21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਛੋਟੇ ਹਾਥੀ ਤੇ ਇਨੋਵਾ ਕਾਰ ਦੀ ਟੱਕਰ ਦੌਰਾਨ, ਦੋ ਜ਼ਖਮੀ <br/>

ਅਜੀਤ ਡੈਸਕ 12-05-2026
ਝਬਾਲ, 11 ਮਈ (ਸੁਖਦੇਵ ਸਿੰਘ)-ਮੰਨਣ-ਲਾਲੂ ਘੁੰਮਣ ਰੋਡ 'ਤੇ ਛੋਟੇ ਹਾਥੀ ਅਤੇ ਇਕ ਧਾਰਮਿਕ ਡੇਰੇ ਦੀ ਇਨੋਵਾ ਕਾਰ ਦੀ ਆਹਮੋ ਸਾਹਮਣੀ ਟੱਕਰ ਦੌਰਾਨ ਛੋਟਾ ਹਾਥੀ ਚਾਲਕ ਤੇ ਉਸ ਦਾ ਸਾਥੀ ਗੰਭੀਰ ਵਿਚ ਜ਼ਖਮੀ ਹੋ ਗਏ | ਮੌਕੇ 'ਤੇ ਇਕੱਤਰ ਹੋਏ ਲੋਕਾਂ ਨੇ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਤੁਰੰਤ ਜੇਰੇ ਇਲਾਜ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ | ਮੌਕੇ 'ਤੇ ਹਾਜ਼ਰ ਜਤਿੰਦਰ ਸਿੰਘ ਮੰਨਣ, ਕੁਲਦੀਪ ਸਿੰਘ ਜੌਹਲ, ਚਮਕੌਰ ਸਿੰਘ ਲਾਲੂ ਘੁੰਮਣ ਤੇ ਜ਼ੋਬਨ ਸਿੰਘ ਨੇ ਦੱਸਿਆ ਕਿ ਸਵੇਰੇ ਵੇਲੇ ਅੰਮਿ੍ਤਸਰ ਵਿਖੇ ਸਥਿਤ ਸੰਧੂ ਡੇਅਰੀ ਵਾਲਿਆਂ ਦੇ ਕਰਿੰਦੇ ਗੁਰਮਨ ਸਿੰਘ ਅਤੇ ਪ੍ਰਭਦੀਪ ਸਿੰਘ ਰੋਜ਼ਾਨਾ ਦੀ ਤਰ੍ਹਾਂ ਛੋਟੇ ਹਾਥੀ 'ਤੇ ਪਿੰਡ ਲਾਲੂ ਘੁੰਮਣ ਤੋਂ ਦੁੱਧ ਲੈਣ ਵਾਸਤੇ ਜਾ ਰਹੇ ਸਨ | ਜਦੋਂ ਉਹ ਪਿੰਡ ਮੰਨਣ ਨੇੜੇ੍ਹ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਇਨੋਵਾ ਗੱਡੀ ਬੇਕਾਬੂ ਹੋ ਕੇ ਛੋਟੇ ਹਾਥੀ ਵਿਚ ਆ ਵੱਜੀ, ਜਿਸ ਨਾਲ ਛੋਟੇ ਹਾਥੀ ਤੇ ਸਵਾਰ ਗੁਰਮਾਨ ਸਿੰਘ ਅਤੇ ਪ੍ਰਭਦੀਪ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਇਨੋਵਾ ਗੱਡੀ 'ਤੇ ਨੀਲੇ ਰੰਗ ਦਾ ਝੰਡਾ ਲੱਗਾ ਹੋਇਆਂ ਸੀ, ਜਿਸ ਦੇ ਸ਼ੀਸ਼ਿਆਂ 'ਤੇ ਕਾਰ ਸੇਵਾ ਲਿਖਿਆ ਹੋਇਆ ਸੀ ਅਤੇ ਗੱਡੀ ਵਿਚ ਪਿਆ ਹੋਇਆ ਉਗਰਾਹੀ ਵਾਲੀਆਂ ਸਲਿੱਪਾਂ ਪਈਆਂ ਹੋਈਆਂ ਸਨ (ਜਿੰਨਾਂ 'ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ, ਲੋੜਵੰਦ ਧੀਆਂ ਦੇ ਆਨੰਦ ਕਾਰਜ, ਦਸਮੇਸ਼ ਨਗਰ ਕੋਟ ਖ਼ਾਲਸਾ ਲਿਖਿਆ ਹੋਇਆ ਸੀ) | ਇਕੱਤਰ ਹੋਏ ਲੋਕਾਂ ਨੇ ਕਾਰ ਸੇਵਾ ਵਾਲੀ ਇਨੋਵਾ ਵਿਚੋਂ ਨਿਕਲੀਆਂ ਪੰਨੀਆਂ ਅਤੇ ਮੀਟ ਵਾਲਾ ਲਿਫਾਫਾ ਵੀ ਦਿਖਾਇਆ | ਮੌਕੇ 'ਤੇ ਪੁੱਜੀ ਥਾਣਾ ਝਬਾਲ ਦੀ ਪੁਲਿਸ ਨੇ ਇਨੋਵਾ ਚਾਲਕ ਗੁਰਜੰਟ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਕਾਜ਼ੀਕੋਟ ਨੂੰ ਹਿਰਾਸਤ ਵਿਚ ਲੈ ਲਿਆ | ਇਨੋਵਾ ਚਾਲਕ ਨੇ ਦੱਸਿਆ ਕਿ ਉਹ ਦਿਹਾੜੀ ਤੇ ਧਾਰਮਿਕ ਡੇਰੇ ਦੀ ਗੱਡੀ ਚਲਾਉਦਾ ਹੈ | ਜਦੋਂ ਕਿ ਮੀਟ ਉਸ ਨੇ ਬਾਜ਼ ਦੇ ਖਾਣ ਲਈ ਰੱਖਿਆ ਹੋਇਆ ਹੈ | ਇਸ ਸਬੰਧੀ ਜਦੋਂ ਡੇਰੇ ਦੇ ਸੰਚਾਲਕ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਦਾ ਫ਼ੋਨ ਬੰਦ ਆਇਆ |

ਪਿਛਲੀ ਖ਼ਬਰ ਨੱਕ, ਕੰਨ ਤੇ ਗਲੇ ਦੇ ਰੋਗਾਂ ਦੀ ਮਾਹਿਰ ਡਾ. ਆਰੂਸ਼ੀ ਸ਼ਰਮਾ ਨੇ ਸਿਵਲ ਹਸਪਤਾਲ ਭੁਲੱਥ ਵਿਖੇ ਚਾਰਜ ਸੰਭਾਲਿਆ ਅਗਲੀ ਖ਼ਬਰ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਭਰੋਵਾਲ ਨੇ ਕੀਤੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।