ਤਰਨ ਤਾਰਨ, 15 ਫਰਵਰੀ (ਹਰਿੰਦਰ ਸਿੰਘ)-ਤਰਨ ਤਾਰਨ ਸ਼ਹਿਰ ਦੇ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ, ਸ਼ਿਵਾਲਾ ਮੰਦਰ, ਸ੍ਰੀ ਚਿੰਤਪੁਰਨੀ ਮੰਦਰ ਆਦਿ ਮੰਦਰਾਂ ਵਿਚ ਮਹਾਂਸ਼ਿਵਰਾਤਰੀ ਦਾ ਦਿਹਾੜਾ ਮੰਦਰ ਪ੍ਰਬੰਧਕ ਕਮੇਟੀਆਂ ਅਤੇ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧੂੰਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸੰਗਤਾਂ ਵਲੋਂ ਸਵੇਰ ਤੋਂ ਹੀ ਮੰਦਰਾਂ ਵਿਚ ਨਤਮਸਤਕ ਹੋ ਕੇ ਸ਼ਿਵ ਭੋਲੇ ਅਤੇ ਮਾਤਾ ਪਾਰਵਤੀ ਪੂਜਾ ਕੀਤੀ ਅਤੇ ਭੋਲੇ ਨਾਥ ਦੀ ਮਹਿਮਾ ਦਾ ਗੁਣਗਾਨ ਕੀਤਾ | ਸ਼ਿਵ ਭਗਤਾਂ ਵਲੋਂ ਸ਼ਿਵ ਿਲੰਗ 'ਤੇ ਦੁੱਧ ਚੜ੍ਹਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਮੰਦਰ ਵਿਖੇ ਨਤਮਸਤਕ ਹੋ ਕੇ ਸ਼ਿਵ ਪੂਜਾ ਕੀਤੀ ਅਤੇ ਸੰਗਤਾਂ ਨੂੰ ਮਹਾਂਸ਼ਿਵਰਾਤਰੀ ਦੇ ਪਾਵਨ ਤਿਓਹਾਰ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਤਿਓਹਾਰ ਬਿਨਾਂ ਕਿਸੇ ਭੇਦਭਾਵ ਦੇ ਆਪਸ ਵਿਚ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਅਤੇ ਸਮਾਜ ਨੂੰ ਚੰਗੀ ਇਨਸਾਨੀਅਤ ਦਾ ਸੁਨੇਹਾ ਦੇਣਾ ਚਾਹੀਦਾ ਹੈ | ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਵਲੋਂ ਹਰਜੀਤ ਸਿੰਘ ਸੰਧੂ ਅਤੇ ਉਨ੍ਹਾਂ ਨਾਲ ਆਏ ਭਾਜਪਾ ਆਗੂਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸ਼ਹਿਰ ਦੇ ਸਾਰੇ ਹੀ ਮੰਦਰ ਅਤੇ ਬਾਜ਼ਾਰਾਂ ਦੀ ਫੁੱਲਾਂ ਅਤੇ ਲਾਈਟਾਂ ਨਾਲ ਸਜਾਵਟ ਕੀਤੀ ਗਈ | ਇਸ ਮੌਕੇ ਸੰਗਤਾਂ ਲਈ ਵੱਖ ਵੱਖ ਪਕਵਾਨਾਂ, ਜਿੰਨਾਂ ਵਿਚ ਪੂੜੀ ਛੋਲੇ, ਕੜਾਹਿ, ਫਲਾਂ, ਵੱਖ ਵੱਖ ਸਬਜ਼ੀਆਂ ਦੇ ਲੰਗਰ ਲਗਾਏ ਗਏ |
ਸ਼ਿਵਰਾਤਰੀ ਦੇ ਤਿਉਹਾਰ ਮੌਕੇ ਦੀਪਕ ਸੂਦ ਰਾਜ ਸਵੀਟਸ ਵਾਲਿਆਂ ਲਗਾਇਆ ਲੰਗਰ
ਤਰਨ ਤਾਰਨ, (ਹਰਿੰਦਰ ਸਿੰਘ)-ਸ਼ਿਵਰਾਤਰੀ ਦੇ ਪਾਵਨ ਤਿਓਹਾਰ ਮੌਕੇ ਦੀਪਕ ਸੂਦ ਰਾਜ ਸਵੀਟਸ ਵਾਲਿਆਂ ਵਲੋਂ ਬੋਹੜੀ ਚੌਂਕ ਵਿਖੇ ਲੰਗਰ ਲਗਾਇਆ ਗਿਆ | ਇਸ ਮੌਕੇ ਪੂੜੀ ਛੋਲੇ ਅਤੇ ਹੋਰ ਪਕਵਾਨਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਪਹੁੰਚੇ ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਪੰਮਾ ਗੱਗੋਬੂਹਾ, ਗੁਰਿੰਦਰ ਸਿੰਘ ਲਾਡੀ, ਕੌਂਸਲਰ ਮਨੋਜ ਅਗਨੀਹੋਤਰੀ ਅਤੇ ਹੋਰਨਾਂ ਦਾ ਦੀਪਕ ਸੂਦ ਵਲੋਂ ਸਨਮਾਨ ਕੀਤਾ ਗਿਆ |
ਰਾਜਬੀਰ ਸਿੰਘ ਭੁੱਲਰ ਸਾਥੀਆਂ ਸਮੇਤ ਪਿੰਡ ਕਸੇਲ ਦੇ ਪ੍ਰਾਚੀਨ ਸ਼ਿਵ ਮੰਦਰ ਵਿਚ ਹੋਏ ਨਤਮਸਤਕ
ਝਬਾਲ, (ਸੁਖਦੇਵ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਅਧੀਨ ਆਉਂਦੇ ਕਸਬਾ ਕਸੇਲ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਓਹਾਰ ਬੜੀ ਸ਼ਰਧਾ ਭਾਵਨਾ ਅਤੇ ਧੰੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਭਜਨ ਮੰਡਲੀਆਂ ਵਲੋਂ ਭਗਵਾਨ ਸ਼ਿਵ ਅਤੇ ਮਾਂ ਪਾਰਵਤੀ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਤਰਨ ਤਾਰਨ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਆਪਣੇ ਸਾਥੀਆਂ ਸਮੇਤ ਪ੍ਰਾਚੀਨ ਸ਼ਿਵ ਮੰਦਰ ਵਿਚ ਨਤਮਸਤਕ ਹੋਏ | ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਸਮੂਹ ਸ਼ਿਵ ਭਗਤਾਂ ਨੂੰ ਜਿੱਥੇ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ, ਉੱਥੇ ਹੀ ਮੰਦਰ ਕਮੇਟੀ ਵਲੋਂ ਕੀਤੇ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ, ਕਿਉਂਕਿ ਇਸ ਨਾਲ ਸਾਡਾ ਆਪਸੀ ਪ੍ਰੇਮ ਪਿਆਰ ਅਤੇ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੁੰਦੀ ਹੈ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਰਪੰਚ ਗੁਰਬਚਨ ਸਿੰਘ ਕਸੇਲ, ਨੌਨਿਹਾਲ ਸਿੰਘ ਕਸੇਲ, ਗੁਰਦੀਪ ਸਿੰਘ, ਬਿਕਰਮ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੁਰਜੀਤ ਕੁਮਾਰ ਬੌਬੀ, ਮਹਿੰਦਰ ਕੁਮਾਰ, ਇਕਰਾਜ ਸਿੰਘ, ਅੰਮਿ੍ਤ ਸਿੰਘ, ਰੁਪਿੰਦਰ ਸਿੰਘ, ਨਿਰਮਲ ਸਿੰਘ, ਕੁਲਦੀਪ ਕੁਮਾਰ, ਸੁਖਦੇਵ ਸਿੰਘ, ਇੰਦਰਬੀਰ ਸਿੰਘ ਪਹੂਵਿੰਡ, ਹੀਰਾ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ |
ਸ਼ਿਵਾਲਾ ਮੰਦਰ ਕਸੇਲ ਤੇ ਝਬਾਲ ਵਿਖੇ ਸ਼ਿਵਰਾਤਰੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ
ਝਬਾਲ, (ਸਰਬਜੀਤ ਸਿੰਘ)-ਸ਼ਿਵਾਲਾ ਮੰਦਰ ਪਿੰਡ ਕਸੇਲ ਅਤੇ ਝਬਾਲ ਵਿਖੇ ਪ੍ਰਸਿੱਧ ਇਤਿਹਾਸਿਕ ਸ਼ਿਵ ਮੰਦਰ ਵਿਖੇ ਸ਼ਿਵਰਾਤਰੀ ਦਾ ਦਿਹਾੜਾ ਪ੍ਰਬੰਧਕਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸਮੇਂ ਸ਼ਰਧਾਲੂਆਂ ਵਲੋਂ ਉਪਰੋਕਤ ਸ਼ਿਵ ਮੰਦਰਾਂ ਵਿਚ ਸਵੇਰ ਤੋਂ ਹੀ ਦਰਸ਼ਨ ਕਰਨ ਲਈ ਲੰਮੀਆਂ ਲਾਈਨਾਂ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਦਰਸ਼ਨ ਕੀਤੇ ਅਤੇ ਪੂਜਾ ਕੀਤੀ | ਇਸ ਸਮੇਂ ਸੰਗਤਾਂ ਲਈ ਲੰਗਰ ਭੰਡਾਰੇ ਵੀ ਵਰਤਾਏ | ਇਸ ਤੋਂ ਇਲਾਵਾ ਝਬਾਲ ਮੰਦਰ ਵਿਖੇ ਬਾਬਾ ਜਸਪਾਲ ਸਿੰਘ ਅਤੇ ਹੋਰ ਸੇਵਾਦਾਰਾਂ ਨੇ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ |
ਖੇਮਕਰਨ 'ਚ ਡੇਰਾ ਬਾਬਾ ਖੜਾ ਸੰਤ ਵਿਖੇ ਸ਼ਿਵਰਾਤਰੀ ਮਨਾਈ
ਖੇਮਕਰਨ, (ਰਾਕੇਸ਼ ਕੁਮਾਰ ਬਿੱਲਾ)-ਮਹਾਂ ਸ਼ਿਵਰਾਤਰੀ ਦੀ ਖੁਸ਼ੀ 'ਚ ਖੇਮਕਰਨ ਸ਼ਹਿਰ ਦੇ ਬਾਹਰਵਾਰ ਡੇਰਾ ਬਾਬਾ ਖੜਾ ਸੰਤ ਵਿਖੇ ਸ਼ਿਵਰਾਤਰੀ ਦਾ ਦਿਹਾੜਾ ਬੜੀ ਸ਼ਰਧਾ ਤੇ ਧੂੰਮਧਾਮ ਨਾਲ ਮਨਾਇਆ ਗਿਆ | ਡੇਰੇ ਦੇ ਮੁੱਖ ਸੇਵਾਦਾਰ ਮਹੰਤ ਨਿਰਮਲ ਦਾਸ ਦੀ ਦੇਖ-ਰੇਖ ਮਨਾਈ ਗਈ ਸ਼ਿਵਰਾਤਰੀ 'ਚ ਪਹਿਲਾ ਹਵਨ ਯੱਗ ਕਰਵਾਇਆ ਗਿਆ, ਜਿਸ ਵਿਚ ਮਹੰਤ ਸ਼ੰਭੂ ਨਾਥ ਨੇ ਮੰਤਰ ਪੜੇ ਤੇ ਪਵਿੱਤਰ ਸ਼ਿਵਲਿੰਗ ਦੀ ਪੂਜਾ ਕਰਵਾਈ | ਉਪਰੰਤ ਪ੍ਰਭੂ ਸ਼ਿਵ ਸ਼ੰਕਰ ਜੀ ਮਹਾਰਾਜ ਦੇ ਭਜਨ ਗਾਏ ਤੇ ਲੰਗਰ ਭੰਡਾਰਾ ਲਗਾਇਆ ਗਿਆ | ਇਸ ਸਮਾਗਮ 'ਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਮਹੰਤਾਂ ਬਾਬਾ ਗੁਰਚਰਨ ਦਾਸ ਦੂਹਲ ਕੋਹਨਾ, ਬਾਬਾ ਛੱਬਲੀ ਗਿਰੀ ਆਸਲ ਉਤਾੜ, ਬਾਬਾ ਹਰੀ ਸ਼ਰਨ ਨਾਰਾਇਣ, ਬਾਬਾ ਆਤਮਾ ਰਾਮ ਤੇ ਸਰਵਨ ਸਿੰਘ ਦਾ ਡੇਰੇ ਦੇ ਪ੍ਰਬੰਧਕਾਂ ਵਲੋਂ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆੜ੍ਹਤੀ ਰਾਜੂ ਬਜਾਜ, ਆੜ੍ਹਤੀ ਸੁਰਿੰਦਰ ਕੁਮਾਰ ਬਜਾਜ, ਫ਼ੌਜੀ ਅਸ਼ੋਕ ਕੁਮਾਰ ਕਾਲੀਆ, ਬਾਊ ਵਿਸ਼ਵਾ ਨਾਥ ਕਾਲੀਆ, ਅੱਛਰ ਸਿੰਘ ਬਾਜਵਾ, ਬੰਟੀ ਅਰੋੜਾ ਐਮ.ਸੀ., ਮੋਤੀ ਰਾਮ ਚਾਵਲਾ, ਪਵਨ ਕੁਮਾਰ ਵੇਦੀ, ਤੇਜਿੰਦਰ ਗੋਰਖਾ, ਗੁਰਸਾਹਿਬ ਸਿੰਘ, ਬੀਰ ਸਿੰਘ ਹਲਵਾਈ, ਤੀਰਥ ਸਿੰਘ ਮਸਤਗੜ, ਰੂਪ ਸਿੰਘ, ਆੜ੍ਹਤੀ ਸਾਹਿਬ ਸਿੰਘ ਚੱਕਵਾਲੀਆ, ਆੜ੍ਹਤੀ ਸਰਵਨ ਸਿੰਘ ਭੰਬਾ, ਆੜ੍ਹਤੀ ਸੁਖਜਿੰਦਰ ਭੱਲਾ, ਬਿੱਲਾ ਪਾਸੀ ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ |
ਤਰਨ ਤਾਰਨ ਦੇ ਮੰਦਰਾਂ ਵਿਚ ਮਹਾਂਸ਼ਿਵਰਾਤਰੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ <br/>
ਸ਼ਿਵਰਾਤਰੀ ਦੇ ਤਿਊਹਾਰ ਮੌਕੇ ਲਗਾਏ ਲੰਗਰ 'ਚ ਪਹੁੰਚੇ ਸੀਨੀ. ਅਕਾਲੀ ਆਗੂ ਪਰਮਜੀਤ ਸਿੰਘ ਪੰਮਾ ਗੱਗੋਬੂਹਾ ਅਤੇ ਹੋਰਨਾਂ ਦਾ ਸਨਮਾਨ ਕਰਦੇ ਹੋਏ ਦੀਪਕ ਸੂਦ | <br/> ਪ੍ਰਾਚੀਨ ਸ਼ਿਵ ਮੰਦਰ ਕਸੇਲ ਵਿਖੇ ਮਹਾਂ ਸ਼ਿਵਰਾਤਰੀ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਰਾਜਬੀਰ ਸਿੰਘ ਭੁੱਲਰ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ | ਤਸਵੀਰ: ਸੁਖਦੇਵ ਸਿੰਘ<br/> ਤਰਨ ਤਾਰਨ ਵਿਖੇ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਭਜਨ ਗਾਇਨ ਕਰਦੇ ਹੋਏ ਸ਼ਿਵ ਭਗਤ, ਸ਼ਿਵਿਲੰਗ ਦੀ ਪੂਜਾ ਕਰਦੀ ਸੰਗਤ |<br/>
16-02-2026