02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਅੱਡਾ ਝਬਾਲ ਵਿਚਾਲੇ ਲੰਘਦੀ ਪਾਣੀ ਵਾਲੀ ਡਰੇਨ 'ਚ ਪਈ ਗੰਦਗੀ ਕਾਰਨ ਫੈਲ ਸਕਦੀਆਂ ਬਿਮਾਰੀਆਂ <br/>

ਅੱਡਾ ਝਬਾਲ ਵਿਖੇ ਲੰਘਦੀ ਪਾਣੀ ਵਾਲੀ ਡਰੇਨ ਵਿਚ ਖੜ੍ਹਾ ਗੰਦਾ ਪਾਣੀ | <br/> 18-05-2026
ਝਬਾਲ, 17 ਮਈ (ਸਰਬਜੀਤ ਸਿੰਘ)-ਸਥਾਨਕ ਅੱਡਾ ਝਬਾਲ ਦੀ ਸੰਘਣੀ ਆਬਾਦੀ ਵਿਚਾਲਿਓਾ ਲੰਘਦੀ ਪਾਣੀ ਵਾਲੀ ਡਰੇਨ ਵਿਚ ਖਰਾਬ ਪਾਣੀ ਅਤੇ ਪਈ ਭਾਰੀ ਗੰਦਗੀ ਕਾਰਨ ਗਰਮੀ ਦੇ ਮੌਸਮ ਵਿਚ ਕੋਈ ਭਿਆਨਕ ਬਿਮਾਰੀ ਆਪਣੇ ਪੈਰ ਪਸਾਰ ਸਕਦੀ ਹੈ, ਉੱਥੇ ਹੀ ਝਬਾਲ ਵਿਖੇ ਲੋਕਾਂ ਨੂੰ ਸ਼ੁੱਧ ਪਾਣੀ ਦੇਣ ਲਈ ਬਣੀ ਟੈਂਕੀ ਵੀ ਅਜੇ ਤੱਕ ਚਾਲੂ ਨਾ ਹੋਣ ਸਕਣ ਕਰਕੇ ਲੋਕ ਦੂਸ਼ਿਤ ਹੋਇਆ ਪਾਣੀ ਵਰਤਣ ਲਈ ਮਜ਼ਬੂਰ ਹਨ, ਜਿਸ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਰਿਹਾ ਹੈ | ਇਸ ਸੰਬੰਧੀ ਵੱਖ-ਵੱਖ ਲੋਕਾਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਇਸ ਡਰੇਨ ਵਿਚਾਲੇ ਜਿੱਥੇ ਬੂਟੀ ਉਗੀ ਹੈ, ਉਥੇ ਹੀ ਲੋਕਾਂ ਵਲੋਂ ਆਪਣੇ ਘਰਾਂ ਅਤੇ ਦੁਕਾਨਾਂ ਦਾ ਕੂੜਾ ਕਰਕਟ ਵੀ ਵੱਡੀ ਪੱਧਰ 'ਤੇ ਸੁੱਟੇ ਜਾਣ ਨਾਲ ਇਹ ਡਰੇਨ ਗੰਦਗੀ ਨਾਲ ਭਰੀ ਪਈ ਹੈ ਅਤੇ ਇਸ ਵਿਚਾਲੇ ਹੀ ਲੋਕਾਂ ਵਲੋਂ ਲੈਟਰੀਨਾ ਵਾਲੇ ਪਾਈਪ ਵੀ ਡਰੇਨ ਵਿਚ ਪਾਏ ਹੋਏ ਹਨ, ਜਿਸ ਨਾਲ ਗਰਮੀ ਦੇ ਮੌਸਮ ਕਾਰਨ ਇਹ ਗੰਦਾ ਪਾਣੀ ਬਦਬੂ ਮਾਰ ਰਿਹਾ ਹੈ | ਇਸੇ ਗੰਦੇ ਪਾਣੀ ਕਾਰਨ ਡਰੇਨ ਦੇ ਆਸ ਪਾਸ ਧਰਤੀ ਹੇਠਲਾ ਪੀਣ ਯੋਗ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ | ਇਸ ਤੋਂ ਇਲਾਵਾ ਤਰਨ ਤਾਰਨ ਰੋਡ ਝਬਾਲ ਵਿਖੇ ਬਣੀ ਸ਼ੁੱਧ ਪਾਣੀ ਦੇਣ ਲਈ ਟੈਂਕੀ ਵੀ ਬਣਨ ਸਮੇਂ ਤੋਂ ਹੀ ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਹੋਈ ਅੱਜ ਤੱਕ ਚਾਲੂ ਨਾ ਹੋ ਸਕਣ ਕਰਕੇ ਗੰਦਗੀ ਵਿਚਾਲੇ ਘਿਰਦੀ ਜਾ ਰਹੀ ਹੈ | ਇਸ ਕਰਕੇ ਖਰਾਬ ਹੋ ਰਿਹਾ ਪਾਣੀ ਅਤੇ ਗੰਦਗੀ ਕਾਰਨ ਪੈਦਾ ਹੋ ਰਹੇ ਮੱਛਰਾਂ ਨਾਲ ਕੋਈ ਵੀ ਭਿਆਨਕ ਬਿਮਾਰੀ ਪੈਰ ਪਸਾਰ ਸਕਦੀ ਹੈ, ਜਦੋਂ ਕਿ ਵੱਖ-ਵੱਖ ਕਿਸਾਨਾਂ ਨੇ ਵੀ ਆਖਿਆ ਕਿ ਡਰੇਨ ਦੀ ਸਫਾਈ ਨਾ ਹੋਣ ਕਾਰਨ ਅਗਾਂਹ ਬਰਸਾਤਾਂ ਵੇਲੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਡਰੇਨ ਵਿਚਲਾ ਗੰਦਾ ਪਾਣੀ ਖੇਤਾਂ ਵਿਚ ਆਉਣ ਕਾਰਨ ਫ਼ਸਲ ਨੂੰ ਵੀ ਨੁਕਸਾਨ ਪਹੁੰਚਦਾ ਹੈ, ਜਿਸ ਕਰਕੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਇਸ ਡਰੇਨ ਦੀ ਸਫ਼ਾਈ ਕਰਵਾਈ ਜਾਵੇ ਅਤੇ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਚੁਕਵਾਏ |

ਪਿਛਲੀ ਖ਼ਬਰ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਸਰਾਏ ਅਮਾਨਤ ਦੀ ਚੋਣ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।