02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਰਸਵਤੀ ਐੱਸ.ਡੀ ਪਬਲਿਕ ਸਕੂਲ ਤਰਨ ਤਾਰਨ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਤਰਨ ਤਾਰਨ, 1 ਅਗਸਤ (ਪਰਮਜੀਤ ਜੋਸ਼ੀ)– ਸਰਸਵਤੀ ਐੱਸ. ਡੀ ਪਬਲਿਕ ਸਕੂਲ ਤਰਨ ਤਾਰਨ ਵਿਖੇ ਤੀਆ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।

ਸਰਸਵਤੀ ਐੱਸ.ਡੀ ਪਬਲਿਕ ਸਕੂਲ ਤਰਨ ਤਾਰਨ ਵਿਖੇ ਤੀਆਂ ਦਾ ਤਿਉਹਾਰ ਮਨਾਉਦੀਆਂ ਵਿਦਿਆਰਥਣਾਂ। ਤਸਵੀਰ–ਲਵਲੀ 02-08-2026
ਤਰਨ ਤਾਰਨ, 1 ਅਗਸਤ (ਪਰਮਜੀਤ ਜੋਸ਼ੀ)– ਸਰਸਵਤੀ ਐੱਸ.ਡੀ ਪਬਲਿਕ ਸਕੂਲ ਤਰਨ ਤਾਰਨ ਵਿਖੇ ਤੀਆ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਵਿਦਿਆਰਥਣਾਂ ਵਲੋ ਪੰਜਾਬੀ ਵਿਰਸੇ ਦੇ ਪ੍ਰਤੀਕ ਸੋਹਣੇ-ਸੋਹਣੇ ਸੂਟ,ਪਰਾਂਦੇ ਫੁਲਕਾਰੀ ਪਾ ਕੇ ਆਪਣੇ ਆਪ ਨੂੰ ਖੂਬ ਸਜਾਇਆ ਸਵਾਰਿਆ । ਸਕੂਲ ਦੀਆਂ ਵਿਦਿਆਰਥਣਾਂ ਵਲੋ ਰੰਗਾਂ-ਰੰਗ ਪ੍ਰੋਰਗਾਮ ਲੋਕ ਨਾਚ ਗਿੱਧਾ ਪੇਸ਼ ਕਰਕੇ ਖੂਬ ਰੌਣਕਾਂ ਲਾਈਆਂ । ਪੰਜਾਬੀ ਵਿਰਸੇ ਨਾਲ ਸੰਬੰਧਤ ਵਿਦਿਆਰਥੀਆਂ ਕੋਲੋਂ ਪ੍ਰਸ਼ਨ ਪੁੱਛੇ ਗਏ ਅਤੇ ਜਵਾਬ ਦੇਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ੍ਰੀਮਤੀ ਬ੍ਰਿਜ ਬਾਲਾ ਵਲੋ ਇਨਾਮ ਦਿੱਤੇ ਗਏ। ਮਿਸ ਪੰਜਾਬਣ ਬਾਰ੍ਹਵੀ ਕਲਾਸ ਦੀ ਵਿਦਿਆਰਣ ਹੰਸਿਕਾ ਚੁਣੀ ਗਈ। ਦੂਸਰੀ ਕਲਾਸ ਦੀ ਵਿਦਿਆਰਥਣ ਗੁਰਲੀਨ ਕੌਰ ਸਵੀਟ ਪੰਜਾਬਣ, ਤੀਸਰੀ ਕਲਾਸ ਦਾ ਸੁਖਮਨਜੀਤ ਸਿੰਘ ਸਵੀਟ ਪੰਜਾਬੀ ਚੁਣਿਆ ਗਿਆ ਅਤੇ ਸੱਤਵੀ ਕਲਾਸ ਦੀ ਵਿਦਿਆਰਥਣ ਅਕਸ਼ਿਤਾ ਖੁੱਲਰ ਸਵੀਟ ਮੁਟਿਆਰ ਚੁਣੀ ਗਈ। ਸਮੂਹ ਸਕੂਲ ਵਿਦਿਆਰਥਣਾਂ ਅਤੇ ਅਧਿਆਪਕਾਂ ਵਲੋ ਤੀਆ ਦਾ ਖੂਬ ਅਨੰਦ ਮਾਣਿਆ ਗਿਆ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਬ੍ਰਿਜ ਬਾਲਾ ਵਲੋ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੈਡਮ ਰਜਨੀ, ਮੈਡਮ ਆਸ਼ਿਮਾ ਕਪੂਰ, ਮੈਡਮ ਸਤਿੰਦਰ ਕੌਰ, ਮੈਡਮ ਸੰਦੀਪ ਕੌਰ, ਮੈਡਮ ਮਨਦੀਪ ਕੌਰ, ਮੈਡਮ ਅਰਜਿੰਦਰ ਕੌਰ, ਮੈਡਮ ਅਨੀਤਾ, ਮੈਡਮ ਮੋਨਾ ਸੂਦ, ਮੈਡਮ ਰਜਵੰਤ ਕੌਰ ਅਤੇ ਸਮੂਹ ਸਟਾਫ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਪਿੰਡ ਗਗੜੇਵਾਲ ਵਿਖੇ ਇਸਤਰੀ ਅਕਾਲੀ ਦਲ ਬਾਦਲ ਕਮੇਟੀ ਦਾ ਗਠਨ ਅਗਲੀ ਖ਼ਬਰ ਰੱਖੜ ਪੁੰਨਿਆ ਮੇਲੇ ’ਤੇ ਕਾਂਗਰਸ ਦੀ ਕਾਨਫ਼ਰੰਸ ਸੰਬੰਧੀ ਸਾਬਕਾ ਵਿਧਾਇਕ ਭਲਾਈਪੁਰ ਦੀ ਅਗਵਾਈ ਹੇਠ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।