14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਹਰੀਕੇ ਪੱਤਣ ਬਾਈਪਾਸ ਤੋਂ ਪਿਸਤੌਲ ਦਿਖਾ ਕੇ ਕਾਰ ਖੋਹੀ <br/>

ਅਜੀਤ ਡੈਸਕ 05-06-2026
ਹਰੀਕੇ ਪੱਤਣ, 4 ਜੂਨ (ਸੰਜੀਵ ਕੁੰਦਰਾ)—ਨਜ਼ਦੀਕ ਰਾਸ਼ਟਰੀ ਮਾਰਗ-54 ਹਰੀਕੇ ਪੱਤਣ ਬਾਈਪਾਸ 'ਤੇ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਦੀ ਨੋਕ 'ਤੇ ਕਾਰ ਖੋਹ ਲਈ | ਮਿਲੀ ਜਾਣਕਾਰੀ ਅਨੁਸਾਰ ਜਾਗੀਰ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਸ਼ਾਦੀ ਵਾਲਾ ਥਾਣਾ ਕੋਟ ਈਸੇ ਖਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਵਿਫਟ ਕਾਰ ਨੰਬਰ ਪੀ.ਬੀ.76 ਬੀ 6321 'ਤੇ ਆਪਣੇ ਰਿਸ਼ਤੇਦਾਰ ਨੂੰ ਅੰਮਿ੍ਤਸਰ ਏਅਰਪੋਰਟ ਤੋਂ ਚੜਾ ਕੇ ਵਾਪਸ ਘਰ ਜਾ ਰਹੇ ਸਨ ਕਿ ਰਾਤ 12 ਵਜੇ ਦੇ ਕਰੀਬ ਹਰੀਕੇ ਪੱਤਣ ਬਾਈਪਾਸ ਤੇ ਬੂਹ ਪੁਲ ਪਾਰ ਕਰਦਿਆਂ ਕਾਰ ਸਵਾਰ 4 ਅਣਪਛਾਤਿਆਂ ਨੇ ਰੋਕ ਕੇ ਪਿਸਤੌਲ ਦੀ ਨੋਕ 'ਤੇ ਸਵਿਫਟ ਕਾਰ ਖੋਹ ਲਈ ਤੇ ਫ਼ਰਾਰ ਹੋ ਗਏ | ਇਸ ਸੰਬੰਧੀ ਥਾਣਾ ਹਰੀਕੇ ਵਿਖੇ ਸੂਚਨਾ ਦੇ ਦਿੱਤੀ ਗਈ | ਐੱਸ. ਐੱਚ. ਓ. ਹਰੀਕੇ ਬਲਬੀਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਆਰਥਿਕ ਮੰਦੀ ਦੌਰਾਨ ਨੌਜਵਾਨ ਪੀੜ੍ਹੀ ਨੂੰ ਵੱਡੀ ਰਾਹਤ ਦੇਣ ਲਈ ਦੇਸ਼ ਅੰਦਰ ਹਫ਼ਤਾਵਾਰੀ ਤਨਖ਼ਾਹ ਸਿਸਟਮ ਲਾਗੂ ਕੀਤਾ ਜਾਵ... ਅਗਲੀ ਖ਼ਬਰ ਬੱਲੂਆਣਾ ਕਾਂਗਰਸ ਨੇ ਵੱਧ ਰਹੀ ਮਹਿੰਗਾਈ ਦੇ ਰੋਸ ਵਿਚ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।