ਤਰਨ ਤਾਰਨ, 15 ਫਰਵਰੀ (ਹਰਿੰਦਰ ਸਿੰਘ)-ਸੜਕ ਦੁਰਘਟਨਾ ਦੇ ਚੱਲਦਿਆਂ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਹਸਨਪ੍ਰੀਤ ਸਿੰਘ ਪੁੱਤਰ ਗੁਰਭੇਜ ਸਿੰਘ ਵਾਸੀ ਮੀਆਂਪੁਰ ਨੇ ਦੱਸਿਆ ਕਿ ਉਸ ਦਾ ਪਿਤਾ ਗੁਰਭੇਜ ਸਿੰਘ ਪੁੱਤਰ ਸੋਹਣ ਸਿੰਘ ਜੋ ਕਿ ਮਹਿਕਮਾ ਪੰਜਾਬ ਪੁਲਿਸ ਵਿਚ ਡਿਊਟੀ ਕਰਦਾ ਸੀ | ਡਿਊਟੀ ਦੌਰਾਨ ਗੁਰਭੇਜ ਸਿੰਘ 13-14 ਸਾਲ ਪਹਿਲਾਂ ਇਕ ਸੜਕ ਦੁਰਘਟਨਾ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ | ਦੁਰਘਟਨਾ ਮੌਕੇ ਉਨ੍ਹਾਂ ਦਾ ਜਬਾੜਾ ਟੁੱਟ ਗਿਆ ਸੀ ਅਤੇ ਸਿਰ ਵਿਚ ਵੀ ਕਾਫ਼ੀ ਸੱਟ ਲੱਗ ਗਈ ਸੀ | ਜਿੰਨਾਂ ਦੀ ਦਵਾਈ ਅੰਮਿ੍ਤਸਰ ਦੇ ਇਕ ਨਿੱਜੀ ਹਸਪਤਾਲ ਤੋਂ ਚੱਲਦੀ ਸੀ, ਪਰ ਮਿਤੀ 15 ਫਰਵਰੀ 2026 ਨੂੰ ਉਨ੍ਹਾਂ ਦੀ ਮੌਤ ਹੋ ਗਈ |