12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪੰਜਾਬ ਬਚਾਓ ਰੈਲੀ ਲਈ ਭਿੰਦਾ ਫਤਿਆਬਾਦ, ਕਸ਼ਮੀਰ ਸਹੋਤਾ ਅਤੇ ਸਾਥੀਆਂ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ

ਫਤਿਆਬਾਦ, 11 ਸਤੰਬਰ (ਹਰਵਿੰਦਰ ਸਿੰਘ ਧੂੰਦਾ)–ਭੁਪਿੰਦਰ ਸਿੰਘ ਭਿੰਦਾ ਹਲਕਾ ਪ੍ਰਧਾਨ ਬੀ. ਸੀ.

ਅਜੀਤ ਡੈਸਕ 12-09-2026
ਫਤਿਆਬਾਦ, 11 ਸਤੰਬਰ (ਹਰਵਿੰਦਰ ਸਿੰਘ ਧੂੰਦਾ)–ਭੁਪਿੰਦਰ ਸਿੰਘ ਭਿੰਦਾ ਹਲਕਾ ਪ੍ਰਧਾਨ ਬੀ.ਸੀ. ਵਿੰਗ, ਤੇਜਿੰਦਰ ਸਿੰਘ ਪ੍ਰਿੰਸ ਫਤਿਆਬਾਦ ਮੈਬਰ ਜਨਰਲ ਕੌਂਸਲ ਤੇ ਕਸ਼ਮੀਰ ਸਿੰਘ ਸਹੋਤਾ ਹਲਕਾ ਪ੍ਰਧਾਨ ਐੱਸ.ਸੀ. ਵਿੰਗ ਨੇ ਸਾਥੀਆਂ ਸਮੇਤ ਫਤਿਆਬਾਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੋਇੰਦਵਾਲ ਸਾਹਿਬ ਦੀ 13 ਸਤੰਬਰ ਦੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਲਈ ਹਲਕੇ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸ ਲਈ ਹਲਕਾ ਇੰਚਾਰਜ ਖਡੂਰ ਸਾਹਿਬ ਰਮਨਦੀਪ ਕੌਰ ਸੇਰੋ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋ ਦੀ ਅਗਵਾਈ ਹੇਠ ਉਨ੍ਹਾਂ ਦੇ ਸਾਥੀ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਇਸ ਮੌਕੇ ਜਸਬੀਰ ਸਿੰਘ ਸਾਬੀ ਮੈਂਬਰ ਪੰਚਾਇਤ ਬਲਦੇਵ ਸਿੰਘ ਸ਼ੈਲਰ ਵਾਲੇ, ਰਤਨ ਸਿੰਘ ਪ੍ਰਧਾਨ, ਬਲਦੇਵ ਸਿੰਘ ਟੈਂਟ ਵਾਲੇ, ਸੁਖਪਾਲ ਸਿੰਘ ਕਾਨੂੰਗੋ ਰਣਜੀਤ ਸਿੰਘ ਭੱਟਾ, ਪਾਲ ਸਿੰਘ ਠੇਕੇਦਾਰ ਜਸਬੀਰ ਸਿੰਘ ਬਿੱਲਾ ਪ੍ਰਧਾਨ, ਮਲਕੀਅਤ ਸਿੰਘ ਠੇਕੇਦਾਰ, ਡਾ ਮਨਜੀਤ ਸਿੰਘ, ਸੰਦੀਪ ਸਿੰਘ ਸ਼ਿੰਪੀ ਸਾਬਕਾ ਸਰਪੰਚ, ਕੁਲਦੀਪ ਸਿੰਘ ਸਹੋਤਾ ਮੈਂਬਰ ਪੰਚਾਇਤ, ਬਲਵਿੰਦਰ ਸਿੰਘ ਸਾਬੀ ਮੈਂਬਰ ਪੰਚਾਇਤ, ਸੁਖਚੈਨ ਸਿੰਘ ਸਾਬਕਾ ਮੈਂਬਰ, ਸੰਤੋਖ ਸਿੰਘ ਨੰਬਰਦਾਰ, ਮਾ.ਮਹਿੰਦਰ ਸਿੰਘ, ਕੁਲਵੰਤ ਸਿੰਘ ਸਭਰਵਾਲ ਸੁਖਵਿੰਦਰ ਸਿੰਘ ਸ਼ੂਕਾ ਅਤੇ ਹੋਰ ਸ਼ਾਮਿਲ ਸਨ ।
ਪਿਛਲੀ ਖ਼ਬਰ ਓਪਨ ਸਕੂਲ ਅਨੁਪੂਰਕ ਪ੍ਰੀਖਿਆ ਦਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਨਿਰੀਖਣ ਅਗਲੀ ਖ਼ਬਰ ਬਲਾਕ ਵਲਟੋਹਾ ਤੇ ਨਾਗੋਕੇ ਵਿਖੇ ਵੱਖ-ਵੱਖ ਖੇਡਾਂ ਦੇ ਹੋਏ ਗਹਿਗੱਚ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।