07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸੱਟਾਂ ਮਾਰ ਕੇ ਜ਼ਖ਼ਮੀ ਕਰਨ 'ਤੇ ਦੋ ਔਰਤਾਂ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 02-03-2026
ਤਰਨ ਤਾਰਨ, 1 ਮਾਰਚ (ਪਰਮਜੀਤ ਜੋਸ਼ੀ)—ਥਾਣਾ ਵੈਰੋਵਾਲ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਸੱਟਾਂ ਮਾਰਨ ਦੇ ਦੋਸ਼ ਹੇਠ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਸਾਰੇ ਵਿਅਕਤੀ ਵਿਅਕਤੀ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ | ਇਸ ਸਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਰਸ਼ਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਅੱਲੋਵਾਲ ਨੇ ਦੱਸਿਆ ਕਿ ਉਹ ਮਿਤੀ 8 ਫਰਵਰੀ 2026 ਨੂੰ ਵਕਤ ਕਰੀਬ 10–11 ਵਜੇ ਸਵੇਰ ਦਾ ਹੋਵੇਗਾ ਕਿ ਮੈਂ ਆਪਣੇ ਘਰ ਦੀ ਜਗ੍ਹਾ ਵਿਚ ਕੰਧ ਕਰ ਰਿਹਾ ਸੀ ਕਿ ਉੱਥੇ ਦਲਬੀਰ ਸਿੰਘ ਪੁੱਤਰ ਸੁਲੱਖਣ ਸਿੰਘ, ਅਮਨਜੀਤ ਸਿੰਘ ਪੁੱਤਰ ਦਲਬੀਰ ਸਿੰਘ, ਆਸਾ ਪਤਨੀ ਦਲਬੀਰ ਸਿੰਘ, ਸੁਰਜੀਤ ਕੌਰ ਪੁੱਤਰੀ ਦਲਬੀਰ ਸਿੰਘ ਵਾਸੀਆਨ ਅਲੋਵਾਲ ਅਤੇ ਪਰਮੀਤ ਸਿੰਘ ਵਾਸੀ ਡੇਅਰੀਵਾਲ ਇਕ ਸਲਾਹ ਹੋ ਕੇ ਹਥਿਆਰਾਂ ਸਮੇਤ ਆਏ ਤੇ ਕਹਿਣ ਲੱਗੇ ਇਸਨੂੰ ਸਾਡੇ ਨਾਲ ਜ਼ਮੀਨ ਤੋਂ ਝਗੜਾ ਕਰਨ ਦਾ ਮਜਾ ਚਖਾ ਦਿਓ ਅਤੇ ਮੇਰੀ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ | ਮੈਂ ਲਹੂ–ਲੁਹਾਣ ਹੋ ਕੇ ਹੇਠਾਂ ਜ਼ਮੀਨ 'ਤੇ ਡਿੱਗ ਪਿਆ ਤਾਂ ਉਕਤ ਵਿਅਕਤੀ ਮੇਰੇ ਹੇਠਾਂ ਡਿੱਗੇ ਪਏ 'ਤੇੇ ਮੈਨੂੰ ਲੱਤਾਂ ਮਾਰਦੇ ਰਹੇ | ਮੈਂ ਮਾਰ ਦਿੱਤਾ–ਮਾਰ ਦਿੱਤਾ ਦਾ ਰੌਲਾ ਪਾਇਆ ਤਾਂ ਹਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਅੱਲੋਵਾਲ ਮੇਰਾ ਰੌਲਾ ਸੁਣ ਕੇ ਮੌਕੇ 'ਤੇ ਆ ਗਿਆ, ਜਿਸਨੂੰ ਦੇਖ ਉਕਤ ਹਮਲਾਵਰ ਮੌਕੇ ਤੋਂ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਦੌੜ ਗਏ | ਹਰਦੀਪ ਸਿੰਘ ਨੇ ਮੈਨੂੰ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਮੀਆਵਿੰਡ ਦਾਖਲ ਕਰਾਇਆ | ਇਸ ਸੰਬੰਧੀ ਕਾਰਵਾਈ ਕਰਦਿਆਂ ਏ.ਐਸ.ਆਈ. ਬਲਜਿੰਦਰ ਸਿੰਘ ਨੇ ਉਕਤ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ•ਾਂ ਦੀ ਗਿ੍ਫ਼ਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਛੁੱਟੀ ਵਾਲੇ ਦਿਨ ਵੀ ਅਸਟੇਟ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ 'ਤੇ ਕੀਤੀ ਕਾਰਵਾਈ <br/> ਅਗਲੀ ਖ਼ਬਰ ਪਿੰਡ ਸ਼ੇਖ ਵਿਖੇ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਗੌਰਵਦੀਪ ਸਿੰਘ ਵਲਟੋਹਾ ਨੇ ਮੀਟਿੰਗ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।