ਰਮਦਾਸ, 3 ਜੂਨ (ਜਸਵੰਤ ਸਿੰਘ ਵਾਹਲਾ)-ਪਿਛਲੇ ਲੰਮੇ ਸਮੇਂ ਤੋਂ ਬਿਜਲੀ ਘਰ ਨਾਲ ਸੰਬੰਧਤ ਮਸਲਿਆਂ ਦਾ ਹੱਲ ਨਾ ਹੋਣ ਦੇ ਵਿਰੋਧ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਜਨਾਲਾ ਵਲੋਂ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਦੀ ਅਗਵਾਈ ਹੇਠ ਐੱਸ. ਡੀ. ਓ. ਪਾਵਰਕਾਮ ਸਬ ਡਵੀਜ਼ਨ ਰਮਦਾਸ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਤੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਓਵਰਲੋਡ ਟਰਾਂਸਫਾਰਮਾਂ ਤੋਂ ਲੋਡ ਘੱਟ ਕਰਨ, ਨਵੇਂ ਟਰਾਂਸਫਾਰਮਰ ਲਗਾਉਣ, ਖ਼ਰਾਬ ਹੋਈਆਂ ਤਾਰਾਂ ਨੂੰ ਬਦਲਣ ਆਦਿ ਮਸਲਿਆਂ ਦੇ ਸੰਬੰਧ ਵਿਚ ਜਥੇਬੰਦੀ ਵਲੋਂ ਪਹਿਲਾਂ ਵੀ ਐੱਸ.ਡੀ.ਓ. ਪਾਵਰਕਾਮ ਰਮਦਾਸ ਤੇ ਐਕਸੀਅਨ ਨਾਲ ਮੀਟਿੰਗ ਕੀਤੀ ਗਈ ਸੀ ਕਿ ਪਰ ਇਸਦਾ ਕੋਈ ਵੀ ਹੱਲ ਨਹੀਂ ਹੋਇਆ ਜਿਸ ਲਈ ਮਜਬੂਰਨ ਜਥੇਬੰਦੀ ਵਲੋਂ ਫਿਰ ਐੱਸ.ਡੀ.ਓ. ਪਾਵਰਕਾਮ ਦੇ ਦਫਤਰ ਦਾ ਘਿਰਾਓ ਕੀਤਾ ਗਿਆ ਹੈ | ਇਸ ਸਮੇਂ ਐੱਸ. ਡੀ. ਓ. ਪਾਵਰਕਾਮ, ਐਕਸੀਅਨ ਵਲੋਂ ਜਥੇਬੰਦੀ ਦੀਆਂ ਮੰਗਾਂ ਨੂੰ ਬਹੁਤ ਜਲਦ ਪੂਰਿਆਂ ਕਰਨ ਦਾ ਵਾਅਦਾ ਕੀਤਾ ਗਿਆ ਤੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਜੋ ਵੀ ਲੋੜੀਂਦਾ ਸਾਮਾਨ ਹੈ ਉਹ 2-4 ਦਿਨ ਅੰਦਰ ਹੀ ਮੁਹੱਈਆ ਕਰਵਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਜਥੇਬੰਦੀ ਦੇ ਆਗੂਆਂ ਨੇ ਧਰਨਾ ਸਮਾਪਤ ਕਰ ਦਿੱਤਾ | ਇਸ ਮੌਕੇ ਜਸਪਾਲ ਸਿੰਘ ਧੰਗਾਈ, ਰੁਪਿੰਦਰ ਸਿੰਘ ਮੱਦੂਛਾਂਗਾ, ਪ੍ਰਗਟ ਸਿੰਘ ਚਾਹੜਪੁਰ, ਗੁਰਿੰਦਰਬੀਰ ਸਿੰਘ ਥੋਬਾ, ਹਰਜੀਤ ਸਿੰਗ ਕੋਟਗੁਰਬਖਸ਼, ਸੁਖਵੰਤ ਸਿੰਘ ਧੰਗਾਈ, ਰਜਵੰਤ ਸਿੰਘ ਜੱਟਾ, ਚਰਨਜੀਤ ਸਿੰਘ ਰੂੜੇਵਾਲ, ਮੁਖਤਾਰ ਸਿੰਘ ਨਾਨਕਪੁਰਾ, ਅਜੀਤਪਾਲ ਸਿੰਘ ਜਗਦੇਵ ਖੁਰਦ, ਕੁਲਵੰਤ ਸਿੰਘ ਥੋਬਾ, ਬਲਜੀਤ ਸਿੰਘ ਕੱਲੋਮਾਹਲ, ਜਸਪਾਲ ਸਿੰਘ ਕੱਲੋਮਾਹਲ, ਸੋਨਾ ਦਹੂਰੀਆ, ਸਿਤਾਰਾ ਸਿੰਘ ਚਾਹੜਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਜਥੇਬੰਦੀ ਦੇ ਆਗੂ ਤੇ ਕਿਸਾਨ ਹਾਜ਼ਰ ਸਨ |