ਕਪੂਰਥਲਾ, 20 ਅਕਤੂਬਰ (ਵਿ.ਪ੍ਰ.)-ਸਥਾਨਕ ਬਾਬਾ ਨਾਮਦੇਵ ਕਲੋਨੀ ਵਿਖੇ ਪ੍ਰਬੰਧਕ ਕਮੇਟੀ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 25ਵਾਂ ਸਾਲਾਨਾ ਜਾਗਰਣ ਕਰਵਾਇਆ ਗਿਆ | ਜਿਸ ਵਿਚ ਉੱਘੇ ਗਾਇਕ ਲੱਕੀ ਖਾਨ ਫਗਵਾੜਾ ਵਾਲਿਆਂ ਤੇ ਹੋਰ ਭਜਨ ਮੰਡਲੀਆਂ ਨੇ ਮਹਾਂਮਾਈ ਦੀ ਮਹਿੰਮਾ ਦਾ ਗੁਣਗਾਨ ਕੀਤਾ | ਇਸ ਮੌਕੇ ਮਹਾਂਮਾਈ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਟੀਟੂ ਮਾਹਲਾ, ਅਨੁਰਾਗ ਮਾਹਲਾ, ਪਿ੍ੰਸ, ਲੱਕੀ, ਰਾਜਾ, ਨਵਜੋਤ ਸਿੰਘ ਮਾਹਲਾ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |