31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਚੂਸਲੇਵੜ ਪੱਟੀ ਮੋੜ 'ਤੇ ਕਾਮਰੇਡਾਂ ਮਨਾਇਆ ਮਜ਼ਦੂਰ ਦਿਵਸ <br/>

ਅਜੀਤ ਡੈਸਕ 02-05-2026
ਪੱਟੀ, 1 ਮਈ (ਕਾਲੇਕੇ, ਖਹਿਰਾ)-ਕਾਮਰੇਡਾਂ ਨੇ ਪੱਟੀ ਮੋੜ 'ਤੇ ਮਜ਼ਦੂਰ ਦਿਵਸ ਮਨਾਇਆ | ਕਾ. ਲਾਜ਼ਰ ਮਸੀਹ ਦੇ ਉਦਮ ਸਦਕਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਮਜ਼ਦੂਰ ਦਿਵਸ ਮਨਾਉਣ ਮੌਕੇ ਪਾਰਟੀ ਦੇ ਜ਼ਿਲ੍ਹਾ ਕਮੇਟੀ ਮੈਂਬਰ ਕਾ. ਹਰਭਜਨ ਸਿੰਘ ਚੂਸਲੇਵੜ ਨੇ ਦੱਸਿਆ ਕਿ 19ਵੀਂ ਸਦੀ ਵਿਚ ਕਿਰਤੀ ਲੋਕਾਂ ਕੋਲੋਂ ਡੰਗਰਾਂ ਵਾਂਗੂ ਕੰਮ ਲਿਆ ਜਾਂਦਾ ਸੀ | 1886 ਵਿਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ਮਜ਼ਦੂਰਾਂ ਇਕੱਤਰ ਹੋ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤੀ ਮਾਰਚ ਕੱਢਿਆ, ਪਰ ਉਸ ਵੇਲੇ ਦੇ ਸਾਸ਼ਕ ਨੇ ਮਜ਼ਦੂਰਾਂ 'ਤੇ ਗੋਲੀ ਚਲਾ ਦਿੱਤੀ ਤੇ ਕੁਝ ਮਜ਼ਦੂਰ ਸ਼ਹੀਦ ਤੇ ਕੁਝ ਜ਼ਖ਼ਮੀ ਹੋ ਗਏ, ਪਰ ਇਸ ਘਟਨਾ ਨੇ ਦੁਨੀਆਂ ਦੇ ਮਜ਼ਦੂਰਾਂ ਵਿਚ ਹਾਹਾਕਾਰ ਮਚਾ ਦਿੱਤੀ ਤੇ ਉਸ ਵੇਲੇ ਦੇ ਸਾਸ਼ਕਾਂ ਨੂੰ ਮਜ਼ਬੂਰੀ ਵੱਸ ਕਿਰਤੀ ਲੋਕਾਂ ਲਈ 8 ਘੰਟੇ ਡਿਊਟੀ, ਐਤਵਾਰ ਦੀ ਛੁੱਟੀ, ਦਿਨ ਦਿਹਾਰਾਂ ਦੀਆਂ ਛੁੱਟੀਆਂ ਤੇ ਉਜਰਤਾਂ ਦੇ ਨਿਯਮ ਬਣਾਉਣੇ ਪਏ, ਜੋ ਆਪਣੇ ਸਰਕਾਰੀ ਮੁਲਾਜ਼ਮ ਤੇ ਕਿਰਤੀ ਲੋਕ ਉਹ ਸਹੂਲਤਾਂ ਮਾਣ ਰਹੇ ਹਨ | ਇਸ ਮੌਕੇ ਕਾ. ਹਰਭਜਨ ਸਿੰਘ ਖਾਰਾ, ਸੁਖਦੇਵ ਸਿੰਘ, ਨਿਸ਼ਾਨ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ, ਬਗੀਚਾ ਸਿੰਘ, ਹੀਰਾ ਸਿੰਘ ਤੇ ਪ੍ਰਤਾਬ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਿਕਾਗੋ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ- ਪੰਨੂੰ <br/> ਅਗਲੀ ਖ਼ਬਰ ਪਿੰਡ ਜਵੰਦਾ 'ਚ ਵਿਧਾਇਕ ਅਤੇ ਐੱਸ. ਐੱਚ. ਓ. ਗੋਇੰਦਵਾਲ ਦਾ ਪੁਤਲਾ ਸਾੜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।