02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਲਾਵਾਰਿਸ ਕੁੱਤਿਆਂ ਦੀ ਦਹਿਸ਼ਤ ਦੇ ਬਾਵਜੂਦ ਤਰਨ ਤਾਰਨ ਦਾ ਪ੍ਰਸ਼ਾਸਨ ਖ਼ਾਮੋਸ਼- ਕਾਮਰੇਡ ਹੀਰਾ ਸਿੰਘ

ਤਰਨ ਤਾਰਨ, 1 ਅਗਸਤ (ਇਕਬਾਲ ਸਿੰਘ ਸੋਢੀ)–ਪੰਜਵੀ ਪਾਤਿਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਵਸਾਈ ਗੁਰੂ ਨਗਰੀ ਸ੍ਰੀ ਤਰਨ ਤਾਰਨ ਸਾਹਿਬ ਜੋ ਪਹਿਲਾਂ ਕਈ ਦਹਾਕੇ ਅੱਤਵਾਦ ਦੀ ਲਪੇਟ ’ਚ ਰਿਹਾ, ਜਦ ਕਿ ਬਾਅਦ ਵਿਚ ਨਸ਼ਿਆਂ ਦੀ ਦਲਦਲ ਵਿਚ ਫਸਕੇ ਕਈ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਖਾ ਗਿਆ। ਅੱਜ ਇਕ ਹੋਰ ਤਰਾਸਦੀ ਵਿਚ ਆ ਚੁੱਕੀ ਹੈ ਅਤੇ ਇਹ ਤਰਾਸਗੀ ਹੈ ਲਾਵਾਿਰਸ ਕੁੱਤਿਆਂ ਦੀ, ਜੋ ਕਈ ਮਸੂਮ ਬੱਚਿਆਂ, ਬਜ਼ੁਰਗਾਂ ਦੀਆਂ ਜ਼ਿੰਦਗੀਆਂ ਨੂੰ ਪੰਜਾਬ ਵਿਚ ਨਿਗਲ ਚੁੱਕਾ ਹੈ ਅਤੇ ਇਹ ਦਰਦਨਾਕ ਕਹਾਣੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ।

ਤਰਨ ਤਾਰਨ ਸ਼ਹਿਰ ਵਿਚ ਘੁੰਮ ਰਹੇ ਅਵਾਰਾ ਕੁੱਤੇ। ਅਜੀਤ ਤਸਵੀਰ 02-08-2026

ਤਰਨ ਤਾਰਨ, 1 ਅਗਸਤ (ਇਕਬਾਲ ਸਿੰਘ ਸੋਢੀ)–ਪੰਜਵੀ ਪਾਤਿਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਵਸਾਈ ਗੁਰੂ ਨਗਰੀ ਸ੍ਰੀ ਤਰਨ ਤਾਰਨ ਸਾਹਿਬ ਜੋ ਪਹਿਲਾਂ ਕਈ ਦਹਾਕੇ ਅੱਤਵਾਦ ਦੀ ਲਪੇਟ ’ਚ ਰਿਹਾ, ਜਦ ਕਿ ਬਾਅਦ ਵਿਚ ਨਸ਼ਿਆਂ ਦੀ ਦਲਦਲ ਵਿਚ ਫਸਕੇ ਕਈ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਖਾ ਗਿਆ। ਅੱਜ ਇਕ ਹੋਰ ਤਰਾਸਦੀ ਵਿਚ ਆ ਚੁੱਕੀ ਹੈ ਅਤੇ ਇਹ ਤਰਾਸਗੀ ਹੈ ਲਾਵਾਿਰਸ ਕੁੱਤਿਆਂ ਦੀ, ਜੋ ਕਈ ਮਸੂਮ ਬੱਚਿਆਂ, ਬਜ਼ੁਰਗਾਂ ਦੀਆਂ ਜ਼ਿੰਦਗੀਆਂ ਨੂੰ ਪੰਜਾਬ ਵਿਚ ਨਿਗਲ ਚੁੱਕਾ ਹੈ ਅਤੇ ਇਹ ਦਰਦਨਾਕ ਕਹਾਣੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀ.ਪੀ.ਆਈ.ਐੱਮ. ਤਰਨ ਤਾਰਨ ਦੇ ਸਕੱਤਰ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲਿਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਪਵਿੱਤਰ ਸ਼ਹਿਰ ਦੇ ਚੌਕ ਬੋਹੜੀ ਨਜ਼ਦੀਕ ਮੀਟ- ਮੱਛੀ-ਖਰੋੜੇ-ਮੁਰਗੇ ਦੀਆਂ ਦੁਕਾਨਾਂ ਦੇ ਬਾਹਰੋ ਹੱਡੀਆਂ ਖਾਣ ਵਾਲੇ ਅਵਾਰਾ ਕੁੱਤਿਆਂ ਦੇ ਮੂੰਹ ਨੂੰ ਇਨਾ ਖੂਨ ਲੱਗ ਚੁੱਕਾ ਹੈ ਕਿ ਇਹ ਕਿਸੇ ਇੱਕਲੇ ਕਾਰੇ ਬੱਚੇ ਨੂੰ ਵੇਖ ਕੇ ਉਸਦਾ ਕੱਚਾ ਮਾਸ ਖਾਣ ਨੂੰ ਪੈ ਜਾਂਦੇ ਹਨ। ਕਾਮਰੇਡ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੀ ਘਟਨਾ ਦਾ ਵਰਨਣ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਆਪਣੀ ਰਿਹਾਇਸ਼ ਦੀ ਛੱਤ ਤੋ ਸਵੇਰ ਦੇ ਸਮੇਂ ਵੇਖਿਆ ਕਿ ਇਕ 10-12 ਸਾਲ ਦਾ ਬੱਚਾ ਜੋ ਸਕੂਲ ਦੀ ਵਰਦੀ ਵਿਚ ਸੀ ਅਤੇ ਸਾਇਕਲ ਤੇ ਸ਼ਾਇਦ ਟਿਊਸ਼ਨ ਲਈ ਜਾ ਰਿਹਾ ਸੀ ਨੂੰ 5-6 ਅਵਾਰਾ ਕੁੱਤਿਆਂ ਨੇ ਘੇਰ ਲਿਆ। ਜਦ ਉਸਨੇ ਸਾਇਕਲ ਭਜਾ ਕੇ ਬਚਣ ਦੀ ਕੋਸ਼ਿਸ਼ ਕੀਤੀ ਤਾ ਪੰਜਾਬ ਐਡ ਸਿੰਧ ਬੈਂਕ ਵਾਲੀ ਗਲੀ ਲਾਗੋ ਕੁਝ ਹੋਰ ਕੁੱਤਿਆ ਦੀ ਗ੍ਰਿਫ਼ਤ ਵਿਚ ਆ ਗਿਆ ਅਤੇ ਬਹੁਤ ਮੁਸ਼ਕਿਲ ਨਾਲ ਉਸ ਬੱਚੇ ਨੇ ਸਾਇਕਲ ਭਜਾ ਕੇ ਆਪਣੀ ਜਾਨ ਬਚਾਈ। ਕਾਮਰੇਡ ਨੇ ਸਥਾਨਿਕ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਜਦ ਸੁਪਰੀਮ ਕੋਰਟ ਨੇ ਵੀ ਅਵਾਰਾ ਕੁੱਤਿਆਂ ਦੀ ਦਹਿਸ਼ਤ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ ਪਰ ਤਰਨ ਤਾਰਨ ਦਾ ਪ੍ਰਸ਼ਾਸਨ ਕਿਸੇ ਹੋਰ ਬੱਚੇ ਦੀ ਬਲੀ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਇਸ ਸਬੰਧ ਵਿਚ ਵੱਡਾ ਫੈਸਲਾ ਲੈਂਦਿਆਂ ਲਾਵਾਿਰਸ ਕੁੱਤਿਆ ਦੀ ਰੋਕਥਾਮ ਲਈ ਕਦਮ ਚੁੱਕਣ। ਇਸ ਮੌਕੇ ਕਨਵੀਨਰ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਗੋਰਮਿੰਟ ਪੇਨਸਨ ਯੂਨੀਅਨ ਦੇ ਚੇਅਰਮੈਨ ਕਾਮਰੇਡ ਜਸਵਿੰਦਰ ਸਿੰਘ ਮਾਨੋਚਾਹਲ, ਜ਼ਿਲ੍ਹਾ ਪ੍ਰਧਾਨ ਕਾਮਰੇਡ ਕਰਮ ਸਿੰਘ ਲਾਲਪੁਰਾ ਅਤੇ ਹੋਰ ਅਹੁਦੇਦਾਰ ਮਜੂਦ ਸਨ।

ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ ’ਚੋਂ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਬਰਾਮਦ ਅਗਲੀ ਖ਼ਬਰ ਸੁਨਾਮ ਵਿਖੇ ਸੂਬਾ ਪੱਧਰੀ ਐਕਸ਼ਨ ਤੋਂ ਪਹਿਲਾਂ ਕੰਪਿਊਟਰ ਅਧਿਆਪਕ ਯੂਨੀਅਨ ਦੇ ਆਗੂਆਂ ਨੂੰ ਕੀਤਾ ਨਜ਼ਰਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।