30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸੋਹਲ ਕਰਿਆਨਾ ਸਟੋਰ ਝਬਾਲ ਵਿਖੇ ਮਜ਼ਦੂਰ ਦਿਵਸ ਮਨਾਇਆ <br/>

ਝਬਾਲ ਵਿਖੇ ਮਨਾਏ ਗਏ ਮਜ਼ਦੂਰ ਦੀ ਇਸ ਮੌਕੇ ਝੰਡਾ ਲਹਿਰਾਉਂਦੇ ਹੋਏ ਕਾਮਰੇਡ ਅਸ਼ੋਕ ਕੁਮਾਰ ਸੋਹਲ, ਗਿਆਨ ਸਿੰਘ ਠੱਠਾ ਤੇ ਹੋਰ | ਤਸਵੀਰ: ਗੱਗੋਬੂਹਾ <br/> 02-05-2026
ਝਬਾਲ, 1 ਮਈ (ਸਰਬਜੀਤ ਸਿੰਘ)­-ਸੋਹਲ ਕਰਿਆਨਾ ਸਟੋਰ ਅਟਾਰੀ ਰੋਡ ਡੱਡਾ ਝਬਾਲ ਵਿਖੇ ਕਾ. ਅਸ਼ੋਕ ਕੁਮਾਰ ਸੋਹਲ ਦੀ ਅਗਵਾਈ ਹੇਠ ਮਨਾਏ ਗਏ ਮਜ਼ਦੂਰ ਦਿਵਸ ਮੌਕੇ ਕਾ. ਗਿਆਨ ਸਿੰਘ ਠੱਠਾ ਵਲੋਂ ਲਾਲ ਝੰਡਾ ਲਹਿਰਾਇਆ ਗਿਆ | ਇਸ ਮੌਕੇ ਕਾ. ਅਸ਼ੋਕ ਕੁਮਾਰ ਸੋਹਲ ਨੇ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਕੰਮ ਦੇ ਦਿਨਾਂ ਵਿਚ ਗੈਸ ਸਿਲੰਡਰਾਂ ਦੀ ਭਾਰੀ ਕਿੱਲਤ ਆਉਣ ਨਾਲ ਮਜ਼ਦੂਰਾਂ ਨੂੰ ਸਾਰਾ-ਸਾਰਾ ਦਿਨ ਸਿਲੰਡਰ ਲੈਣ ਲਈ ਹੀ ਖੱਜਲ ਖਰਾਬ ਹੋਣਾ ਪੈ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪਹਿਲ ਦੇ ਆਧਾਰ ਨਾਲ ਮਜ਼ਦੂਰਾਂ ਦੇ ਘਰਾਂ ਵਿਚ ਸਿਲੰਡਰ ਸਪਲਾਈ ਕਰਾਉਣ ਲਈ ਪ੍ਰਬੰਧ ਕਰੇ, ਤਾਂ ਜੋ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ | ਇਸ ਮੌਕੇ ਕਾ. ਹਰਦੀਪ ਸਿੰਘ, ਜਗਜੀਤ ਸਿੰਘ ਮੰਨਣ, ਸੁਖਵੰਤ ਸਿੰਘ ਮੰਨਣ, ਜਗਤਾਰ ਸਿੰਘ ਜੱਗਾ, ਕਿ੍ਸ਼ਨ ਗੰਡੀਵਿੰਡ, ਅਜੇ ਝਬਾਲ, ਸੁਪਨ ਚੀਮਾ, ਮਨੀ ਰੇਡੀਮੇਡ ਵਾਲਾ, ਪੰਜਾਬ ਸਿੰਘ ਕਸੇਲ, ਸੰਨੀ ਮੰਨਣ, ਕਰਨ ਝਬਾਲ ਅਤੇ ਹੋਰ ਵੀ ਕਾਮਰੇਡ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਮੁਫ਼ਤ ਨਸ਼ਾ ਛੁਡਾਓ ਆਯੂਰਵੈਦਿਕ ਕੈਂਪ ਲਗਾਇਆ <br/> ਅਗਲੀ ਖ਼ਬਰ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਵਿਖੇ ਪੁੰਨਿਆ ਦਾ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।