06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਦੋਹਾ ਕਤਰ 'ਚ ਫ਼ਸੇ ਤਰਨ ਤਾਰਨ ਦੇ ਨੌਜਵਾਨ ਦੀ ਮਦਦ ਲਈ ਅੱਗੇ ਆਏ ਡਾ. ਉਬਰਾਏ <br/>

ਗੁਰਦੇਵ ਸਿੰਘ ਦੀ ਪਤਨੀ ਨਿਰਮਲ ਕੌਰ ਨੂੰ ਦੋ ਲੱਖ ਰੁਪਏ ਦੇਣ ਮੌਕੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਨਪ੍ਰੀਤ ਸੰਧੂ, ਦਿਲਬਾਗ ਸਿੰਘ ਜੋਧਾ ਤੇ ਹੋਰ | <br/> 20-05-2026
ਤਰਨ ਤਾਰਨ, 19 ਮਈ (ਹਰਿੰਦਰ ਸਿੰਘ)-ਕੌਮਾਂਤਰੀ ਹੱਦਾਂ-ਸਰਹੱਦਾਂ ਤੋਂ ਉੱਤੇ ਉੱਠਦਿਆਂ ਦੇਸ਼–ਵਿਦੇਸ਼ ਵਿਚ ਲੋੜਵੰਦਾਂ ਲਈ ਮਸੀਹਾ ਬਣ ਕੇ ਨਿੱਤ ਦਿਨ ਲੋਕ ਸੇਵਾ ਦੀਆਂ ਨਵੀਆਂ ਮਿਸਾਲਾਂ ਸਿਰਜ ਰਹੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ ਵਲੋਂ ਹੁਣ ਦੋਹਾ ਕਤਰ ਵਿਚ ਫਸੇ ਤਰਨ ਤਾਰਨ ਜ਼ਿਲ੍ਹੇ ਦੇ ਨੌਜਵਾਨ ਨੂੰ ਬਚਾਉਣ ਲਈ 2 ਲੱਖ ਰੁਪਏ ਦੀ ਮਾਲੀ ਮਦਦ ਕੀਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਐੱਸ. ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਟਰੱਸਟ ਦੀ ਤਰਨ ਤਾਰਨ ਟੀਮ ਰਾਹੀਂ ਪਿੰਡ ਜਵੰਦਾ ਕਲਾਂ ਦੀ ਨਿਰਮਲ ਕੌਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਸ ਦਾ ਪਤੀ ਗੁਰਦੇਵ ਸਿੰਘ ਪੁੱਤਰ ਜਸਵੰਤ ਸਿੰਘ ਦੋਹਾ ਕਤਰ 'ਚ ਮਜ਼ਦੂਰੀ ਲਈ ਗਿਆ ਸੀ | ਉਨ੍ਹਾਂ ਅਨੁਸਾਰ ਜਿਸ ਉਸਾਰੀ ਅਧੀਨ ਇਮਾਰਤ ਵਿਚ ਗੁਰਦੇਵ ਸਿੰਘ ਕੰਮ ਕਰਦਾ ਸੀ, ਪਿਛਲੇ ਸਾਲ ਫਰਵਰੀ ਮਹੀਨੇ 'ਚ ਕਿਸੇ ਕਾਰਨ ਉਹ ਇਮਾਰਤ ਡਿੱਗ ਗਈ ਅਤੇ ਮਲ੍ਹਬੇ ਹੇਠਾਂ ਆਉਣ ਕਾਰਨ ਉਨ•ਾਂ ਨਾਲ ਹੀ ਕੰਮ ਕਰਦੇ ਇਕ ਪਾਕਿਸਤਾਨੀ ਨੌਜਵਾਨ ਦੀ ਮੌਤ ਹੋ ਗਈ ਸੀ | ਅਦਾਲਤ ਦੀ ਸੁਣਵਾਈ ਦੌਰਾਨ ਉਕਤ ਘਟਨਾ ਲਈ ਉਸ ਇਮਾਰਤ 'ਚ ਕੰਮ ਕਰਨ ਵਾਲੇ ਬਾਕੀ ਬਚਦੇ ਤਿੰਨ ਵਿਅਕਤੀ, ਜਿੰਨਾਂ 'ਚ ਗੁਰਦੇਵ ਸਿੰਘ, ਮੁਹੰਮਦ ਖਲੀਲ ਅਤੇ ਸਿਕੰਦਰ ਆਜ਼ਮ ਸ਼ਾਮਲ ਸਨ, ਨੂੰ ਅਦਾਲਤ ਵਲੋਂ ਦੋਸ਼ੀ ਠਹਿਰਾਉਂਦਿਆਂ ਭਾਰਤੀ ਕਰੰਸੀ ਮੁਤਾਬਿਕ ਕਰੀਬ 50 ਲੱਖ ਰੁਪਏ ਬਤੌਰ ਬਲੱਡ ਮਨੀ ਜੁਰਮਾਨਾ ਕਰ ਦਿੱਤਾ ਸੀ, ਜਿਸ ਤਹਿਤ ਗੁਰਦੇਵ ਸਿੰਘ ਦੇ ਹਿੱਸੇ ਲਗਪਗ 17 ਲੱਖ ਰੁਪਏ ਆਏ ਸਨ | ਉਨ੍ਹਾਂ ਦੱਸਿਆ ਕਿ ਬੇਸ਼ੱਕ ਕੁਝ ਸਮਾਂ ਜੇਲ੍ਹ 'ਚ ਰੱਖਣ ਉਪਰੰਤ ਗੁਰਦੇਵ ਸਿੰਘ ਨੂੰ ਅਦਾਲਤ ਵਲੋਂ ਰਿਹਾਅ ਤਾਂ ਕਰ ਦਿੱਤਾ ਗਿਆ ਸੀ, ਪਰ ਉਸ ਦੇ ਭਾਰਤ ਆਉਣ ਅਤੇ ਕੰਮ ਕਰਨ ਦੀ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ | ਉਨ੍ਹਾਂ ਦੱਸਿਆ ਕਿ ਗੁਰਦੇਵ ਸਿੰਘ ਨੂੰ ਹੋਏ ਜੁਰਮਾਨੇ 'ਚੋਂ ਵੱਡਾ ਹਿੱਸਾ ਉਸ ਦੇ ਪਿੰਡ ਵਾਸੀਆਂ ਵਲੋਂ ਆਪਸੀ ਸਹਿਯੋਗ ਨਾਲ ਇਕੱਠਾ ਕਰ ਲਿਆ ਗਿਆ ਹੈ, ਜਦਕਿ ਕੁਝ ਰਕਮ ਦੋਹਾ ਕਤਰ ਵਾਲੇ ਉਸ ਦੇ ਸਾਥੀਆਂ ਵਲੋਂ ਦਿੱਤੇ ਜਾਣੇ ਹਨ ਅਤੇ ਬਾਕੀ ਲੋੜੀਂਦੇ 2 ਲੱਖ ਰੁਪਏ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ, ਤਰਨ ਤਾਰਨ ਦੇ ਪ੍ਰਧਾਨ ਦਿਲਬਾਗ ਸਿੰਘ ਜੋਧਾ, ਕੁਲਵਿੰਦਰ ਸਿੰਘ ਪਿੰਕਾ ਤੇ ਮੁਖਰਾਮ ਸਿੰਘ ਦੀ ਮੌਜੂਦਗੀ 'ਚ ਗੁਰਦੇਵ ਸਿੰਘ ਦੀ ਪਤਨੀ ਨਿਰਮਲ ਕੌਰ ਨੂੰ ਸੌਂਪ ਦਿੱਤੇ ਗਏ ਹਨ, ਤਾਂ ਜੋ ਗੁਰਦੇਵ ਸਿੰਘ ਜਲਦੀ ਆਪਣੇ ਪਰਿਵਾਰ ਕੋਲ ਪਹੁੰਚ ਸਕੇ | ਇਸ ਦੌਰਾਨ ਗੁਰਦੇਵ ਸਿੰਘ ਦੀ ਪਤਨੀ ਨਿਰਮਲ ਕੌਰ ਨੇ ਇਸ ਵੱਡੇ ਉਪਰਾਲੇ ਲਈ ਡਾ. ਐੱਸ. ਪੀ. ਸਿੰਘ ਉਬਰਾਏ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਦੀ ਇਸ ਮਦਦ ਸਦਕਾ ਉਨ੍ਹਾਂ ਦਾ ਪਰਿਵਾਰ ਅਤੇ ਉਸ ਦੀ ਦੀਆਂ ਛੋਟੀਆਂ-ਛੋਟੀਆਂ ਦੋ ਧੀਆਂ ਜਲਦ ਆਪਣੇ ਪਿਓ ਨੂੰ ਮਿਲ ਸਕਣਗੀਆਂ |

ਪਿਛਲੀ ਖ਼ਬਰ ਜੰਡਿਆਲਾ ਰੋਡ, ਮੁਰਾਦਪੁਰਾ ਤੇ ਟੱਕਰ ਸਾਹਿਬ ਵਾਲੇ ਫਾਟਕਾਂ ਦੇ ਅਕਸਰ ਬੰਦ ਰਹਿਣ ਕਾਰਨ ਲੋਕ ਡਾਹਢੇ ਪ੍ਰੇਸ਼ਾਨ <br/> ਅਗਲੀ ਖ਼ਬਰ ਬੀਬਾ ਪਰਨੀਤ ਕੌਰ ਕੈਰੋਂ ਵਲੋਂ ਕੈਰੋਂ ਧੜੇ ਨਾਲ ਸੰਬੰਧਿਤ ਉਮੀਦਵਾਰਾਂ ਦੇ ਹੱਕ 'ਚ ਕੀਤਾ ਜਾ ਰਿਹਾ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।