ਪੱਟੀ, 1 ਮਾਰਚ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਤਰਨ ਤਾਰਨ ਵਲੋਂ ਪੱਟੀ ਦੇ ਅੰਦਰ ਵਿਸ਼ਾਲ ਮਾਤਾ ਦੀ ਚੌਂਕੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੁਆਮੀ ਸੁਨੀਲ ਨੇ ਮਾਤਾ ਦਾ ਗੁਣਗਾਨ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਅਨੇਕਾਂ ਹੀ ਤਰੀਕਿਆਂ ਦੁਆਰਾ ਮਾਂ ਜਗਦੰਬਾ ਦਾ ਪੂਜਨ ਕਰਦੇ ਆ ਰਹੇ ਹਾਂ | ਜਿਵੇਂ ਕਿ ਕੀਰਤਨ, ਜਾਗਰਣ, ਤੀਰਥ ਯਾਤਰਾ, ਵਰਤ ਉਪਵਾਸ ਆਦਿ | ਇਸ ਪ੍ਰਕਾਰ ਦੀਆਂ ਸਾਰੀਆਂ ਵਿਧੀਆਂ ਮਾਂ ਦੀ ਸ਼ਕਤੀ ਦਾ ਪ੍ਰਤੀਕ ਹਨ, ਇਹ ਵਿਧੀਆਂ ਮਾਂ ਨੂੰ ਪ੍ਰਸੰਨ ਨਹੀਂ ਕਰ ਪਾਉਂਦੀਆਂ | ਉਨ੍ਹਾਂ ਨੇ ਕਿਹਾ ਕਿ ਅਗਰ ਅਸੀਂ ਮਾਂ ਨੂੰ ਪ੍ਰਸੰਨ ਕਰਨਾ ਚਾਹੁੰਦੇ ਹਾਂ ਤਾਂ ਜ਼ਰੂਰਤ ਹੈ ਮਾਂ ਨੂੰ ਮੰਨਣ ਦੇ ਨਾਲ-ਨਾਲ ਮਾਂ ਨੂੰ ਜਾਣੀਏ | ਇਸ ਮੌਕੇ ਸੁਆਮੀ ਅੰਮਿ੍ਤ, ਸੁਆਮੀ ਨਰੇਸ਼, ਸਵਾਮੀ ਕੁਲਬੀਰਾਨੰਦ, ਸੁਆਮੀ ਸਚਿਨ, ਸਾਧਵੀ ਮੀਨਾਕਸ਼ੀ ਭਾਰਤੀ, ਸਾਧਵੀ ਪੁੰਨਿਆ ਭਾਰਤੀ, ਸਾਧਵੀ ਰੇਨੂ ਭਾਰਤੀ, ਸਾਧਵੀ ਹਿਨਾ ਭਾਰਤੀ ਦੁਆਰਾ ਮਹਾਮਾਈ ਦੇ ਸੁੰਦਰ ਭਜਨਾਂ ਦਾ ਗੁਣਗਾਨ ਕੀਤਾ ਗਿਆ | ਸਾਰੀ ਸੰਗਤ ਨੇ ਮਾਤਾ ਦੀ ਚੌਂਕੀ ਦਾ ਖੂਬ ਆਨੰਦ ਮਾਣਿਆ ਤੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ |