30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਵਿਖੇ ਪੁੰਨਿਆ ਦਾ ਦਿਹਾੜਾ ਮਨਾਇਆ <br/>

ਅਜੀਤ ਡੈਸਕ 02-05-2026
ਤਰਨ ਤਾਰਨ, 1 ਮਈ (ਹਰਿੰਦਰ ਸਿੰਘ)-ਇਤਿਹਾਸਕ ਨਗਰ ਸੁਰ ਸਿੰਘ ਵਿਖੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਮੁਖੀ ਸਿੰਘ ਸਾਹਿਬ ਸੰਤ ਬਾਬਾ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਪੁੰਨਿਆ ਦਾ ਦਿਹਾੜਾ ਮਨਾਇਆ ਗਿਆ | ਇਹ ਦਿਹਾੜਾ 1975 ਤੋਂ ਮਨਾਉਣਾ ਸ਼ੁਰੂ ਹੋਇਆ | ਸ਼ੁੱਕਰਵਾਰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਬਾਬਾ ਬਿਧੀ ਚੰਦ ਜੀ ਵਿੱਦਿਆਲਾ ਦੇ ਕੀਰਤਨੀ ਸਿੰਘਾਂ ਵਲੋਂ ਕੀਰਤਨ ਕੀਤਾ ਗਿਆ ਅਤੇ ਦਲ ਪੰਥ ਦੇ ਕਥਾਵਾਚਕ ਭਾਈ ਨਰਿੰਦਰ ਸਿੰਘ ਵਲੋਂ ਕਥਾ ਕੀਤੀ ਗਈ | ਉਪਰੰਤ ਕਵੀਸ਼ਰ ਸਿੰਘਾਂ ਵਲੋਂ, ਜਿਨ੍ਹਾਂ ਵਿਚ ਭਾਈ ਗੁਰਚਰਨ ਸਿੰਘ ਚੰਨ ਧਾਲੀਵਾਲ, ਸਰਬਜੀਤ ਸਿੰਘ ਪੱਧਰੀ, ਅਵਤਾਰ ਸਿੰਘ ਮਹਿੰਦੀਪੁਰ, ਨਾਨਕ ਸਿੰਘ ਝਬਾਲ, ਮਨਜੀਤ ਸਿੰਘ ਮਝੈਲ ਦੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਅਤੇ ਪੰਜ ਪਿਆਰਿਆਂ ਵਲੋਂ ਖੰਡੇ ਬਾਟੇ ਦਾ ਅੰਮਿ੍ਤ ਤਿਆਰ ਕਰਕੇ ਅਨੇਕਾਂ ਪ੍ਰਾਣੀਆਂ ਨੂੰ ਅੰਮਿ੍ਤਪਾਨ ਕਰਾਇਆ | ਵਰਣਨਯੋਗ ਹੈ ਕਿ ਸੰਤ ਬਾਬਾ ਅਵਤਾਰ ਸਿੰਘ, ਸੰਤ ਬਾਬਾ ਪ੍ਰੇਮ ਸਿੰਘ ਅਤੇ ਸੰਤ ਬਾਬਾ ਚਰਨਜੀਤ ਸਿੰਘ ਸ਼ਤਾਬਦੀ ਸਮਾਗਮ ਵਿਚ ਹਾਜ਼ਰੀਆਂ ਭਰਨ ਲਈ ਕੀਰਤਨਪੁਰ ਸਾਹਿਬ ਗਏ ਹੋਏ ਸਨ | ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ |

ਪਿਛਲੀ ਖ਼ਬਰ ਸੋਹਲ ਕਰਿਆਨਾ ਸਟੋਰ ਝਬਾਲ ਵਿਖੇ ਮਜ਼ਦੂਰ ਦਿਵਸ ਮਨਾਇਆ <br/> ਅਗਲੀ ਖ਼ਬਰ ਸਰਹਾਲੀ ਕਲਾਂ ਤੇ ਦਦੇਹਰ ਸਾਹਿਬ ਵਿਖੇ ਮਜ਼ਦੂਰ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।