07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਛੁੱਟੀ ਵਾਲੇ ਦਿਨ ਵੀ ਅਸਟੇਟ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ 'ਤੇ ਕੀਤੀ ਕਾਰਵਾਈ <br/>

ਅਜੀਤ ਡੈਸਕ 02-03-2026
ਅੰਮਿ੍ਤਸਰ, 1 ਮਾਰਚ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਵਲੋਂ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਐਤਵਾਰ ਦੀ ਛੁੱਟੀ ਵਾਲੇ ਦਿਨ ਵੀ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਨੂੰ ਅੰਜਾਮ ਦਿੱਤਾ |
ਨਗਰ ਨਿਗਮ ਦੇ ਅਸਟੇਟ ਵਿਭਾਗ ਦੇ ਇੰਸਪੈਕਟਰ ਅਮਨ ਸ਼ਰਮਾ ਦੀ ਅਗਵਾਈ ਹੇਠ ਫੀਲਟ ਸਟਾਫ਼ ਵਲੋਂ ਸਥਾਨਕ ਮਾਲ ਰੋਡ ਵਿਖੇ ਪੁਲਿਸ ਕਮਿਸ਼ਨਰ ਦੀ ਰਿਹਾਇਸ਼ ਦੇ ਸਾਹਮਣੇ ਤੋਂ ਨਾਜਾਇਜ਼ ਕਬਜ਼ੇ ਹਟਾਏ | ਇਸ ਦੌਰਾਨ ਸੜਕ ਦੀ ਜਗ੍ਹਾ 'ਤੇ ਲੱਗੀਆਂ ਫੜ੍ਹੀਆਂ ਨੂੰ ਚੁਕਿਆ ਗਿਆ | ਦੱਸਣਯੋਗ ਹੈ ਕਿ ਉਕਤ ਸਥਾਨ 'ਤੇ ਹਰ ਐਤਵਾਰ ਨੂੰ ਵਿਸ਼ੇਸ ਬਾਜਾਰ ਲੱਗਦਾ ਹੈ ਜਿਸ ਦੌਰਾਨ ਸੜਕ ਦੇ ਕਿਨਾਰੇ ਫੁਟਪਾਥ 'ਚ ਫੜ੍ਹੀਆਂ ਲੱਗਦੀਆਂ ਹਨ | ਜਿਸ ਕਾਰਨ ਖਰੀਦਦਾਰਾਂ ਦੇ ਵਾਹਨ ਸੜਕ ਦੇ ਵਿਚਕਾਰ ਖੜ੍ਹੇ ਹੋ ਜਾਂਦੇ ਸਨ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਸੀ | ਇਸ ਸੰਬੰਧੀ ਨਿਗਮ ਕਮਿਸ਼ਨਰ ਦੇ ਦਫ਼ਤਰ ਵਿਖੇ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ | ਜਿਸ ਦੇ ਆਧਾਰ ਨਿਗਮ ਕਮਿਸ਼ਨਰ ਵਲੋਂ ਹਦਾਇਤਾਂ ਕੀਤੀਆਂ ਅਤੇ ਅੱਜ ਉਨ੍ਹਾਂ ਹਦਾਇਤਾਂ 'ਤੇ ਅਮਲ ਕਰਦੇ ਹੋਏ ਅਸਟੇਟ ਵਿਭਾਗ ਵਲੋਂ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ |

ਪਿਛਲੀ ਖ਼ਬਰ ਮੰਦਰ ਸ੍ਰੀ ਜੈ ਕਿ੍ਸ਼ਨੀਆਂ ਦਾ 59ਵਾਂ ਸਾਲਾਨਾ ਮਹੋਤਸਵ ਅਤੇ ਸੰਤ ਸਮਾਗਮ ਸਮਾਪਤ <br/> ਅਗਲੀ ਖ਼ਬਰ ਸੱਟਾਂ ਮਾਰ ਕੇ ਜ਼ਖ਼ਮੀ ਕਰਨ 'ਤੇ ਦੋ ਔਰਤਾਂ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।