21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨੱਕ, ਕੰਨ ਤੇ ਗਲੇ ਦੇ ਰੋਗਾਂ ਦੀ ਮਾਹਿਰ ਡਾ. ਆਰੂਸ਼ੀ ਸ਼ਰਮਾ ਨੇ ਸਿਵਲ ਹਸਪਤਾਲ ਭੁਲੱਥ ਵਿਖੇ ਚਾਰਜ ਸੰਭਾਲਿਆ

ਅਜੀਤ ਡੈਸਕ 12-05-2026
ਭੁਲੱਥ, 11 ਮਈ (ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਹਸਪਤਾਲ ਭੁਲੱਥ ਵਿਖੇ ਨੱਕ, ਕੰਨ ਤੇ ਗਲੇ ਦੇ ਰੋਗਾਂ ਦੀ ਮਾਹਿਰ ਡਾ. ਆਰੂਸ਼ੀ ਸ਼ਰਮਾ ਵੱਲੋਂ ਚਾਰਜ ਸੰਭਾਲ ਲਿਆ ਗਿਆ ਹੈ ਅਤੇ ਉਨ੍ਹਾਂ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ | ਗੱਲਬਾਤ ਦੌਰਾਨ ਡਾ. ਆਰੂਸ਼ੀ ਸ਼ਰਮਾ ਨੇ ਕਿਹਾ ਕਿ ਨੱਕ, ਕੰਨ ਤੇ ਗਲਾ ਸਾਡੇ ਸਰੀਰ ਦੇ ਬਹੁਤ ਹੀ ਸੂਖਮ ਤੇ ਮਹੱਤਵਪੂਰਨ ਅੰਗ ਹਨ, ਜਿਨ੍ਹਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ | ਉਨ੍ਹਾਂ ਲੋਕਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਧੂੜ-ਮਿੱਟੀ ਵਾਲੇ ਇਲਾਕਿਆਂ ਵਿਚ ਜਾਂਦੇ ਸਮੇਂ ਮਾਸਕ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਤੇ ਕੰਨਾਂ ਨੂੰ ਵੀ ਕੱਪੜੇ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਜੇ ਕਿਸੇ ਵਿਅਕਤੀ ਨੂੰ ਨੱਕ, ਕੰਨ ਜਾਂ ਗਲੇ ਨਾਲ ਸਬੰਧਿਤ ਕੋਈ ਵੀ ਸਿਹਤ ਸਮੱਸਿਆ ਹੋਵੇ ਤਾਂ ਉਹ ਸੋਮਵਾਰ ਤੋਂ ਸ਼ਨੀਵਾਰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਸਿਵਲ ਹਸਪਤਾਲ ਭੁਲੱਥ ਵਿਖੇ ਆਪਣਾ ਚੈੱਕਅਪ ਕਰਵਾ ਸਕਦਾ ਹੈ | ਮਰੀਜ਼ਾਂ ਦਾ ਉਚਿੱਤ ਇਲਾਜ ਕੀਤਾ ਜਾਵੇਗਾ |
ਪਿਛਲੀ ਖ਼ਬਰ ਆਫ਼ਤ ਬਣ ਕੇ ਵਰ੍ਹੀ ਤੇਜ਼ ਹਨੇਰੀ, ਬਿਜਲੀ ਦੇ ਖੰਭਿਆਂ ਤੇ ਦਰੱਖਤਾਂ ਦਾ ਹੋਇਆ ਭਾਰੀ ਨੁਕਸਾਨ ਅਗਲੀ ਖ਼ਬਰ ਛੋਟੇ ਹਾਥੀ ਤੇ ਇਨੋਵਾ ਕਾਰ ਦੀ ਟੱਕਰ ਦੌਰਾਨ, ਦੋ ਜ਼ਖਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।