25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਬੁਨਿਆਦੀ ਸਹੂਲਤਾਂ ਨਾ ਮਿਲਣ ਕਾਰਨ ਸੈਲੀਬ੍ਰੇਸ਼ਨ ਇਨਕਲੇਵ ਕਾਲੋਨੀ ਵਾਸੀਆਂ ਨੇ ਪ੍ਰਸ਼ਾਸਨ ਤੇ ਕਾਲੋਨੀ ਦੇ ਮਾਲਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 08-06-2026
ਚੱਬਾ, 7 ਜੂਨ (ਜੱਸਾ ਅਨਜਾਣ)-ਵਿਧਾਨ ਸਭਾ ਹਲਕਾ ਤੇ ਬਲਾਕ ਅਟਾਰੀ ਅਧੀਨ ਆਉਂਦੇ ਪਿੰਡ ਗੁਰੂਵਾਲੀ ਦਾ ਹਿੱਸਾ ਬਣੀ ਸੈਲੀਬ੍ਰੇਸ਼ਨ ਇਨਕਲੇਵ ਕਾਲੋਨੀ ਜੋ ਬੁਨਿਆਦੀ ਸਹੂਲਤਾਂ ਤੋਂ ਸੱਖਣੀ ਹੋਣ ਕਾਰਨ ਸੈਲੀਬ੍ਰੇਸ਼ਨ ਦੇ ਨਿਵਾਸੀਆਂ ਨੇ ਇਕੱਤਰ ਹੋ ਕੇ ਕਾਲੋਨੀ ਕੱਟਣ ਵਾਲੇ ਮਾਲਕਾਂ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ• ਕੇ ਨਾਅਰੇਬਾਜ਼ੀ ਕੀਤੀ ਤੇ ਰੋਸ ਪ੍ਰਗਟਾਉਂਦਿਆਂ ਵੈਲਫੇਅਰ ਐਸ਼ੋਸ਼ੀਏਸ਼ਨ ਸੈਲੀਬ੍ਰੇਸ਼ਨ ਕਾਲੋਨੀ ਅਤੇ ਗੁਰਦੁਆਰਾ ਬਾਬੇ ਸ਼ਹੀਦਾਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ, ਖਜ਼ਾਨਚੀ ਗੁਰਪ੍ਰੀਤ ਸਿੰਘ, ਮੈਂਬਰ ਇੰਦਰਜੀਤ ਸਿੰਘ, ਸਤਨਾਮ ਸਿੰਘ ਛੀਨਾ, ਸਤਵੰਤ ਸਿੰਘ, ਜਸਵਿੰਦਰ ਸਿੰਘ ਟਾਈਗਰ, ਹਰਵਿੰਦਰਜੀਤ ਸਿੰਘ, ਜਸਪਿੰਦਰ ਸਿੰਘ ਸੋਨੂੰ, ਪਿ੍ੰਸ ਸਿੰਘ, ਸਰਬਜੀਤ ਸਿੰਘ ਧਾਮੀ, ਗੁਰਭੇਜ਼ ਸਿੰਘ, ਜਤਿੰਦਰ ਸਿੰਘ ਧਾਰੀਵਾਲ, ਅੰਮਿ੍ਤਪਾਲ ਸਿੰਘ ਖਾਲਸਾ, ਗੁਰਮੀਤ ਸਿੰਘ, ਦਰਸ਼ਨ ਸਿੰਘ ਭੁੱਲਰ ਆਦਿ ਨੇ ਕਿਹਾ ਕਿ ਕਾਲੋਨੀ ਦੇ ਮਾਲਕ ਰਾਕੇਸ਼ਬੀਰ ਸਿੰਘ, ਡਾ. ਜਗਿੰਦਰਪਾਲ ਸਿੰਘ ਤੇ ਰਾਜੀਵ ਵਲੋਂ ਇਹ 35 ਕਿਲਿਆਂ ਦੇ ਰਕਬੇ ਵਿਚ ਰਿਹਾਇਸ਼ੀ ਕਾਲੋਨੀ ਕੱਟੀ ਗਈ ਸੀ | ਇੱਥੇ ਪਲਾਟ ਵੇਖਣ ਜਾਂ ਖਰੀਦਣ ਆਉਂਦੇ ਗ੍ਰਾਹਕਾਂ ਨੂੰ ਸਬਜ਼ਬਾਗ ਦਿਖਾਏ ਜਾਂਦੇ ਤੇ ਆਪਣੇ ਝਾਂਸੇ ਵਿਚ ਲੈ ਕੇ ਕਹਿੰਦੇ ਸਨ ਕਿ ਇਸ ਕਾਲੋਨੀ ਵਿਚ ਤੁਹਾਨੂੰ ਸਭ ਸਹੂਲਤਾਂ ਜਿਵੇਂ ਸ਼ੁੱਧ ਪੀਣ ਵਾਲਾ ਪਾਣੀ, ਸੀਵਰੇਜ਼, ਪੱਕੀਆਂ ਸੜ•ਕਾਂ ਅਤੇ ਲਾਈਟਾਂ ਆਦਿ ਦੇ ਨਾਲ ਹੋਰ ਵੀ ਬੁਨਿਆਦੀ ਸਹੂਲਤਾਂ ਮੁਹੱਈਆ ਹੋਣਗੀਆਂ ਪਰ ਹੋਇਆ ਇਸਦੇ ਉਲਟ, ਨਾ ਸ਼ੁੱਧ ਪੀਣ ਵਾਲਾ ਪਾਣੀ, ਨਾ ਨਿਕਾਸੀ ਪਾਣੀ ਦਾ ਪ੍ਰਬੰਧ, ਸੀਵਰੇਜ਼ ਦੀਆਂ ਹੌਦੀਆਂ ਵਿਚ ਤੁਰਿਆ ਫਿਰਦਾ ਗੰਦਾ ਪਾਣੀ ਜੋ ਓਵਰਫਲੋਅ ਹੋ ਕੇ ਸੜਕਾਂ, ਬਾਜ਼ਾਰਾਂ ਅਤੇ ਘਰਾਂ ਦੇ ਦਰਵਾਜ਼ਿਆਂ ਅੱਗੇ ਆਣ ਖਲੋਦਾਂ ਹੈ ਜਿਸ ਕਾਰਨ ਗੰਦੀ ਬਦਬੂ, ਜ਼ਹਿਰੀਲੇ ਕੀੜੇ-ਮਕੌੜੇ ਅਤੇ ਮੱਛਰ ਆਦਿ ਪੈਦਾ ਹੋ ਕੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ | ਇਹ ਕਾਲੋਨੀ 15 ਸਾਲ ਤੋਂ ਹੋਂਦ ਵਿਚ ਆਈ ਹੈ ਤੇ ਨਾ ਹੀ ਇੱਥੇ ਸ਼ੁੱਧ ਪੀਣ ਵਾਲੇ ਪਾਣੀ ਵਾਲੀ ਟੈਂਕੀ, ਨਾ ਸਟਰੀਟ ਲਾਈਟਾਂ ਤੇ ਬਜ਼ਾਰ ਅਤੇ ਸੜ•ਕਾਂ ਵੀ ਟੁੱਟੀਆਂ ਹੋਈਆਂ ਹਨ | ਉਨ•ਾਂ ਕਿਹਾ ਕਿ ਕਾਲੋਨੀਜ਼ਰਾਂ ਵਲੋਂ ਸਾਡੇ ਨਾਲ ਬੜ•ੇ ਵਾਅਦੇ ਕੀਤੇ ਗਏ ਸਨ ਕਿ ਤੁਹਾਨੂੰ ਇਸ ਕਾਲੋਨੀ ਵਿਚ ਸਭ ਸਹੂਲਤਾਂ ਮੁੱਹਈਆ ਹੋਣਗੀਆਂ ਪਰ ਸਾਨੂੰ ਸਿਰਫ਼ ਸਬਜ਼ਬਾਗ ਹੀ ਦਿਖਾਏ ਗਏ ਹਨ ਤੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ | ਕਾਲੋਨੀ ਵਾਸੀਆਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਥੋੜ•ਾ ਬਹੁਤਾ ਵਿਕਾਸ ਕਾਰਜਾਂ ਦਾ ਕੰਮ ਹੋਇਆ ਸੀ | ਫਿਰ ਕਾਂਗਰਸ ਤੇ ਹੁਣ ਮੌਜੂਦਾ ਮਾਨ ਸਰਕਾਰ ਵੇਲੇ ਹਲਕਾ ਅਟਾਰੀ ਦੇ ਵਿਧਾਇਕ ਵਲੋਂ ਕੋਈ ਵੀ ਵਿਕਾਸ ਕਾਰਜਾਂ ਦਾ ਕੰਮ ਨਹੀਂ ਕਰਵਾਇਆ ਗਿਆ | ਅਸੀਂ ਕਾਲੋਨੀ ਵਾਸੀ ਇਕੱਤਰ ਹੋ ਕੇ ਜਸਵਿੰਦਰ ਸਿੰਘ ਰਮਦਾਸ ਕੋਲ ਗਏ ਸਾਂ ਤਾਂ ਉਨ•ਾਂ ਕਿਹਾ ਕਿ ਇਸ ਕਾਲੋਨੀ ਦਾ ਕੰਮ ਕੇਵਲ ਕਾਲੋਨੀ ਦੇ ਮਾਲਕ ਹੀ ਕਰਵਾ ਸਕਦੇ ਹਨ | ਉਨ•ਾਂ ਕਿਹਾ ਇਸ ਕਾਲੋਨੀ ਦੀ ਅਬਾਦੀ 1400 ਦੇ ਕਰੀਬ ਹੈ ਤੇ 700 ਦੇ ਕਰੀਬ ਵੋਟਰ ਹਨ | ਜੇ ਇਸ ਕਾਲੋਨੀ ਦੇ ਵਿਕਾਸ ਕਾਰਜਾਂ ਅਤੇ ਨਿਕਾਸੀ ਪਾਣੀ ਦੇ ਮਸਲੇ ਦਾ ਹੱਲ ਨਾ ਹੋਇਆ ਤਾਂ ਅਸੀਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰਾਂਗੇ | ਕਾਲੋਨੀ ਵਾਸੀਆਂ ਦਾ ਕਿਹਾ ਕਿ ਹੌਦੀਆਂ ਦਾ ਗੰਦਾ ਪਾਣੀ ਸਾਡੇ ਮਕਾਨਾਂ ਦੀਆਂ ਨੀਹਾਂ ਵਿਚ ਪੈਣ ਕਾਰਨ ਨੀਹਾਂ ਬੈਠ ਰਹੀਆਂ ਹਨ ਤੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ | ਇੱਥੇ ਕੋਈ ਟ੍ਰੀਟਮੈਂਟ ਪਲਾਂਟ ਵੀ ਨਹੀਂ ਲਗਾਇਆ ਤੇ ਪੁੱਡਾ ਮਹਿਕਮੇ ਵਲੋਂ ਫੀਸਾਂ ਲੈ ਕੇ ਰਸੀਦਾਂ ਦਿੱਤੀਆਂ ਹਨ ਪਰ ਇੱਥੇ ਰੁਪਈਏ ਦਾ ਵੀ ਕੰਮ ਨਹੀਂ ਹੋਇਆ | ਉਨ•ਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਸਾਡੀ ਸੈਲੀਬ੍ਰੇਸ਼ਨ ਇਨਕਲੇਵ ਕਾਲੋਨੀ ਦਾ ਕੰਮ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇ |

ਪਿਛਲੀ ਖ਼ਬਰ ਕੌਂਸਲਰ ਵਿਰਾਟ ਦੇਵਗਨ ਵਲੋਂ ਸ਼ਹਿਰ ਨੂੰ ਸਾਫ-ਸੁਥਰਾ ਤੇ ਹਰਿਆ-ਭਰਿਆ ਰੱਖਣ ਦੀ ਮੁਹੰਮ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਘਰੋਂ ਕੰਮ 'ਤੇ ਗਏ ਵਿਅਕਤੀ ਦੀ 9 ਦਿਨਾਂ ਬਾਅਦ ਵੀ ਨਹੀਂ ਕੋਈ ਉੱਘ-ਸੁੱਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।