08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਟਰਬੋਨੇਟਰ ਗਰੁੱਪ ਆਫ਼ ਰਾਈਟ ਦੇ ਜਥੇ ਦੀ ਸਾਈਕਲ ਰੈਲੀ ਦਾ ਖੇਮਕਰਨ ਪੁੱਜਣ 'ਤੇ ਸ਼ਹਿਰ ਵਾਸੀਆਂ ਵਲੋਂ ਸਵਾਗਤ <br/>

ਅਜੀਤ ਡੈਸਕ 02-03-2026
ਖੇਮਕਰਨ, 1 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਨਵੀਂ ਦਿੱਲੀ ਵਿਖੇ ਜਗਜੀਤ ਸਿੰਘ ਪੁਰੀ ਦੀ ਅਗਵਾਈ ਹੇਠ ਚੱਲ ਰਹੇ ਟਰਬੌਨੇਟਰ ਗਰੁੱਪ ਆਫ਼ ਰਾਈਟ ਨਾਲ ਸੰਬੰਧਿਤ ਅੰਮਿ੍ਤਸਰ ਦੇ ਟਰਬੋਨੇਟਰ ਗਰੁੱਪ ਦੇ ਮੈਂਬਰਾਂ ਵਲੋਂ ਅੰਮਿ੍ਤਸਰ ਤੋਂ ਖੇਮਕਰਨ ਤੱਕ ਸਾਈਕਲ ਰੈਲੀ ਕੱਢੀ ਗਈ, ਜਿਸ ਦਾ ਸਰਹੱਦੀ ਕਸਬਾ ਖੇਮਕਰਨ ਵਿਖੇ ਪੁੱਜਣ 'ਤੇ ਨਗਰ ਪੰਚਾਇੰਤ ਖੇਮਕਰਨ ਦੇ ਸਾਬਕਾ ਪ੍ਰਧਾਨ ਪ੍ਰਮਜੀਤ ਸਿੰਘ ਸੰਧੂ, ਆੜ੍ਹਤੀ ਸੁਖਬੀਰ ਸਿੰਘ ਸੰਧੂ ਤੇ ਗਗਨਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ | ਇਸ ਸਾਈਕਲ ਯਾਤਰਾ ਦੇ ਉਦੇਸ਼ ਬਾਰੇ ਚਾਨਣਾ ਪਾਉਂਦੇ ਹੋਏ ਗਰੁੱਪ ਦੇ ਮੁੱਖ ਮੈਂਬਰ ਨੇ ਦੱਸਿਆ ਕਿ ਸਾਡਾ ਟਰਬੋਨੇਟਰ ਗਰੁੱਪ ਸਵਰੂਪ ਤੇ ਸਿਹਤ ਦੀ ਸੰਭਾਲ ਦੇ ਮਿਸ਼ਨ ਨੂੰ ਲੈ ਕੇ ਚੱਲ ਰਿਹਾ ਹੈ, ਕਿਉਂਕਿ ਅੱਜ ਦੇ ਯੁੱਗ 'ਚ ਸਭ ਕੁੱਝ ਵਿਗੜਦਾ ਜਾ ਰਿਹਾ ਹੈ, ਜਿਸ ਪ੍ਰਕਾਰ ਵਾਤਾਵਰਨ ਬਹੁਤ ਪ੍ਰਦੂਸ਼ਿਤ ਹੋ ਚੁੱਕਾ ਹੈ ਤੇ ਲੋਕਾਂ ਦਾ ਆਪਸੀ ਮੇਲ ਜੋਲ ਲਗਾਤਾਰ ਘੱਟਦਾ ਜਾ ਰਿਹਾ ਹੈ | ਅੱਜ ਕੱਲ੍ਹ ਦੇ ਮਸ਼ੀਨਰੀ ਯੁੱਗ ਕਾਰਨ ਸਭ ਕੁਝ ਵਿਗੜ ਚੁੱਕਾ ਹੈ | ਇਸ ਵਾਸਤੇ ਅਸੀਂ ਪੁਰਾਣੇ ਸਮਿਆਂ 'ਚ ਜਿਸ ਤਰ੍ਹਾਂ ਲੋਕ ਕੁਦਰਤੀ ਤਰੀਕਿਆਂ 'ਚ ਖੁਸ਼ ਰਹਿੰਦੇ ਸਨ | ਉਸ ਸਮੇਂ ਦੀ ਵਾਪਸੀ ਦੇ ਯਤਨਾਂ ਲਈ ਸਾਈਕਲ ਸਵਾਰੀ ਨੂੰ ਪਹਿਲ ਦੇਣ ਲਈ ਜਨਤਾ ਨੂੰ ਸੰਦੇਸ਼ ਦੇਣ 'ਚ ਲੱਗੇ ਹੋਏ ਹਾਂ | ਸਾਡੇ ਗਰੁੱਪ ਵਲੋਂ ਸਵੇਰੇ ਅੰਮਿ੍ਤ ਵੇਲੇ ਗੁਰਦੁਆਰਾ ਪਿੱਪਲੀ ਸਾਹਿਬ ਅੰਮਿ੍ਤਸਰ ਤੋਂ ਅਰਦਾਸ ਕਰਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਰਵਾਨਾ ਹੋਏ ਸੀ | ਖੇਮਕਰਨ ਦੇ ਰਸਤੇ 'ਚ ਗਰੁੱਪ ਵਲੋਂ ਪਹਿਲਾ 1965 ਦੀ ਪਾਕਿਸਤਾਨ ਨਾਲ ਹੋਈ | ਇਸ ਜੰਗ 'ਚ ਖੇਮਕਰਨ ਸੈਕਟਰ 'ਚ ਸ਼ਹੀਦ ਹੋਣ ਵਾਲੇ ਹਵਲਦਾਰ ਅਬਦੁੱਲ ਹਮੀਦ ਤੇ ਸਾਥੀਆਂ ਦੀ ਯਾਦ 'ਚ ਸਥਿਤ ਸ਼ਹੀਦੀ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਇਥੇ ਪੁੱਜੇ ਹਾਂ | ਇੱਥੋਂ ਅੱਗੇ ਗਰੁੱਪ ਦੇ ਮੈਂਬਰਾਂ ਵਲੋਂ ਸਰਹੱਦ 'ਤੇ ਸਥਿਤ ਮਜ਼ਾਰ ਬਾਬਾ ਸ਼ੇਖ ਬ੍ਰਹਮ ਜੀ ਵਿਖੇ ਸਿਜਦਾ ਕੀਤਾ ਜਾਵੇਗਾ | ਉਪਰੰਤ ਸਰਹੱਦ 'ਤੇ ਸਥਿਤ ਗੁਰਦੁਆਰਾ ਬਾਬਾ ਸਾਹਿਬ ਸਿੰਘ ਸ਼ਹੀਦ ਵਿਖੇ ਵੀ ਮੱਥਾ ਟਕਿਆ ਜਾਵੇਗਾ, ਜਿਸ ਤੋਂ ਬਾਅਦ ਵਾਪਸੀ ਲਈ ਸਾਈਕਲ ਰੈਲੀ ਦਾ ਜਥਾ ਰਵਾਨਾ ਹੋਵੇਗਾ | ਇਸ ਟਰਬੋਨੇਟਰ ਰਾਈਟ ਗਰੁੱਪ ਦੇ ਮੈਂਬਰਾਂ 'ਚ ਤੇਜਿੰਦਰ ਪਾਲ ਸਿੰਘ ਸੰਧੂ ਏ. ਡੀ. ਸੀ. ਸੇਵਾ ਮੁਕਤ, ਰਮਨ ਬਖਸ਼ੀ ਸਾਬਕਾ ਡਿਪਟੀ ਮੇਅਰ ਅੰਮਿ੍ਤਸਰ, ਸੁਖਮਿੰਦਰ ਸਿੰਘ ਸੋਹਲ ਐਕਸੀਅਨ ਵਾਟਰ ਸਪਲਾਈ, ਕੁਲਵੰਤ ਸਿੰਘ ਐਗਰੀਕਲਚਰ ਅਫਸਰ, ਆਦਮਜੀਤ ਸਿੰਘ ਅਫਸਰ ਪੰਜਾਬ ਪੁਲਿਸ, ਸੁਖਦੇਵ ਸਿੰਘ, ਭੁਪਿੰਦਰ ਸਿੰਘ ਚੀਮਾ, ਜਗਬੀਰ ਸਿੰਘ ਚੀਮਾ, ਕਾਬਲ ਸਿੰਘ, ਮਨਜੀਤ ਸਿੰਘ ਉੱਪਲ, ਕੁਲਵੰਤ ਸਿੰਘ ਹੁੰਦਲ, ਹਰਜੀਤ ਸਿੰਘ ਭੁੱਚਰ, ਸੁਖਬੀਰ ਸਿੰਘ ਤੇ ਹਰਜਿੰਦਰ ਸਿੰਘ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਨੌਜਵਾਨ ਰਣਜੀਤ ਸਿੰਘ ਦੇ ਮੁਕਾਬਲੇ ਦੀ ਉੱਚ ਪੱਧਰੀ ਜਾਂਚ ਸੀ. ਬੀ. ਆਈ. ਤੋਂ ਕਰਵਾਈ ਜਾਵੇ-ਜਾਮਾਰਾਏ, ਪੰਡੋਰੀ <br/> ਅਗਲੀ ਖ਼ਬਰ ਗ਼ਦਰੀ ਬੀਬੀ ਗੁਲਾਬ ਕੌਰ ਦੀ ਸ਼ਤਾਬਦੀ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।