02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਸਰਾਏ ਅਮਾਨਤ ਦੀ ਚੋਣ ਹੋਈ <br/>

ਚੁਣੇ ਗਏ ਕਮੇਟੀ ਮੈਂਬਰਾਂ ਨੂੰ ਸਨਮਾਨਿਤ ਕਰਦੇ ਹੋਏ ਕਿਸਾਨ ਆਗੂ | ਤਸਵੀਰ: ਸੁਖਦੇਵ ਸਿੰਘ <br/> 18-05-2026
ਝਬਾਲ, 17 ਮਈ (ਸੁਖਦੇਵ ਸਿੰਘ)—ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾਂ ਅਤੇ ਬਲਾਕ ਪ੍ਰਧਾਨ ਧਿਆਨ ਸਿੰਘ ਫੌਜੀ ਦੀ ਪ੍ਰਧਾਨਗੀ ਹੇਠ ਸਰਾਏ ਅਮਾਨਤ ਖਾਂ ਵਿਖੇ ਹੋਈ | ਇਸ ਮੌਕੇ ਇਕਾਈ ਸਰਾਏ ਅਮਾਨਤ ਦੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਪ੍ਰਧਾਨ ਮੇਜਰ ਸਿੰਘ ਭੋਲਾ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ, ਮੀਤ ਪ੍ਰਧਾਨ ਨਿਸ਼ਾਨ ਸਿੰਘ, ਖਜਾਨਚੀ ਅੰਗਰੇਜ਼ ਸਿੰਘ, ਕੁਲਦੀਪ ਸਿੰਘ ਪ੍ਰੈਸ ਸਕੱਤਰ ਸੁਮਨਦੀਪ ਸਿੰਘ, ਸਲਾਹਕਾਰ ਰੂਪ ਸਿੰਘ ਅਤੇ ਗੁਰਲਾਲ ਸਿੰਘ, ਕੁਲਵਿੰਦਰ ਸਿੰਘ, ਬਾਬਾ ਹੀਰਾ ਸਿੰਘ, ਜੋਗਿੰਦਰ ਸਿੰਘ ਮੈਂਬਰ ਚੁਣੇ ਗਏ | ਚੁਣੀ ਹੋਈ ਕਮੇਟੀ ਨੇ ਪ੍ਰਧਾਨ ਗੁਰਬਾਜ ਸਿੰਘ ਸਿੱਧਵਾਂ ਸਮੇਤ ਜਥੇਬੰਦੀਆਂ ਦੇ ਆਗੂਆਂ ਨੂੰ ਜਥੇਬੰਦੀ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦਾ ਵਿਸ਼ਵਾਸ ਦਿਵਾਇਆ | ਚੁਣੀ ਗਈ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੀਤੇ ਦਿਨ ਚੰਡੀਗੜ੍ਹ ਵਿਖੇ ਕਿਸਾਨ ਮੋਰਚੇ 'ਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਇਸ ਮੌਕੇ ਬਾਬਾ ਬਲਜਿੰਦਰ ਸਿੰਘ ਕਾਲਾ, ਸਰਬਜੀਤ ਸਿੰਘ ਪੰਜਵੜ, ਮਨਜੀਤ ਸਿੰਘ ਪੰਜਵੜ, ਅਮਰੀਕ ਸਿੰਘ ਬਘਿਆੜੀ, ਨਿਰਵੈਲ ਸਿੰਘ ਪੰਜਵੜ੍ਹ, ਆਤਮਾ ਸਿੰਘ ਸੋਹਲ, ਸਰਵਨ ਸਿੰਘ, ਮੇਜਰ ਸਿੰਘ ਕਸੇਲ, ਸੁਖਚੈਨ ਸਿੰਘ ਬੋਹੜੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅੱਡਾ ਝਬਾਲ ਵਿਚਾਲੇ ਲੰਘਦੀ ਪਾਣੀ ਵਾਲੀ ਡਰੇਨ 'ਚ ਪਈ ਗੰਦਗੀ ਕਾਰਨ ਫੈਲ ਸਕਦੀਆਂ ਬਿਮਾਰੀਆਂ <br/> ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਭਿੱਖੀਵਿੰਡ ਚੌਕ ਵਿਚ ਭਾਜਪਾ ਅਤੇ ਗਵਰਨਰ ਪੰਜਾਬ ਦਾ ਫੂਕਿਆ ਪੁਤਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।