ਚੋਹਲਾ ਸਾਹਿਬ, 30 ਅਪ੍ਰੈਲ (ਬਲਵਿੰਦਰ ਸਿੰਘ)-ਪੰਜਾਬ 'ਚ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਅਤੇ ਮੌਜੂਦਾ ਸੂਬਾ ਸਰਕਾਰ ਦੀਆਂ ਨਾਕਾਮੀਆਂ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਅਗਵਾਈ ਹੇਠ ਬਿਜਲੀ ਘਰ ਚੋਹਲਾ ਸਾਹਿਬ ਵਿਖੇ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਸਮੁੱਚੀ ਖਡੂਰ ਸਾਹਿਬ ਦੀ ਜ਼ਿਲ੍ਹਾ ਜਥੇਬੰਦੀ ਅਤੇ ਟਕਸਾਲੀ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਪਾਰਟੀ ਦੀ ਮਜ਼ਬੂਤੀ ਅਤੇ ਜ਼ਮੀਨੀ ਪੱਧਰ 'ਤੇ ਮੁਕੰਮਲ ਏਕੇ ਦਾ ਸਬੂਤ ਦਿੱਤਾ | ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਅਤੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਡੱਟ ਕੇ ਪਹਿਰਾ ਦਿੰਦਾ ਰਿਹਾ ਹੈ ਅਤੇ ਅੱਜ ਦਾ ਇਹ ਭਾਰੀ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪਾਰਟੀ ਦੇ ਅਸਲ ਵਾਰਸ ਅਤੇ ਟਕਸਾਲੀ ਵਰਕਰ ਪੂਰੀ ਤਰ੍ਹਾਂ ਇਕਜੁੱਟ ਹਨ | ਇਸ ਵਿਸ਼ਾਲ ਧਰਨੇ ਵਿਚ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਹਾਜ਼ਰੀ ਭਰੀ, ਮੁੱਖ ਤੌਰ 'ਤੇ ਜਥੇ: ਗੁਰਬਚਨ ਸਿੰਘ ਕਰਮੂੰਵਾਲਾ ਐਸ.ਜੀ.ਪੀ.ਸੀ. ਮੈਂਬਰ ਜਥੇ. ਦਲਬੀਰ ਸਿੰਘ ਜਹਾਂਗੀਰ ਮੀਤ ਪ੍ਰਧਾਨ, ਗੁਰਸੇਵਕ ਸਿੰਘ ਸ਼ੇਖ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ, ਜਗਜੀਤ ਸਿੰਘ ਜੱਗੀ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਨੇ ਵੀ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਮੌਜੂਦਾ ਸਰਕਾਰ 'ਤੇ ਜੰਮ ਕੇ ਨਿਸ਼ਾਨੇ ਸਾਧੇ | ਇਸ ਮੌਕੇ ਜਗਤਾਰ ਸਿੰਘ ਧੂੰਦਾ ਜ਼ਿਲ੍ਹਾ ਪ੍ਰਧਾਨ ਐੱਸ.ਸੀ. ਵਿੰਗ, ਮਨਜਿੰਦਰ ਸਿੰਘ ਲਾਟੀ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਗਿਆਨ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜਗੀਰ ਕੌਰ ਮਾਣੋਚਾਲ੍ਹ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦਿਲਬਾਗ਼ ਸਿੰਘ ਕਾਹਲਵਾਂ, ਚੇਅਰਮੈਨ ਅਮਰੀਕ ਸਿੰਘ ਪੱਖੋਕੇ, ਅਵਤਾਰ ਸਿੰਘ ਰੇਮੰਡ, ਇੰਦਰ ਸਿੰਘ ਬਾਠ, ਕੰਵਰਦੀਪ ਸਿੰਘ ਬ੍ਰਹਮਪੁਰਾ, ਰਘਬੀਰ ਸਿੰਘ ਬ੍ਰਹਮਪੁਰਾ, ਪਰਮਜੀਤ ਸਿੰਘ ਬਾਠ ਬਲਾਕ ਸੰਮਤੀ ਮੈਂਬਰ, ਅਮਰੀਕ ਸਿੰਘ ਚੋਹਲਾ, ਦਲੇਰ ਸਿੰਘ ਕਰਮੂੰਵਾਲਾ ਬਲਾਕ ਸੰਮਤੀ ਮੈਂਬਰ, ਇੰਦਰਜੀਤ ਸਿੰਘ ਕਰਮੂਵਾਲਾ, ਸੁਖਚੈਨ ਸਿੰਘ ਕਰਮੂੰਵਾਲਾ, ਸੁਖਦੇਵ ਸਿੰਘ ਫੌਜੀ, ਗੁਰਦੇਵ ਸਿੰਘ ਸੈਕਟਰੀ, ਸਮਿੰਦਰ ਸਿੰਘ ਬ੍ਰਹਮਪੁਰਾ, ਰਣਜੀਤ ਸਿੰਘ ਰਾਣਾ ਸਰਪੰਚ ਭੱਠਲ ਸਹਿਜਾ ਸਿੰਘ, ਗੁਰਮੀਤ ਸਿੰਘ ਸਾਬਕਾ ਸਰਪੰਚ ਰਾਣੀ ਵਲਾਹ, ਦਵਿੰਦਰ ਸਿੰਘ ਸਾਬਕਾ ਸਰਪੰਚ ਵਰਿ੍ਹਆਂ, ਰੇਸ਼ਮ ਸਿੰਘ ਸੰਘਾ, ਲਖਵਿੰਦਰ ਸਿੰਘ ਕੱਦਗਿੱਲ (ਬਲਾਕ ਸੰਮਤੀ ਮੈਂਬਰ), ਹੀਰਾ ਸਿੰਘ ਦੇਊ, ਬਲਦੇਵ ਸਿੰਘ ਚੇਅਰਮੈਨ ਪੰਡੋਰੀ ਗੋਲਾ, ਬਿਕਰਮਜੀਤ ਸਿੰਘ ਬਾਗੜੀਆਂ, ਸੁਰਿੰਦਰ ਸਿੰਘ ਸ਼ਿੰਦਾ, ਕੁਲਦੀਪ ਸਿੰਘ ਮੈਂਬਰ, ਕਪੂਰ ਸਿੰਘ ਸਾਬਕਾ ਸਰਪੰਚ ਘੜਕਾ, ਗੁਰਵਿੰਦਰ ਸਿੰਘ ਬੱਲ ਘੜਕਾ, ਜਗਰੂਪ ਸਿੰਘ ਪੱਖੋਪੂਰ, ਜੂਝਾਰ ਸਿੰਘ ਘੜਕਾ ਸਾਬਕਾ ਬਲਾਕ ਸੰਮਤੀ ਮੈਂਬਰ, ਸ਼ਿੰਗਾਰਾ ਸਿੰਘ ਵਰਿ੍ਹਆਂ ਨਵਾਂ, ਜਗਰੂਪ ਸਿੰਘ ਸਰਪੰਚ ਭੱਠਲ ਭਾਈਕੇ, ਦਲਬੀਰ ਸਿੰਘ ਸਾਬਕਾ ਸਰਪੰਚ, ਡਾਕਟਰ ਜਤਿੰਦਰ ਸਿੰਘ, ਸਰਪੰਚ ਜਸਵੰਤ ਸਿੰਘ ਜੱਟਾਂ ਕੱਦ ਗਿੱਲ, ਲਖਵਿੰਦਰ ਸਿੰਘ ਕੱਦ ਗਿੱਲ, ਹਰਵੰਤ ਸਿੰਘ ਬਾਗੜੀਆ, ਹਰਜਿੰਦਰ ਸਿੰਘ ਆੜ੍ਹਤੀਆ, ਪਰਮਜੀਤ ਸਿੰਘ, ਰਣਜੀਤ ਸਿੰਘ ਕਵੀਸ਼ਰ, ਨਰਿੰਦਰ ਸਿੰਘ ਸਾਬਕਾ ਸਰਪੰਚ ਖਡੂਰ ਸਾਹਿਬ, ਸੁਖਜਿੰਦਰ ਸਿੰਘ ਲਾਡੀ ਖਡੂਰ ਸਾਹਿਬ, ਜਥੇਦਾਰ ਮੇਘ ਸਿੰਘ, ਰਣਜੀਤ ਸਿੰਘ ਪੱਪੂ, ਕਸ਼ਮੀਰ ਸਿੰਘ, ਗੁਰਮੀਤ ਸਿੰਘ ਸਾਬਕਾ ਸਰਪੰਚ, ਹਰਦੀਪ ਸਿੰਘ ਫੌਜੀ ਰਾਣੀਵਲਾਹ, ਸੁਖਜਿੰਦਰ ਸਿੰਘ ਬਿੱਟੂ ਸਰਪੰਚ ਪੱਖੋਪੁਰ, ਚੰਦ ਸਿੰਘ ਭੈਲ, ਚਰਨਜੀਤ ਸਿੰਘ ਭੈਲ, ਸੁੱਖਾ ਸਿੰਘ ਭੈਲ, ਕਾਬਲ ਸਿੰਘ ਭੈਲ, ਗੁਰਨਾਮ ਸਿੰਘ ਭੂਰੇ ਗਿੱਲ ਸਰਪੰਚ, ਕੁਲਵੰਤ ਸਿੰਘ ਸਰਪੰਚ ਮਾਣੋਚਾਲ੍ਹ ਖ਼ੁਰਦ, ਪਲਵਿੰਦਰ ਸਿੰਘ ਪਿੰਕਾ ਸਰਪੰਚ, ਰਸ਼ਪਾਲ ਸਿੰਘ ਸਰਪੰਚ ਜੀਓਬਾਲਾ, ਗੁਰਵਿੰਦਰ ਸਿੰਘ ਜਗਜੀਤ ਸਿੰਘ, ਸਰਵਨ ਸਿੰਘ ਐਮਾ ਮਲ੍ਹੀਆ, ਗੁਰਿੰਦਰ ਸਿੰਘ ਸਰਪੰਚ ਭੈਣੀ ਮੱਟੂਆਂ, ਬਲਬੀਰ ਗਿੱਲ, ਨਿਰਮਲ ਸਿੰਘ ਸਰਪੰਚ ਜਰਮਸਤਪੁਰ, ਗੁਰਪ੍ਰੀਤ ਸਿੰਘ ਗੋਪੀ ਸਰਪੰਚ ਕੋਟ ਧਰਮਚੰਦ, ਨਿਸ਼ਾਨ ਸਿੰਘ ਸਰਪੰਚ ਡਾਲੇਕੇ, ਜੋਤਾਂ ਪ੍ਰਧਾਨ ਡਾਲੇਕੇ, ਅਮਰਜੀਤ ਸਿੰਘ ਸਰਪੰਚ ਵਲੀਪੁਰ, ਭੁਪਿੰਦਰ ਸਿੰਘ ਭਿੰਦਾ ਜਹਾਂਗੀਰ, ਅੰਗਰੇਜ ਸਿੰਘ ਸਰਪੰਚ ਕੱਲ੍ਹਾ, ਗੁਰਜੰਟ ਸਿੰਘ ਅਤੇ ਸੁੱਚਾ ਸਿੰਘ ਮੈਂਬਰ, ਜੋਤਾ ਸਿੰਘ ਸਰਪੰਚ ਧੁੰਨ, ਮਾ. ਗੁਰਨਾਮ ਸਿੰਘ ਧੁੰਨ, ਹਰਦੀਪ ਸਿੰਘ ਸਰਪੰਚ ਰਾਣੀਵਲਾਹ, ਗੁਰਮੀਤ ਸਿੰਘ ਸਰਪੰਚ ਰਾਣੀਵਲਾਹ, ਅਜੀਤਪਾਲ ਸਿੰਘ ਸਾਬਕਾ ਸਰਪੰਚ ਚੰਬਾ ਕਲਾਂ ਆਦਿ ਹਾਜ਼ਰ ਸਨ | ਸਿੰਘ ਪੱਖੋਕੇ ਕਿਸੇ ਘਰੇਲੂ ਮਜ਼ਬੂਰੀ ਕਾਰਨ ਇਸ ਧਰਨੇ ਵਿਚ ਸ਼ਮੂਲੀਅਤ ਨਹੀਂ ਕਰ ਪਾਏ |