25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਭਿੱਖੀਵਿੰਡ ਬਲਾਕ ਦੇ ਸਰਪੰਚ ਕਹਿੰਦੇ ‘ਜੀ ਰਾਮ ਜੀ’ ਦਾ ਕੰਮ ਬੰਦ, ਪਰ 25 ਪਿੰਡਾਂ ਦੇ ਸੈਂਕੜੇ ਮਜ਼ਦੂਰਾਂ ਦੀ ਬਣੀ ਜੁਲਾਈ ਤੋਂ ਸਤੰਬਰ ਤੱਕ ਦੀ ਮਾਸਟਰੋਲ

ਭਿੱਖੀਵਿੰਡ, 24 ਸਤੰਬਰ (ਬੌਬੀ)-ਬਲਾਕ ਭਿੱਖੀਵਿੰਡ ਦੇ ਅਧੀਨ ਆਉਂਦੇ ਕਰੀਬ 25 ਪਿੰਡਾਂ ਦਾ ਮਾਸਟਰੋਲ ਬਲਾਕ ਭਿੱਖੀਵਿੰਡ ਵਿਚ ਸੈਂਕੜੇ ‘ਜੀ ਰਾਮ ਜੀ’ ਯੋਜਨਾ ਦੇ ਕਾਮਿਆਂ ਨੂੰ ਵਿਖਾਉਂਦਾ ਕਰੀਬ 2 ਜੁਲਾਈ ਤੋਂ 15 ਸਤੰਬਰ ਦੇ ਵਿਚਕਾਰ ਬਣੇ ਹਨ, ਜਿਸ ਅਨੁਸਾਰ ਇਨ੍ਹਾਂ ਕਾਮਿਆਂ ਨੇ ਆਪਣੇ-ਆਪਣੇ ਪਿੰਡਾਂ ਵਿਚ ਲਗਾਤਾਰ ਕੰਮ ਕੀਤਾ ਹੈ, ਪਰ ਪਿੰਡ ਪੱਧਰ ’ਤੇ ਇਸ ਸਮੇਂ ਦੌਰਾਨ ਕੋਈ ਕੰਮ ਨਹੀਂ ਹੋਇਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਵਿਕਸਿਤ ਭਾਰਤ ‘ਜੀ ਰਾਮ ਜੀ’ ਸੈੱਲ ਦੇ ਬਲਾਕ ਪ੍ਰਧਾਨ ਹਰਪਾਲ ਸਿੰਘ ਭਗਵਾਨਪੁਰਾ, ਚਾਚਾ ਸੁਖਦੇਵ ਸਿੰਘ ਖਾਲੜਾ, ਸਤਨਾਮ ਸਿੰਘ ਸਾਬਕਾ ਸਰਪੰਚ ਭਗਵਾਨਪੁਰਾ, ਰਸ਼ਪਾਲ ਸਿੰਘ, ਬਲਦੇਵ ਸਿੰਘ, ਗੁਰਸੇਵਕ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ।

ਭਿੱਖੀਵਿੰਡ ਵਿਖੇ ਬੀ.ਡੀ.ਓ. ਭਿੱਖੀਵਿੰਡ ਨੂੰ ਮਿਲ ਕੇ ਗੱਲਬਾਤ ਕਰਦੇ ਹਰਪਾਲ ਸਿੰਘ ਬਲਾਕ ਪ੍ਰਧਾਨ ਅਤੇ ਸਾਥੀ। ਤਸਵੀਰ: ਬੌਬੀ 25-09-2026
ਭਿੱਖੀਵਿੰਡ, 24 ਸਤੰਬਰ (ਬੌਬੀ)-ਬਲਾਕ ਭਿੱਖੀਵਿੰਡ ਦੇ ਅਧੀਨ ਆਉਂਦੇ ਕਰੀਬ 25 ਪਿੰਡਾਂ ਦਾ ਮਾਸਟਰੋਲ ਬਲਾਕ ਭਿੱਖੀਵਿੰਡ ਵਿਚ ਸੈਂਕੜੇ ‘ਜੀ ਰਾਮ ਜੀ’ ਯੋਜਨਾ ਦੇ ਕਾਮਿਆਂ ਨੂੰ ਵਿਖਾਉਂਦਾ ਕਰੀਬ 2 ਜੁਲਾਈ ਤੋਂ 15 ਸਤੰਬਰ ਦੇ ਵਿਚਕਾਰ ਬਣੇ ਹਨ, ਜਿਸ ਅਨੁਸਾਰ ਇਨ੍ਹਾਂ ਕਾਮਿਆਂ ਨੇ ਆਪਣੇ-ਆਪਣੇ ਪਿੰਡਾਂ ਵਿਚ ਲਗਾਤਾਰ ਕੰਮ ਕੀਤਾ ਹੈ, ਪਰ ਪਿੰਡ ਪੱਧਰ ’ਤੇ ਇਸ ਸਮੇਂ ਦੌਰਾਨ ਕੋਈ ਕੰਮ ਨਹੀਂ ਹੋਇਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਵਿਕਸਿਤ ਭਾਰਤ ‘ਜੀ ਰਾਮ ਜੀ’ ਸੈੱਲ ਦੇ ਬਲਾਕ ਪ੍ਰਧਾਨ ਹਰਪਾਲ ਸਿੰਘ ਭਗਵਾਨਪੁਰਾ, ਚਾਚਾ ਸੁਖਦੇਵ ਸਿੰਘ ਖਾਲੜਾ, ਸਤਨਾਮ ਸਿੰਘ ਸਾਬਕਾ ਸਰਪੰਚ ਭਗਵਾਨਪੁਰਾ, ਰਸ਼ਪਾਲ ਸਿੰਘ, ਬਲਦੇਵ ਸਿੰਘ, ਗੁਰਸੇਵਕ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਭਗਵਾਨਪੁਰ ਦੀ ਗੱਲ ਕਰੀਏ ਤਾਂ ਪਿੰਡ ਦੀਆਂ ਬੀਬੀਆਂ ਕੰਮ ਮੰਗ ਰਹੀਆਂ ਹਨ, ਪਰ ਕੰਮ ਮਿਲ ਨਹੀਂ ਰਿਹਾ, ਜਦੋਂਕਿ ਮਾਸਟਰੋਲ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹਰ ਪਿੰਡ ਵਿਚ ਹੋ ਰਿਹਾ ਹੈ। ਜੇ ਸਰਪੰਚ ਨੂੰ ਮਿਲੀਏ ਤਾਂ ਉਹ ਆਖਦੇ ਹਨ ਕਿ ਕੰਮ ਬੰਦ ਹੈ। ਉਨ੍ਹਾਂ ਮੰਗ ਕੀਤੀ ਕਿ ਜੁਲਾਈ ਤੋਂ ਸਤੰਬਰ ਤੱਕ ਬਲਾਕ ਭਿੱਖੀਵਿੰਡ ਦੇ ਬਣੇ ਮਾਸਟਰੋਲਾਂ ਦੀ ਜਾਂਚ ਕੀਤੀ ਜਾਵੇ ਕਿ ਮਨਰੇਗਾ ਸੈਕਟਰੀ, ਬੀ.ਡੀ.ਓ. ਜਾਂ ਸਰਪੰਚ ਵਿਚੋਂ ਇਹ ਪੈਸੇ ਕੌਣ ਲੈ ਗਿਆ ਜਾਂ ਇਨ੍ਹਾਂ ਮਾਸਟਰੋਲਾਂ ਨਾਲ ਕਿਹੜੇ ਖਾਤੇ ਲੱਗੇ ਹਨ ਅਤੇ ਕਿਸ ਖਾਤੇ ਵਿਚ ਪੈਸੇ ਗਏ ਹਨ, ਉਹ ਕੌਣ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਮਸਲੇ ਨੂੰ ਅਸੀਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਭਿੱਖੀਵਿੰਡ ਕੋਲ ਉਠਾਇਆ ਹੈ ਅਤੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਹੈ ਭਾਵੇਂ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਭਿਖੀਵਿੰਡ ਨੇ ਗੌਂਗਲੂਆਂ ਤੋਂ ਮਿੱਟੀ ਝਾੜਦਿਆਂ ਸਾਡੇ ਕੋਲੋਂ ਜਾਣਕਾਰੀ ਮੰਗੀ ਹੈ, ਜਦੋਂਕਿ ਇਹ ਸਾਰੀ ਜਾਣਕਾਰੀ ਉਹਦੇ ਕੋਲ ਖੁਦ ਹੁੰਦੀ ਹੈ, ਕਿਉਂਕਿ ਉਸਨੇ ਹੀ ਇਹ ਸਾਰਾ ਕੰਮ ਕਰਵਾਇਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਮਸਲਾ ਸਹੀ ਤਰੀਕੇ ਨਾਲ ਹੱਲ ਨਾ ਹੋਇਆ ਤਾਂ ਜਲਦੀ ਹੀ ਬੀ.ਡੀ.ਓ. ਭਿੱਖੀਵਿੰਡ ਅਤੇ ਡਿਪਟੀ ਕਮਿਸ਼ਨਰ ਤਰਨ ਧਰਨ ਦਾ ਘਿਰਾਓ ਕੀਤਾ ਜਾਵੇਗਾ। ਇਸ ਸੰਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਭਿੱਖੀਵਿੰਡ ਨਿਸ਼ਾਨ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਅਤੇ ਸਾਥੀ ਮੈਨੂੰ ਮਿਲ ਕੇ ਗਏ ਹਨ। ਜਲਦੀ ਇਹ ਇਹ ਮਾਮਲੇ ਸੰਬੰਧੀ ਜਾਂਚ ਕਰਾਂਗਾ ਅਤੇ ਜੇ ਕੋਈ ਕਿਸੇ ਕਿਸਮ ਦੀ ਤਰੁਟੀ ਪਾਈ ਗਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਸੇਰੋਂ ਖੰਡ ਮਿੱਲ ਮੋਰਚੇ ਦੇ 127ਵੇਂ ਦਿਨ ਮਾਨ ਸਰਕਾਰ ਦੇ ਝੂਠੇ ਸਬਜ਼ਬਾਗਾਂ ਦੀ ਨਿੰਦਾ ਅਗਲੀ ਖ਼ਬਰ 14 ਸਾਲ ਪੜ੍ਹਾਈ ਦੇ ਗੈਪ ਵਾਲੀ ਵਿਦਿਆਰਥਣ ਦਾ ਔਜ਼ੀ ਹੱਬ ਨੇ ਲਗਵਾਇਆ ਯੂ.ਕੇ. ਦਾ ਵੀਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।