ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 21 ਨੂੰ ਸਜਾਉਣ ਸੰਬੰਧੀ ਹੋਈ ਮੀਟਿੰਗ
ਕੱਥੂਨੰਗਲ, 4 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ)-ਪੁੱਤਰਾਂ ਦੇ ਦਾਨੀ ’ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ ਜਨਮ ਦਿਹਾੜਾ ਤੇ ਹਰੇਕ ਸਾਲ ਦੀ ਤਰ੍ਹਾਂ ਐਤਕੀਂ ਵੀ 23- 24 ਅਕਤੂਬਰ (7-8 ਕੱਤਕ ) ਨੂੰ ਸ਼੍ਰੋਮਣੀ ਕਮੇਟੀ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ’ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਜੋੜ ਮੇਲੇ ਨੂੰ ਸਮਰਪਿਤ 21 ਅਕਤੂਬਰ ਨੂੰ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਸੰਬੰਧੀ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਦੇ ਦੀਵਾਨ ਹਾਲ ਵਿਖੇ ਸੰਤਾਂ ਮਹਾਂਪੁਰਖਾਂ , ਇਲਾਕੇ ਦੀਆਂ ਸੰਗਤਾਂ , ਪੰਚਾਂ-ਸਰਪੰਚਾਂ , ਮੁਹਤਬਰਾਂ ਅਤੇ ਸ਼ੋ੍ਮਣੀ ਕਮੇਟੀ ਮੈਂਬਰਾਂ ਵਿਚਕਾਰ ਅਹਿਮ ਵਿਚਾਰਾਂ ਕੀਤੀਆਂ ਗਈਆਂ ।
ਕੱਥੂਨੰਗਲ, 4 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ)-ਪੁੱਤਰਾਂ ਦੇ ਦਾਨੀ ’ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ ਜਨਮ ਦਿਹਾੜਾ ਤੇ ਹਰੇਕ ਸਾਲ ਦੀ ਤਰ੍ਹਾਂ ਐਤਕੀਂ ਵੀ 23- 24 ਅਕਤੂਬਰ (7-8 ਕੱਤਕ ) ਨੂੰ ਸ਼੍ਰੋਮਣੀ ਕਮੇਟੀ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ’ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਜੋੜ ਮੇਲੇ ਨੂੰ ਸਮਰਪਿਤ 21 ਅਕਤੂਬਰ ਨੂੰ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਸੰਬੰਧੀ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਦੇ ਦੀਵਾਨ ਹਾਲ ਵਿਖੇ ਸੰਤਾਂ ਮਹਾਂਪੁਰਖਾਂ , ਇਲਾਕੇ ਦੀਆਂ ਸੰਗਤਾਂ , ਪੰਚਾਂ-ਸਰਪੰਚਾਂ , ਮੁਹਤਬਰਾਂ ਅਤੇ ਸ਼ੋ੍ਮਣੀ ਕਮੇਟੀ ਮੈਂਬਰਾਂ ਵਿਚਕਾਰ ਅਹਿਮ ਵਿਚਾਰਾਂ ਕੀਤੀਆਂ ਗਈਆਂ । ਸ਼ੋ੍ਮਣੀ ਕਮੇਟੀ ਮੈਂਬਰਾਂ ਤੇ ਗੁਰਦਆਰਾ ਸਾਹਿਬ ਦੇ ਮੈਨੇਜਰ ਜਗਰੂਪ ਸਿੰਘ ਮਜੀਠਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸਵੇਰੇ 8 ਵਜੇ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ-ਛਾਇਆ ’ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋ ਕੇ ਪਿੰਡ ਕੱਥੂਨੰਗਲ , ਚਵਿੰਡਾ ਦੇਵੀ , ਸਹਿਜਾਦਾ, ਫੱਤੂਭੀਲਾ, ਅੱਡਾ ਖੈੜੇ ਬਾਲਾ ਚੱਕ, ਟਾਹਲੀ ਸਾਹਿਬ , ਬਾਬੋਵਾਲ, ਹਦੈਤਪੁਰਾ, ਢੱਡੇ, ਵਾਇਆ ਚਵਿੰਡਾ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਕੱਥੂਨੰਗਲ ਵਿਖੇ ਸਮਾਪਤੀ ਹੋਵੇਗੀ । ਇਸ ਮੌਕੇ ਬਾਬਾ ਸਰਦਾਰ ਸਿੰਘ ਗੁਰੂ ਕਾ ਬਾਗ, ਬਾਬਾ ਅਮਰੀਕ ਸਿੰਘ, ਬਾਬਾ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਅਮਰਜੀਤ ਸਿੰਘ ਬੰਡਾਲਾ ਸ਼ੋ੍ਮਣੀ ਕਮੇਟੀ ਮੈਂਬਰ, ਮੈਨੇਜਰ ਜਗਰੂਪ ਸਿੰਘ ਮਜੀਠਾ, ਜਸਪਾਲ ਸਿੰਘ ਢੱਡੇ ਸਾਬਕਾ ਮੈਨੇਜਰ, ਸਰਪੰਚ ਗੁਰਭੇਜ ਸਿੰਘ ਸੋਨਾ, ਜੋਧਬੀਰ ਸਿੰਘ ਖੁਜਾਲਾ, ਰਤਨ ਸਿੰਘ ਫੱਤੂਭੀਲਾ, ਸਰਪੰਚ ਸੁਖਦੀਪ ਸਿੰਘ ਦੀਪੀ, ਸਰਪੰਚ ਰਘਬੀਰ ਸਿੰਘ ਸੰਧੂ ਤਲਵੰਡੀ ਖੁੰਮਣ, ਸਰਪੰਚ ਹਰਪਾਲ ਸਿੰਘ ਸੋਹੀ, ਸਾਬਕਾ ਮੈਨੇਜਰ ਹਰਜੀਤ ਸਿੰਘ ਭੋਆ, ਗੁਰਮੁੱਖ ਸਿੰਘ ਬਿੱਲਾ ਚਵਿੰਡਾ ਦੇਵੀ, ਸਰਪੰਚ ਮੱਖਣ ਸਿੰਘ ਹਰੀਆ, ਮਨਜੀਤ ਸਿੰਘ ਸੋਹੀ, ਮਲਕੀਤ ਸਿੰਘ ਸ਼ਾਮਨਗਰ, ਸਾਬਕਾ ਸਰਪੰਚ ਬਲਕਾਰ ਸਿੰਘ ਕੋਟਲਾ, ਕਰਨਬੀਰ ਸਿੰਘ ਬਾਬੋਵਾਲ, ਸਰਪੰਚ ਕਾਰਜ ਸਿੰਘ ਭੰਗਾਲੀ, ਜਥੇ: ਕੁਲਦੀਪ ਸਿੰਘ ਕੱਥੂਨੰਗਲ , ਸਰਪੰਚ ਗੁਰਿੰਦਰਜੀਤ ਸਿੰਘ ਅੱਡਾ ਕੱਥੂਨੰਗਲ, ਪ੍ਰਭਪਾਲ ਸਿੰਘ ਝੰਡੇ, ਮੈਨੇਜਰ ਹਰਜੀਤ ਸਿੰਘ ਭੋਆ, ਮੈਨੇਜਰ ਸਰੂਪ ਸਿੰਘ ਢੱਡੇ, ਪਰਮਜੀਤ ਸਿੰਘ ਲਹਿਰਕਾ, ਸਰੂਪ ਸਿੰਘ ਢੱਡੇ , ਗੁਰਮੀਤ ਸਿੰਘ ਬਾਬੋਵਾਲ, ਸਾਬਕਾ ਸਰਪੰਚ ਸਤਨਾਮ ਸਿੰਘ, ਬੀਬੀ ਧਰਮ ਕੋਰ ਮਹਿਮੂਦਪੁਰਾ, ਸਾਬਕਾ ਸਰਪੰਚ ਜਸਵੰਤ ਸਿੰਘ ਮੁਘੋਸੋਹੀ , ਜਸਵੰਤ ਸਿੰਘ ਝੰਡੇ, ਸੁਖਵਿੰਦਰ ਸਿੰਘ ਗੁਜਰਪੁਰਾ, ਗੁਰਮੀਤ ਸਿੰਘ ਸਹਿਣੇਵਾਲੀਆਦਿ ਤੋਂ ਇਲਾਵਾ ਵੱਡੀ ਗਿਣਤੀ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।