31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਪਿੰਡ ਜਵੰਦਾ 'ਚ ਵਿਧਾਇਕ ਅਤੇ ਐੱਸ. ਐੱਚ. ਓ. ਗੋਇੰਦਵਾਲ ਦਾ ਪੁਤਲਾ ਸਾੜਿਆ <br/>

ਪਿੰਡ ਜਵੰਦਾ ਵਿਖੇ ਐੱਸ.ਐੱਚ.ਓ. ਗੋਇੰਦਵਾਲ ਅਤੇ ਵਿਧਾਇਕ ਦਾ ਪੁਤਲਾ ਸਾੜਦੇ ਹੋਏ ਜਮਹੂਰੀ ਕਿਸਾਨ ਸਭਾ ਦੇ ਆਗੂ | ਤਸਵੀਰ:ਲਵਲੀ <br/> 02-05-2026
ਤਰਨ ਤਾਰਨ, 1 ਮਈ (ਇਕਬਾਲ ਸਿੰਘ ਸੋਢੀ)-ਜਮਹੂਰੀ ਕਿਸਾਨ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋੋਂ ਪਿੰਡ ਜਵੰਦਾ ਵਿਖੇ ਵਿਧਾਇਕ ਅਤੇ ਐੱਸ. ਐੱਚ. ਓ. ਗੋਇੰਦਵਾਲ ਦਾ ਪੁਤਲਾ ਸਾੜਿਆ ਗਿਆ, ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਸਵਿੰਦਰ ਸਿੰਘ ਖੱਬੇ, ਸ਼ਹੀਦ ਭਗਤ ਸਿੰਘ ਨੇ ਸਭਾ ਦੇ ਆਗੂ ਬਿਕਰਮਜੀਤ ਜਵੰਦਾ ਨੇ ਕੀਤੀ | ਜਾਣਕਾਰੀ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਮੰਗਲ ਸਿੰਘ ਜਵੰਦਾ, ਜਮਹੂਰੀ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਜਵੰਦਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਹਲਕਾ ਖਡੂਰ ਸਾਹਿਬ ਬੇਵਾਰਸ ਹੋਇਆ ਫਿਰਦਾ ਹੈ ਥਾਣਾ ਗੋਇੰਦਵਾਲ ਐੱਸ.ਐੱਚ.ਓ. ਪਬਲਿਕ ਦਾ ਕਦੀ ਫੋਨ ਨਹੀਂ ਚੁੱਕਦਾ ਥਾਣੇ ਜਾਣ ਤੇ ਥਾਣੇ ਵਿਚ ਨਹੀਂ ਮਿਲਦਾ | ਵਿਧਾਇਕ ਦੇ ਕਹਿਣ 'ਤੇ ਕਾਰਵਾਈ ਕਰਦਾ ਨਹੀਂ, ਜਿਸ ਕਾਰਨ ਆਮ ਲੋਕ ਧੱਕੇ ਖਾ ਰਹੇ ਹਨ | ਇਸੇ ਤਰ੍ਹਾਂ ਤਹਿਸੀਲ ਖਡੂਰ ਸਾਹਿਬ ਤਹਿਸੀਲਦਾਰ ਤੋਂ ਬਿਨਾਂ ਚੱਲ ਰਹੀ ਹੈ | ਗੋਇੰਦਵਾਲ ਸਾਹਿਬ 'ਚ ਤਹਿਸੀਲਦਾਰ ਵੀ ਲੰਮੇ ਸਮੇਂ ਬਾਅਦ ਆਇਆ ਹੋਇਆ ਹੈ ਅਤੇ ਆਮ ਕਿਸਾਨ ਮਜ਼ਦੂਰ ਨੂੰ ਦਫਤਰਾਂ ਦੇ ਚੱਕਰ ਲਗਾਉਣੇ ਪੈ ਰਹੇ ਹਨ, ਬਿਜਲੀ ਦੇ ਲੰਮੇ ਕੱਟ ਲੱਗ ਰਹੇ ਹਨ | ਇਹ ਗੱਲਾਂ ਸਾਰੀਆਂ ਧਿਆਨ ਵਿਚ ਲਿਆਉਣ ਵਾਸਤੇ ਜਨਤਕ ਜਥੇਬੰਦੀਆਂ ਵਲੋਂ 20 ਅਪ੍ਰੈਲ ਤੋਂ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ ਪਰ ਪੁਲਿਸ ਪ੍ਰਸ਼ਾਸਨ ਅਤੇ ਵਿਧਾਇਕ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਉਨ੍ਹਾਂ ਕਿਹਾ ਕਿ 12 ਮਈ ਨੂੰ ਥਾਣਾ ਗੋਇੰਦਵਾਲ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾਏਗਾ | ਇਸ ਮੌਕੇ ਗੁਰਦੇਵ ਸਿੰਘ, ਸਾਹਿਬ ਸਿੰਘ, ਬਲਵਿੰਦਰ ਸਿੰਘ, ਰਣਧੀਰ ਸਿੰਘ, ਸੁਰਜੀਤ ਸਿੰਘ, ਦਲਜਿੰਦਰ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚੂਸਲੇਵੜ ਪੱਟੀ ਮੋੜ 'ਤੇ ਕਾਮਰੇਡਾਂ ਮਨਾਇਆ ਮਜ਼ਦੂਰ ਦਿਵਸ <br/> ਅਗਲੀ ਖ਼ਬਰ ਮਜ਼ਦੂਰਾਂ ਦੀਆਂ ਕੁਰਬਾਨੀਆਂ ਬਦੌਲਤ ਕੰਮ ਸਮਾਂ 8 ਘੰਟੇ ਹੋਇਆ- ਮਾੜੀਮੇਘਾ, ਰੁਪਿੰਦਰ, ਅਲਗੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।