19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਤੇਜ਼ ਰਫ਼ਤਾਰ ਕਾਰ ਸੜਕ ਦੇ ਦੂਜੇ ਪਾਸੇ ਜਾ ਟਕਰਾਈ <br/>

ਸੜਕ ਦੇ ਦੂਜੇ ਪਾਸੇ ਵੱਜੀ ਤੇਜ਼ ਰਫ਼ਤਾਰ ਕਾਰ ਨੂੰ ਹੈਂਡਰੇ ਨਾਲ ਚੌਂਕੀ ਵਿਚ ਲਿਜਾਂਦੇ ਹੋਏ ਟੋਲ ਪਲਾਜ਼ਾ ਦੇ ਅਧਿਕਾਰੀ | ਤਸਵੀਰ : ਭੁਪਿੰਦਰ ਸਿੰਘ <br/> 12-06-2026
ਜੈਂਤੀਪੁਰ, 11 ਜੂਨ (ਭੁਪਿੰਦਰ ਸਿੰਘ ਗਿੱਲ)-ਕਸਬੇ ਦੇ ਨਜਦੀਕੀ ਪੈਂਦੇ ਓਵਰ ਬਿ੍ਜ ਪਾਖਰਪੁਰਾ ਉੱਪਰ ਅੰਮਿ੍ਤਸਰ ਵਾਲੀ ਸਾਈਡ ਤੋਂ ਆ ਰਹੀ ਕਾਲੇ ਰੰਗ ਦੀ ਤੇਜ਼ ਰਫ਼ਤਾਰ ਕਾਰ ਸੜਕ ਦੇ ਦੂਜੇ ਪਾਸੇ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੌਕੇ ਇਕੱਤਰ ਜਾਣਕਾਰੀ ਅਨੁਸਾਰ ਐੱਚ. ਆਰ 26 ਬੀ. ਐੱਨ 1726 ਅੰਮਿ੍ਤਸਰ ਵਾਲੀ ਸਾਈਡ ਤੋਂ ਪਠਾਨਕੋਟ ਨੂੰ ਬੜੀ ਤੇਜ਼ ਨਾਲ ਆ ਰਹੀ ਸੀ ਜਦ ਉਹ ਓਵਰ ਬਿ੍ਜ ਪਾਖਰਪੁਰਾ ਉੱਪਰ ਪੁੱਜੀ ਤਾਂ ਅਚਾਨਕ ਸੜਕ ਦੇ ਦੂਜੇ ਪਾਸੇ ਜਾ ਕੇ ਪੁੱਲ ਦੇ ਕਿਨਾਰੇ ਨਾਲ ਜਾ ਟਕਰਾਈ ਉੱਥੇ ਮੌਜੂਦ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਕਾਰ ਵੱਜਦੇ ਸਾਰ ਹੀ ਕਾਰ ਵਿਚੋਂ ਡਰਾਈਵਰ ਇਕ ਵੱਡਾ ਲਿਫ਼ਾਫ਼ਾ ਲੈ ਕੇ ਭੱਜਣ ਵਿਚ ਕਾਮਯਾਬ ਹੋ ਗਿਆ, ਕਾਰ ਐਨੀ ਜਿਆਦਾ ਸਪੀਡ ਨਾਲ ਸੀ ਕੇ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਇਸ ਸੰਬੰਧੀ ਚੌਂਕੀ ਜੈਂਤੀਪੁਰ ਦੇ ਇੰਚਾਰਜ ਅਵਤਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਗੱਡੀ ਵੱਜਣ ਦੀ ਖ਼ਬਰ ਮਿਲੀ ਸੀ ਜਾ ਕੇ ਦੇਖਿਆ ਤਾਂ ਡਰਾਈਵਰ ਉਥੋਂ ਮੌਕੇ ਤੋਂ ਫਰਾਰ ਸੀ ਅਸੀਂ ਟੋਲ ਪਲਾਜਾ ਵਾਲਿਆਂ ਦੀ ਮਦਦ ਨਾਲ ਗੱਡੀ ਚੌਂਕੀ ਵਿਚ ਲੈ ਆਂਦੀ ਹੈ | ਅਖੀਰ ਮੌਜੂਦ ਲੋਕਾਂ ਵਲੋਂ ਇਸ ਗੱਡੀ ਬਾਰੇ ਬਰੀਕੀ ਨਾਲ ਜਾਂਚ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਚ ਅਧਿਕਾਰੀਆਂ ਨੂੰ ਅਪੀਲ ਕੀਤੀ |

ਪਿਛਲੀ ਖ਼ਬਰ ਪੰਜਾਬ ਦੇ ਲੋਕ ਹਿਤਾਂ ਲਈ ਹਮੇਸ਼ਾ ਅੱਗੇ ਰਹੀਆਂ ਹਨ ਕਿਸਾਨ ਮਜ਼ਦੂਰ ਜਥੇਬੰਦੀਆਂ- ਮਨਜੀਤ ਸਿੰਘ <br/> ਅਗਲੀ ਖ਼ਬਰ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਮੇਨ ਬਾਜ਼ਾਰ ਦੀ ਹਾਲਤ ਬਣੀ ਤਰਸਯੋਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।