25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

14 ਸਾਲ ਪੜ੍ਹਾਈ ਦੇ ਗੈਪ ਵਾਲੀ ਵਿਦਿਆਰਥਣ ਦਾ ਔਜ਼ੀ ਹੱਬ ਨੇ ਲਗਵਾਇਆ ਯੂ.ਕੇ. ਦਾ ਵੀਜ਼ਾ

ਅੰਮ੍ਰਿਤਸਰ, 24 ਸਤੰਬਰ (ਹਰਮਿੰਦਰ ਸਿੰਘ)- ਪਿਛਲੇ 15 ਸਾਲਾਂ ਤੋਂ ਸਟੂਡੈਂਟ ਵੀਜੇ ਨੂੰ ਲੈ ਕੇ ਅਵੱਲ ਦਰਜੇ ਦੀਆਂ ਸੇਵਾਵਾਂ ਦੇਣ ਵਾਲੀ ਔਜੀ ਹੱਬ ਹੱਬ ਨੇ ਹਮੇਸ਼ਾ ਹੀ ਉਨ੍ਹਾਂ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕੀਤਾ ਹੈ, ਜੋ ਹਰ ਪਾਸੇ ਤੋਂ ਨਿਰਾਸ਼ ਹੋ ਕੇ ਘਰ ਬੈਠ ਜਾਂਦੇ ਹਨ ਜਾਂ ਫਿਰ ਜਿਨ੍ਹਾਂ ਨੂੰ ਏਜੰਟਾਂ ਦੀ ਗਲਤੀ ਕਾਰਨ ਰਿਫਿਊਜਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਇਕ ਹੋਰ ਗੈਪ ਵਾਲੀ ਵਿਦਿਆਰਥਣ ਦਾ ਔਜੀ ਹੱਬ ਨੇ ਯੂਕੇ ਦਾ ਵੀਜ਼ਾ ਲਗਵਾਇਆ ਹੈ।

ਵਿਦਿਆਰਥਣ ਅਮਨਦੀਪ ਕੌਰ ਦਾ ਔਜ਼ੀ ਹੱਬ ਰਾਹੀ ਯੂ. ਕੇ. ਦਾ ਆਇਆ ਵੀਜ਼ਾ ਦਿਖਾਉਂਦੇ ਹੋਏ ਕਰਨਵੀਰ ਸਿੰਘ ਕੰਗ । ਅਜੀਤ ਤਸਵੀਰ 25-09-2026
ਅੰਮ੍ਰਿਤਸਰ, 24 ਸਤੰਬਰ (ਹਰਮਿੰਦਰ ਸਿੰਘ)- ਪਿਛਲੇ 15 ਸਾਲਾਂ ਤੋਂ ਸਟੂਡੈਂਟ ਵੀਜੇ ਨੂੰ ਲੈ ਕੇ ਅਵੱਲ ਦਰਜੇ ਦੀਆਂ ਸੇਵਾਵਾਂ ਦੇਣ ਵਾਲੀ ਔਜੀ ਹੱਬ ਹੱਬ ਨੇ ਹਮੇਸ਼ਾ ਹੀ ਉਨ੍ਹਾਂ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕੀਤਾ ਹੈ, ਜੋ ਹਰ ਪਾਸੇ ਤੋਂ ਨਿਰਾਸ਼ ਹੋ ਕੇ ਘਰ ਬੈਠ ਜਾਂਦੇ ਹਨ ਜਾਂ ਫਿਰ ਜਿਨ੍ਹਾਂ ਨੂੰ ਏਜੰਟਾਂ ਦੀ ਗਲਤੀ ਕਾਰਨ ਰਿਫਿਊਜਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਇਕ ਹੋਰ ਗੈਪ ਵਾਲੀ ਵਿਦਿਆਰਥਣ ਦਾ ਔਜੀ ਹੱਬ ਨੇ ਯੂਕੇ ਦਾ ਵੀਜ਼ਾ ਲਗਵਾਇਆ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਔਜੀ ਹੱਬ ਦੇ ਐੱਮ.ਡੀ ਹਰਮਨਜੀਤ ਸਿੰਘ ਕੰਗ ਅਤੇ ਅੰਮ੍ਰਿਤਸਰ ਬਰਾਂਚ ਦੇ ਐੱਮ.ਡੀ ਕਰਨਵੀਰ ਸਿੰਘ ਚੱਠਾ ਨੇ ਦੱਸਿਆ ਕਿ ਵਿਦਿਆਰਥਣ ਅਮਨਦੀਪ ਕੌਰ ਜਿਸ ਨੇ 2007 ਵਿਚ ਦਸਵੀਂ ਅਤੇ 2009 ਵਿਚ ਬਾਰ੍ਹਵੀਂ ਪਾਸ ਕੀਤੀ। ਐਲ.ਪੀ.ਯੂ ਤੋਂ 2012 ਵਿਚ ਆਪਣੀ ਗਰੈਜੂਏਸਨ ਪੂਰੀ ਕੀਤੀ, ਉਸ ਤੋਂ ਬਾਅਦ ਉਸਦਾ ਲਗਾਤਾਰ ਪੜ੍ਹਾਈ ਵਿਚ ਗੈਪ ਸੀ ਲੇਕਿਨ ਉਸ ਦਾ ਮਨ ਆਪਣੀ ਅੱਗੇ ਦੀ ਪੜ੍ਹਾਈ ਕਰਨ ਅਤੇ ਵਿਦੇਸ਼ ਜਾਣ ਦਾ ਸੀ ਜਿਸ ਲਈ ਉਸਨੇ ਔਜੀ ਹੱਬ ਨਾਲ ਸੰਪਰਕ ਕੀਤਾ। ਅਮਨਪ੍ਰੀਤ ਕੌਰ ਦੀ ਫਾਇਲ ਨੂੰ ਇਕ ਚੈਲੇਂਜ ਦੀ ਤਰ੍ਹਾਂ ਲੈਂਦੇ ਹੋਏ ਬਹੁਤ ਹੀ ਵਧੀਆ ਢੰਗ ਨਾਲ ਫਾਇਲ ਤਿਆਰ ਕਰਕੇ ਲਗਵਾਈ ਅਤੇ ਸਾਡੀ ਟੀਮ ਦੀ ਮਿਹਨਤ ਸਦਕਾ ਉਸ ਦਾ 14 ਸਾਲ ਪੜ੍ਹਾਈ ਵਿਚ ਲੰਬਾ ਗੈਪ ਹੋਣ ਦੇ ਬਾਵਜੂਦ ਯੂ.ਕੇ ਦਾ ਸਟੂਡੈਂਟ ਵੀਜ਼ਾ ਮਿਲ ਗਿਆ। ਉਨ੍ਹਾਂ ਕਿਹਾ ਕਿ ਜਿਹੜੇ ਵੀ ਵਿਦਿਆਰਥੀ ਯੂਕੇ ਜਾਂ ਆਸਟਰੇਲੀਆ ਜਾਣਾ ਚਾਹੁੰਦੇ ਹਨ ਉਨ੍ਹਾਂ ਦੀ ਪੜ੍ਹਾਈ ਵਿਚ ਲੰਬਾ ਗੈਪ ਹੈ ਜਾਂ ਫਿਰ ਘੱਟ ਸਕੋਰ ਹੋਣ ਕਾਰਨ ਉਹ ਵਿਦੇਸ਼ ਨਹੀਂ ਜਾ ਪਾ ਰਹੇ ਉਨ੍ਹਾਂ ਲਈ ਔਜੀ ਹੱਬ ਕੋਲ ਕਈ ਮੌਕੇ ਹਨ। +2 ਅਤੇ ਗ੍ਰੈਜੂਏਸਨ ਪਾਸ ਵਿਦਿਆਰਥੀ ਆਈਲੈਟਸ ਵਿਚੋਂ ਓਵਰਆਲ 6 ਜਾਂ 6.5 ਬੈਂਡ ਲੈ ਕੇ ਆਸਟਰੇਲੀਆ ਅਤੇ ਯੂਕੇ ਦੇ ਜਨਵਰੀ ਫਰਵਰੀ ਇਨਟੇਕ ਲਈ ਅਪਲਾਈ ਕਰ ਸਕਦੇ ਹਨ। ਜੋ ਵਿਦਿਆਰਥੀ ਅੰਗਰੇਜੀ ਦੀ ਚੰਗੀ ਜਾਣਕਾਰੀ ਰੱਖਦੇ ਹਨ, ਉਹ ਬਗੈਰ ਆਈਲੈਟਸ ਵੀ ਯੂ.ਕੇ. ਅਪਲਾਈ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਇਕ ਵਾਰ ਫਿਰ ਯੂ. ਕੇ. ਅਤੇ ਆਸਟਰੇਲੀਆ ਵਲੋਂ ਵਿਦਿਆਰਥੀਆਂ ਦਾ ਦਿਲ ਖੋਲ ਕੇ ਸਵਾਗਤ ਕੀਤਾ ਜਾ ਰਿਹਾ ਹੈ। ਔਜੀ ਹੱਬ ਦਾ ਇਸ ਖੇਤਰ ਵਿਚ 15 ਸਾਲ ਤੋਂ ਵੱਧ ਦਾ ਤਜਰਬਾ ਹੈ ਅਤੇ ਹੁਣ ਤੱਕ ਹਜਾਰਾਂ ਵਿਦਿਆਰਥੀਆਂ ਦੇ ਵੱਖ ਵੱਖ ਦੇਸਾਂ ਦੇ ਵੀਜ਼ੇ ਲਗਵਾ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਟੀਮ ਬਹੁਤ ਹੀ ਹੋਣਹਾਰ ਹੈ ਜਿਨਾਂ ਨੂੰ ਯੂਕੇ ਅਤੇ ਆਸਟਰੇਲੀਆ ਦੀਆਂ ਯੂਨੀਵਰਸਿਟੀਆਂ, ਕਾਜਲਾਂ ਅਤੇ ਅੰਬੈਸੀ ਨਾਲ ਸੰਬੰਧਿਤ ਨਵੀਆਂ ਜਾਣਕਾਰੀਆਂ ਅਤੇ ਹਰ ਬਰੀਕੀਆਂ ਦੀ ਚੰਗੀ ਸਮਝ ਰਹਿੰਦੀ ਹੈ। ਇਸ ਲਈ ਸਾਡਾ ਵੀਜ਼ਾ ਸਕਸੈਸ ਰੇਟ ਬੇਹਦ ਸ਼ਾਨਦਾਰ ਹੈ। ਜਿਹੜੇ ਵੀ ਵਿਦਿਆਰਥੀ ਜਨਵਰੀ-ਫਰਵਰੀ ਇਨਟੇਕ ਯੂਕੇ ਜਾਂ ਆਸਟਰੇਲੀਆ ਜਾਣਾ ਚਾਹੁੰਦੇ ਹਨ, ਉਹ ਔਜੀ ਹੱਬ ਨਾਲ ਸੰਪਰਕ ਕਰ ਸਕਦੇ ਹਨ । ਇਸ ਤੋਂ ਅਸੀਂ ਵੀਜ਼ੇ ਲੱਗਣ ਤੋਂ ਬਾਅਦ ਹੀ ਵਿਦਿਆਰਥੀਆਂ ਤੋਂ ਫੀਸ ਲੈਂਦੇ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਜੋ ਵਿਦਿਆਰਥੀ ਕਿਸੇ ਵੀ ਦੇਸ਼ ਤੋਂ ਰਿਫਿਊਜ ਹਨ ਜਾਂ ਫਿਰ ਜਿਨ੍ਹਾਂ ਨੇ ਕਿਤੇ ਹੋਰ ਫਾਈਲਾਂ ਲਗਾਈਆਂ ਹੋਈਆਂ ਹਨ ਅਤੇ ਵੀਜ਼ਾ ਨਹੀਂ ਆ ਰਿਹਾ, ਉਹ ਸਾਡੇ ਅੰਮ੍ਰਿਤਸਰ ਦਫਤਰ ਰਣਜੀਤ ਐਵਨਿਊ ਡੀ ਬਲਾਕ ਸਾਹਮਣੇ ਮਹਿੰਦਰਾ ਏਜੰਸੀ ਜਾਂ ਫਿਰ ਜੇਲ੍ਹ ਰੋਡ ਗੁਰਦਾਸਪੁਰ ਜਾਂ ਫਿਰ ਬਟਾਲਾ ਦਫਤਰ ਵਿਖੇ ਆ ਕੇ ਮਿਲ ਸਕਦੇ ਹਨ ਅਤੇ ਆਪਣਾ ਵਿਦੇਸ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹਨ।
ਪਿਛਲੀ ਖ਼ਬਰ ਭਿੱਖੀਵਿੰਡ ਬਲਾਕ ਦੇ ਸਰਪੰਚ ਕਹਿੰਦੇ ‘ਜੀ ਰਾਮ ਜੀ’ ਦਾ ਕੰਮ ਬੰਦ, ਪਰ 25 ਪਿੰਡਾਂ ਦੇ ਸੈਂਕੜੇ ਮਜ਼ਦੂਰਾਂ ਦੀ ਬਣੀ ਜੁਲਾਈ... ਅਗਲੀ ਖ਼ਬਰ ਸੁਸਾਇਟੀ ਵਲੋਂ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਪ੍ਰੋਫ਼ੈਸਰ ਸਰਬਜੀਤ ਸਿੰਘ ਧੂੰਦਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।