10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਨਾਬਾਲਗ ਲੜਕੀ ਦੇ ਅਗਵਾ ਮਾਮਲੇ ’ਚ ਕਾਰਵਾਈ ਨਾ ਕਰਨ ਤੋਂ ਭੜਕੇ ਇਲਾਕਾ ਵਾਸੀ

ਅਜੀਤ ਡੈਸਕ 26-07-2026

ਅੰਮ੍ਰਿਤਸਰ, 25 ਜੁਲਾਈ (ਰੇਸ਼ਮ ਸਿੰਘ )-ਇਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਪੁਲਿਸ ਨੂੂੰ ਦਿੱਤੀ ਸ਼ਿਕਾਇਤ ਦੇ ਮਾਮਲੇ ‘ਚ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ’ਤੇ ਭੜਕੇ ਇਲਾਕਾ ਵਾਸੀਆਂ ਤੇ ਪੀੜਤ ਪਰਿਵਾਰ ਵਲੋਂ ਅੱਜ ਇਥੇ ਸ਼ਾਮ ਵੇਲੇ ਥਾਣਾ ਸਦਰ ਦੇ ਬਾਹਰ ਰੋਸ ਧਰਨਾ ਲਾਇਆ ਤੇ ਆਵਾਜਾਈ ਜਾਮ ਕਰਕੇ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪੀੜਤ ਮੈਂਬਰਾਂ ਦਾ ਦੋਸ਼ ਸੀ ਕਿ ਪੁਲਿਸ ਇਸ ਸਬੰਧੀ ਦਿੱਤੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਰੋਸ ਧਰਨੇ ’ਚ ਪੀੜਤ ਪਰਿਵਾਰ ਨਾਲ ਪੁੱਜੇ ਭਗਵਾਨ ਵਾਲਮੀਕ, ਮਜ਼ਬੀ ਸਿੱਖ ਐਕਸ਼ਨ ਕਮੇਟੀ ਦੇ ਆਗੂ ਨਿਸ਼ਾਨ ਸਿੰਘ ਸਹੋਤਾ, ਰਾਕੇਸ਼ ਮੱਟੂ, ਦਲਬੀਰ ਸਿੰਘ ਕੁਕੂ ਚੇਅਰਮੈਨ, ਅਮਨਦੀਪ ਸਿੰਘ ਤਾਬੋਵਾਲੀ ਨੇ ਦਸਿਆ ਕਿ ਇਕ ਸ਼ਾਦੀ ਸ਼ੁਦਾ ਲੜਕਾ ਜੋ ਕਿ ਨਾਬਾਲਗ ਲੜਕੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਤੇ ਅਗਵਾ ਕਰਕੇ ਲੈ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਜਦੋਂ ਕਿ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇਕ ਪੁਲਿਸ ਮੁਲਾਜ਼ਮ ਵਿਰੋਧੀ ਧਿਰ ਦਾ ਪੱਖ ਪੂਰ ਰਿਹਾ ਸੀ ਜਿਸ ਕਾਰਨ ਉਨ੍ਹਾਂ ਨੂੰ ਧਰਨਾ ਦੇਣਾ ਪਿਆ। ਉਨ੍ਹਾਂ ਕਿਹਾ ਕਿ ਅੱਜ ਭੂਤਨਪੁਰਾ ਤੇ ਆਸ ਪਾਸ ਦੇ ਲੋਕਾਂ ਜਿਨ੍ਹਾਂ ‘ਚ ਨਿਰਮਲ ਸਿੰਘ ਦੇ ਰਿਸ਼ਤੇਦਾਰ ਤੇ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਸਨ ਵਲੋਂ ਥਾਣਾ ਸਦਰ ਦੇ ਬਾਹਰ ਧਰਨਾ ਦਿੱਤਾ ਤੇ ਆਵਾਜਾਈ ਜਾਮ ਕਰ ਦਿੱਤੀ। ਲਗਭਗ 2 ਘੰਟੇ ਆਵਾਜਾਈ ਜਾਮ ਰਹਿਣ ਉਪਰੰਤ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ ਜਿਨ੍ਹਾਂ ਵਲੋਂ ਕਾਰਵਾਈ ਦਾ ਭਰੋਸਾ ਦਿਤੇ ਜਾਣ ਉਪਰੰਤ ਧਰਨਾ ਚੁੱਕ ਲਿਆ ਗਿਆ।

ਪਿਛਲੀ ਖ਼ਬਰ ਜਥੇਦਾਰ ਗੜਗੱਜ ਨੇ ‘ਆਪ’ ਵਿਧਾਇਕ ਡਾ. ਨਿੱਜਰ ਨੂੰ ਯਾਦ ਕਰਵਾਇਆ 29 ਜੁਲਾਈਂ ਦਾ ਅਲਟੀਮੇਟਮ ਅਗਲੀ ਖ਼ਬਰ ਸੱਕੀ ਤੇ ਬਰਸਾਤੀ ਨਾਲਿਆਂ ’ਚ ਉਛਾਲ ਕਾਰਨ ਹਜ਼ਾਰਾਂ ਏਕੜ ਫਸਲ ਪਾਣੀ ’ਚ ਡੁੱਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।