25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਘਰੋਂ ਕੰਮ 'ਤੇ ਗਏ ਵਿਅਕਤੀ ਦੀ 9 ਦਿਨਾਂ ਬਾਅਦ ਵੀ ਨਹੀਂ ਕੋਈ ਉੱਘ-ਸੁੱਘ <br/>

ਅਜੀਤ ਡੈਸਕ 08-06-2026
ਨਵਾਂ ਪਿੰਡ, 7 ਜੂਨ (ਜਸਪਾਲ ਸਿੰਘ)-ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਪਿੰਡ ਮੱਖਣਵਿੰਡੀ ਦੇ ਵਸਨੀਕ 35 ਸਾਲਾ ਮਨਦੀਪ ਸਿੰਘ ਮੱਨੂ ਪੁੱਤਰ ਸਵ: ਦੇਸ਼ਾ ਸਿੰਘ ਦੇ ਲਾਪਤਾ ਹੋਇਆਂ ਅੱਜ 9 ਦਿਨ ਬੀਤ ਜਾਣ ਦੇ ਬਾਅਦ ਵੀ ਉਸਦੀ ਕੋਈ ਉੱਘ-ਸੱੁਘ ਨਹੀਂ ਹੈ | ਇਸ ਸੰਬੰਧੀ ਉਪਰੋਕਤ ਲਾਪਤਾ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਪ੍ਰਗਟ ਸਿੰਘ ਠੇਕੇਦਾਰ ਤੇ ਬਲਵਿੰਦਰ ਸਿੰਘ ਪੁੱਤਰ ਸਵ: ਦੇਸ਼ਾ ਸਿੰਘ ਨੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਉਨ•ਾਂ ਦਾ ਭਰਾ ਜੋ ਕਿ ਘਰੇਲੂ ਕਾਰਨਾਂ ਕਰਕੇ ਪ੍ਰੇਸ਼ਾਨ ਸੀ, ਤੇ ਉਹ ਰੋਜ਼ਾਨਾ ਦੀ ਤਰ•ਾਂ 30 /5/2026 ਨੂੰ ਸਾਈਕਲ 'ਤੇ ਘਰੋਂ ਕੰਮ 'ਤੇ ਗਿਆ ਸੀ ਜੋ ਕਿ ਅੱਜ ਤੱਕ ਘਰ ਵਾਪਸ ਨਹੀਂ ਮੁੜਿਆ, ਜਿਸਦੀ ਇਤਲਾਹ ਉਨ•ਾਂ ਵਲੋਂ ਪੁਲਿਸ ਚੌਂਕੀ ਨਵਾਂ ਪਿੰਡ ਵਿਖੇ ਦਿੱਤੀ ਗਈ ਹੈ | ਇਸ ਮੌਕੇ ਉਨ•ਾਂ ਨੇ ਉਪਰੋਕਤ ਲਾਪਤਾ ਵਿਆਕਤੀ ਦੀ ਉੱਘ-ਸੱੁਘ ਲਗਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ |

ਪਿਛਲੀ ਖ਼ਬਰ ਬੁਨਿਆਦੀ ਸਹੂਲਤਾਂ ਨਾ ਮਿਲਣ ਕਾਰਨ ਸੈਲੀਬ੍ਰੇਸ਼ਨ ਇਨਕਲੇਵ ਕਾਲੋਨੀ ਵਾਸੀਆਂ ਨੇ ਪ੍ਰਸ਼ਾਸਨ ਤੇ ਕਾਲੋਨੀ ਦੇ ਮਾਲਕਾਂ ਖ਼ਿਲਾਫ... ਅਗਲੀ ਖ਼ਬਰ ਸਹਾਰਾ ਸੇਵਾ ਸੁਸਾਇਟੀ ਭੋਏਵਾਲ ਨੇ 21 ਸਾਲ ਬਾਅਦ ਯੂ. ਪੀ. ਦੇ ਪਰਿਵਾਰ ਨੂੰ ਮਿਲਾਇਆ ਵਿਛੜਿਆ ਮੈਂਬਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।