12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਓਪਨ ਸਕੂਲ ਅਨੁਪੂਰਕ ਪ੍ਰੀਖਿਆ ਦਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਨਿਰੀਖਣ

ਤਰਨ ਤਾਰਨ 11 ਸਤੰਬਰ (ਇਕਬਾਲ ਸਿੰਘ ਸੋਢੀ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਕਰਵਾਈ ਜਾ ਰਹੀ ਓਪਨ ਸਕੂਲ ਅਨੁਪੂਰਕ ਪ੍ਰੀਖਿਆ ਸਤੰਬਰ 2026 ਸਕੂਲ ਆਫ ਐਮੀਨੈਂਸ ਤਰਨ ਤਾਰਨ ਵਿਖੇ ਚੱਲ ਰਹੀ ਹੈ। ਇਸ ਚੱਲ ਰਹੀ ਪ੍ਰੀਖਿਆ ਵਿਚ ਅੱਜ ਦਸਵੀਂ ਜਮਾਤ ਗਣਿਤ ਵਿਸ਼ਾ, ਬਾਰ੍ਹਵੀਂ ਜਮਾਤ ਇਤਿਹਾਸ ਅਤੇ ਅਕਾਊਂਟਸ ਵਿਸ਼ੇ ਦੇ ਪੇਪਰ ਵਿਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਜਿੰਦਰ ਕੌਰ ਵਲੋਂ ਵਿਸ਼ੇਸ਼ ਕਰਕੇ ਪ੍ਰੀਖਿਆ ਕੇਂਦਰ ਦਾ ਨਿਰੀਖਣ ਕੀਤਾ ਗਿਆ ਅਤੇ ਪਾਇਆ ਗਿਆ ਕਿ ਪ੍ਰੀਖਿਆ ਸੰਤੋਖਜਨਕ ਅਤੇ ਨਕਲ ਰਹਿਤ ਚੱਲ ਰਹੀ ਸੀ।

ਅਜੀਤ ਡੈਸਕ 12-09-2026
ਤਰਨ ਤਾਰਨ 11 ਸਤੰਬਰ (ਇਕਬਾਲ ਸਿੰਘ ਸੋਢੀ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਕਰਵਾਈ ਜਾ ਰਹੀ ਓਪਨ ਸਕੂਲ ਅਨੁਪੂਰਕ ਪ੍ਰੀਖਿਆ ਸਤੰਬਰ 2026 ਸਕੂਲ ਆਫ ਐਮੀਨੈਂਸ ਤਰਨ ਤਾਰਨ ਵਿਖੇ ਚੱਲ ਰਹੀ ਹੈ। ਇਸ ਚੱਲ ਰਹੀ ਪ੍ਰੀਖਿਆ ਵਿਚ ਅੱਜ ਦਸਵੀਂ ਜਮਾਤ ਗਣਿਤ ਵਿਸ਼ਾ, ਬਾਰ੍ਹਵੀਂ ਜਮਾਤ ਇਤਿਹਾਸ ਅਤੇ ਅਕਾਊਂਟਸ ਵਿਸ਼ੇ ਦੇ ਪੇਪਰ ਵਿਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਜਿੰਦਰ ਕੌਰ ਵਲੋਂ ਵਿਸ਼ੇਸ਼ ਕਰਕੇ ਪ੍ਰੀਖਿਆ ਕੇਂਦਰ ਦਾ ਨਿਰੀਖਣ ਕੀਤਾ ਗਿਆ ਅਤੇ ਪਾਇਆ ਗਿਆ ਕਿ ਪ੍ਰੀਖਿਆ ਸੰਤੋਖਜਨਕ ਅਤੇ ਨਕਲ ਰਹਿਤ ਚੱਲ ਰਹੀ ਸੀ। ਉਨ੍ਹਾਂ ਸਮੂਹ ਪ੍ਰੀਖਿਆ ਅਮਲੇ ਨੂੰ ਵਿਭਾਗੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦਿਆਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੰਟਰੋਲਰ ਪ੍ਰਿੰਸੀਪਲ ਵਿਨੈ ਕੁਮਾਰ, ਡਿਪਟੀ ਕੰਟਰੋਲਰ ਪ੍ਰਿੰਸੀਪਲ ਅਵਤਾਰ ਸਿੰਘ, ਸੁਪਰਡੰਟ ਪ੍ਰਿੰਸੀਪਲ ਸ਼ਿੰਗਾਰਾ ਸਿੰਘ, ਡਿਪਟੀ ਸੁਪਰਡੰਟ ਹੈੱਡਮਾਸਟਰ ਗੁਰਚਰਨ ਸਿੰਘ, ਜ਼ਿਲ੍ਹਾ ਖੇਤਰੀ ਦਫ਼ਤਰ ਮੈਨੇਜ਼ਰ ਗੁਰਦੇਵ ਸਿੰਘ, ਤਰਸੇਮ ਸਿੰਘ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ, ਸੁਖਬੀਰ ਸਿੰਘ ਕੰਗ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ, ਗੁਰਪ੍ਰੀਤ ਸਿੰਘ ਜੂਨੀਅਰ ਸਹਾਇਕ, ਦਵਿੰਦਰ ਸਿੰਘ ਕੰਪਿਊਟਰ ਫੈਕਲਟੀ ਅਤੇ ਨਿਗਰਾਨ ਅਮਲਾ ਬਲਬੀਰ ਸਿੰਘ, ਰਜਿੰਦਰ ਕੁਮਾਰ, ਜਤਿੰਦਰਜੀਤ ਕੌਰ, ਪੁਸ਼ਪਿੰਦਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੀ.ਐੱਸ. ਮਾਨ ਬਣੇ ਟੋਹਾਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ 240 ਵੋਟਾਂ ਹਾਸਲ ਕਰਕੇ ਹਾਸਲ ਕੀਤੀ ਸ਼ਾਨਦਾਰ ਜਿੱਤ ਅਗਲੀ ਖ਼ਬਰ ਪੰਜਾਬ ਬਚਾਓ ਰੈਲੀ ਲਈ ਭਿੰਦਾ ਫਤਿਆਬਾਦ, ਕਸ਼ਮੀਰ ਸਹੋਤਾ ਅਤੇ ਸਾਥੀਆਂ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।