਰ <br/>

ਅਜੀਤ ਡੈਸਕ 08-06-2026
ਚੌਕ ਮਹਿਤਾ, 7 ਜੂਨ (ਜਗਦੀਸ਼ ਸਿੰਘ ਬਮਰਾਹ)-ਯੂ. ਪੀ. ਦੇ ਗੋਰਖਪੁਰ ਇਲਾਕੇ ਦਾ ਰਹਿਣ ਵਾਲਾ ਇਕ ਵਿਅਕਤੀ ਜੋ 21 ਸਾਲ ਪਹਿਲਾਂ ਸੰਨ 2005 ਵਿਚ ਆਪਣੇ ਪਰਿਵਾਰ ਤੋਂ ਵਿਛੜ ਗਿਆ ਸੀ, ਉਸ ਨੂੰ ਸਹਾਰਾ ਅਨਾਥ ਆਸ਼ਰਮ ਪਿੰਡ ਭੋਏਵਾਲ ਵਲੋਂ ਅੱਜ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ | ਉਕਤ ਵਿਅਕਤੀ ਜਿਸ ਦਾ ਨਾਮ ਰਾਧੇ ਸ਼ਾਮ ਦੂਬੇ ਹੈ, ਦੇ ਵੱਡਾ ਭਰਾ ਜੈ ਪ੍ਰਕਾਸ਼ ਦੂਬੇ, ਭਤੀਜੇ ਅੰਕਿਤ ਦੂਬੇ ਅਤੇ ਪੰਕਜ ਦੂਬੇ ਨੇ ਦੱਸਿਆ ਕਿ ਉਹ ਪਿੰਡ ਬਾਂਹਪੁਰ, ਤਹਿਸੀਲ ਗੋਲਾ ਬਾਜ਼ਾਰ, ਜ਼ਿਲ•ਾ ਗੋਰਖਪੁਰ ਯੂ. ਪੀ. ਦੇ ਰਹਿਣ ਵਾਲੇ ਹਨ | 2005 ਵਿਚ ਜਦ ਰਾਧੇ ਸ਼ਾਮ ਦੁਬੇ ਜੋ ਦਿਮਾਗੀ ਤੌਰ 'ਤੇ ਕਮਜ਼ੋਰ ਹੈ ਦਿੱਲੀ ਨੌਕਰੀ ਕਰਨ ਵਾਸਤੇ ਗਿਆ ਸੀ ਪਰ ਦੋ ਤਿੰਨ ਮਹੀਨੇ ਬਾਅਦ ਹੀ ਉਥੋਂ ਕਿਧਰੇ ਲਾਪਤਾ ਹੋ ਗਿਆ | ਜਦ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਨ•ਾਂ ਨੇ ਬੜੀ ਭਾਲ ਕੀਤੀ ਪਰ ਰਾਧੇ ਸ਼ਾਮ ਦਾ ਕੁਝ ਪਤਾ ਨਾ ਲੱਗਾ | ਉਸ ਦਾ ਵਿਆਹ ਹੋ ਚੁੱਕਾ ਸੀ ਅਤੇ ਇਕ ਛੋਟੀ ਬੇਟੀ ਵੀ ਸੀ | ਜਦ ਉਸ ਦਾ ਕੋਈ ਥਹੁ-ਪਤਾ ਨਾ ਲੱਗਾ ਤਾਂ ਉਨ•ਾਂ ਨੇ ਥੱਕ ਹਾਰ ਕੇ ਰਾਧੇ ਸ਼ਾਮ ਦੀ ਪਤਨੀ ਦਾ ਕਿਸੇ ਹੋਰ ਜਗ•ਾ 'ਤੇ ਵਿਆਹ ਕਰਵਾ ਦਿੱਤਾ ਅਤੇ ਇਹ ਸੋਚ ਕੇ ਆਪਣੇ ਘਰ ਬੈਠ ਗਏ ਕਿ ਸ਼ਾਇਦ ਰਾਧੇ ਸ਼ਾਮ ਹੁਣ ਇਸ ਦੁਨੀਆਂ ਵਿਚ ਨਹੀਂ ਰਿਹਾ |
ਇਧਰ ਮਹਿਤਾ ਚੌਂਕ ਦੇ ਨਜ਼ਦੀਕ ਪੈਂਦੇ ਪਿੰਡ ਭੋਏਵਾਲ ਵਿਚ ਹਰਪ੍ਰੀਤ ਸਿੰਘ ਜੋ ਕਿ ਪੁਲਿਸ ਮੁਲਾਜ਼ਮ ਹੈ ਅਤੇ ਮਨ ਵਿਚ ਲੋੜਵੰਦਾਂ ਵਾਸਤੇ ਬੜਾ ਦਰਦ ਰੱਖਦਾ ਹੈ | ਉਸਨੇ ਆਪਣੇ ਪਿੰਡ ਵਿਚ ਹੀ ਇਕ ਸਹਾਰਾ ਅਨਾਥ ਆਸ਼ਰਮ ਬਣਾ ਰੱਖਿਆ ਹੈ | ਜਿੱਥੇ 130 ਤੋਂ ਉੱਪਰ ਅਜਿਹੇ ਲੋਕ ਜਿਨ•ਾਂ ਨੂੰ ਜਾਂ ਤਾਂ ਘਰਾਂ ਤੋਂ ਕੱਢ ਦਿੱਤਾ ਗਿਆ ਹੈ ਅਤੇ ਜਾਂ ਉਨ•ਾਂ ਨੂੰ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਆਪਣੇ ਘਰ ਬਾਰ ਦਾ ਪਤਾ ਹੀ ਨਹੀਂ ਹੈ, ਆਸ਼ਰਮ ਵਿਚ ਰੱਖ ਕੇ ਉਨ•ਾਂ ਦੀ ਦੇਖਭਾਲ, ਦਵਾ ਦਾਰੂ ਵਗੈਰਾ ਕੀਤਾ ਜਾਂਦਾ ਹੈ | ਪਿਛਲੇ ਹਫਤੇ ਜਦ ਹਰਪ੍ਰੀਤ ਸਿੰਘ ਨੂੰ ਇਸ ਵਿਅਕਤੀ ਬਾਰੇ ਪਤਾ ਚੱਲਿਆ ਕਿ ਨਹਿਰ ਦੇ ਕੰਢੇ ਤੇ ਇਕ ਅਣਜਾਣ ਆਦਮੀ ਘੁੰਮ ਰਿਹਾ ਹੈ ਉਸਨੇ ਉਸ ਨੂੰ ਉਥੋਂ ਆਪਣੇ ਆਸ਼ਰਮ ਵਿਚ ਲੈ ਆਂਦਾ | ਉਸ ਦਾ ਇਲਾਜ ਕਰਵਾ ਕੇ ਜਦ ਪੁੱਛਗਿਛ ਕੀਤੀ ਤਾਂ ਉਸਨੇ ਆਪਣਾ ਪਿੰਡ ਵਗੈਰਾ ਦਾ ਨਾਂ ਦੱਸ ਦਿੱਤਾ | ਹਰਪ੍ਰੀਤ ਸਿੰਘ ਨੇ ਆਪਣੇ ਨੈਟਵਰਕ ਰਾਹੀਂ ਉਸ ਪਿੰਡ ਦਾ ਪਤਾ ਕਰਵਾ ਲਿਆ ਅਤੇ ਜਦ ਉਸ ਦੇ ਸਾਥੀਆਂ ਨੇ ਪਿੰਡ ਵਿੱਚ ਸੰਪਰਕ ਕੀਤਾ ਤਾਂ ਪਤਾ ਲੱਗ ਗਿਆ ਕਿ ਵਾਕਿਆ ਹੀ ਇਹ ਉਥੋਂ ਦਾ ਰਹਿਣ ਵਾਲਾ ਵਿਅਕਤੀ ਹੈ | ਲਿਹਾਜਾ ਅੱਜ ਉਸ ਦੇ ਪਰਿਵਾਰਕ ਮੈਂਬਰ ਇੱਥੇ ਪਹੁੰਚ ਗਏ | 21 ਸਾਲ ਬਾਅਦ ਵਿਛੜੇ ਆਪਣੇ ਭਰਾ ਨੂੰ ਮਿਲ ਕੇ ਜੋ ਮੰਜ਼ਰ ਪੇਸ਼ ਹੋਇਆ ਉਹ ਬਿਆਨ ਤੋਂ ਬਾਹਰ ਹੈ | ਜਿੱਥੇ ਪਰਿਵਾਰ ਦੇ ਮੈਂਬਰ ਬਹੁਤ ਖੁਸ਼ ਹਨ ਉੱਥੇ ਆਸ਼ਰਮ ਦੇ ਸੰਚਾਲਕ ਹਰਪ੍ਰੀਤ ਸਿੰਘ ਵੀ ਜਜ਼ਬਾਤੀ ਹੋ ਕੇ ਕਹਿ ਰਹੇ ਸਨ ਕਿ ਅੱਜ ਮੇਰੇ ਦਿਲ ਨੂੰ ਬਹੁਤ ਵੱਡਾ ਸਕੂਨ ਮਿਲਿਆ ਹੈ |

ਪਿਛਲੀ ਖ਼ਬਰ ਘਰੋਂ ਕੰਮ 'ਤੇ ਗਏ ਵਿਅਕਤੀ ਦੀ 9 ਦਿਨਾਂ ਬਾਅਦ ਵੀ ਨਹੀਂ ਕੋਈ ਉੱਘ-ਸੁੱਘ <br/> ਅਗਲੀ ਖ਼ਬਰ ਕੋਮਲਪ੍ਰੀਤ ਕੌਰ ਨੇ ਐੱਨ.ਡੀ.ਏ. ਦਾ ਟੈਸਟ ਪਾਸ ਕਰਕੇ ਪੰਜਾਬ ਦਾ ਮਾਣ ਵਧਾਇਆ : ਸੋਨੀਆ ਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।