29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬੀ. ਸੀ. ਐੱਮ. ਆਰੀਆ ਸਕੂਲ ਲਲਤੋਂ ਵਿਖੇ ਸੜਕ ਸੁਰੱਖਿਆ ਜਾਗਰੂਕਤਾ ਸੈਸ਼ਨ ਕਰਵਾਇਆ <br/>

ਅਜੀਤ ਡੈਸਕ 01-02-2026
ਇਆਲੀ/ਥਰੀਕੇ, 31 ਜਨਵਰੀ (ਮਨਜੀਤ ਸਿੰਘ ਦੁੱਗਰੀ)-ਬੀ.ਸੀ.ਐੱਮ ਆਰੀਆ ਸਕੂਲ, ਲਲਤੋਂ ਵਿਖੇ ਆਸ਼ਾ ਚੀਨ੍ਹ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਅੱਠਵੀਂ ਜਮਾਤ ਅਤੇ ਇਸ ਤੋਂ ਵੱਧ ਦੇ ਵਿਦਿਆਰਥੀਆਂ ਲਈ ਇੱਕ ਰੋਜ਼ਾ ਸੜਕ ਸੁਰੱਖਿਆ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ | ਜਿਸ ਦੌਰਾਨ ਟ੍ਰੈਫਿਕ ਨਿਯਮ ਦੀ ਪਾਲਣਾ ਕਰਨ ਕਰਦੇ ਹੋਏ ਹੈਲਮੇਟ ਅਤੇ ਸੀਟ ਬੈਲਟ ਪਹਿਨਣ ਅਤੇ ਸੜਕਾਂ ਤੇ ਅਨੁਸ਼ਾਸਨ ਬਣਾਈ ਰੱਖਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਗਿਆ | ਇਹ ਪ੍ਰੋਗਰਾਮ ਵਿਦਿਆਰਥੀਆਂ ਵਿਚ ਸੜਕ ਸੁਰੱਖਿਆ ਜਾਗਰੂਕਤਾ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਐਰੋ (ਆਸ਼ਾ-ਚਿਨ੍ਹ ਰੋਡ-ਸੇਫਟੀ ਰਿਸਪਾਂਸਬਿਲਿਟੀ ਆਊਟਰੀਚ ਵਰਕਸ਼ਾਪ) ਪਹਿਲਕਦਮੀ ਦਾ ਹਿੱਸਾ ਸੀ | ਇਸ ਸੈਸ਼ਨ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਡਾ. ਰਜਿੰਦਰ ਚਾਵਲਾ ਉਨ੍ਹਾਂ ਦੀ ਟੀਮ ਦੇ ਮੈਂਬਰ ਪਾਰਸ ਭਾਟੀਆ, ਡਾ. ਐਸ. ਬੀ. ਪਾਂਧੀ, ਡਾ. ਅਮਿਤ ਕਿਸ਼ੋਰ ਅਤੇ ਲੁਧਿਆਣਾ ਟ੍ਰੈਫਿਕ ਪੁਲਿਸ ਤੋਂ ਹੈੱਡ ਕਾਂਸਟੇਬਲ ਜਸਵੀਰ ਸਿੰਘ ਸ਼ਾਮਲ ਹੋਏ | ਜਾਗਰੂਕਤਾ ਸੈਸ਼ਨ ਤੋਂ ਬਾਅਦ ਆਸ਼ਾ ਚੀਨ੍ਹ ਵੈਲਫੇਅਰ ਸੋਸਾਇਟੀ ਨੇ ਵਿਦਿਆਰਥੀਆਂ ਲਈ ਇੱਕ ਸੜਕ ਸੁਰੱਖਿਆ ਕੁਇਜ਼ ਦਾ ਪ੍ਰਬੰਧ ਕੀਤਾ, ਜਿਸ ਵਿਚ ਵਿਦਿਆਰਥੀਆਂ ਦੀਆਂ ਚਾਰ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ, ਜਿਨ੍ਹਾਂ ਵਿਚੋਂ ਟ੍ਰੈਫਿਕ ਟਾਈਟਨਜ਼ ਨੇ ਪਹਿਲਾ ਅਤੇ ਸਪੀਡ ਸਕਾਲਰਜ਼ ਨੇ ਦੂਜਾ ਇਨਾਮ ਜਿੱਤਿਆ | ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਕਿ੍ਤਿਕਾ ਸੇਠ ਨੇ ਆਸ਼ਾ ਚੀਨ੍ਹ ਵੈਲਫੇਅਰ ਸੋਸਾਇਟੀ ਦਾ ਜਾਣਕਾਰੀ ਭਰਪੂਰ ਸੈਸ਼ਨ ਅਤੇ ਕੁਇਜ਼ ਆਯੋਜਿਤ ਕਰਨ ਲਈ ਧੰਨਵਾਦ ਕੀਤਾ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਛੋਟੀ ਉਮਰ ਤੋਂ ਹੀ ਸੁਰੱਖਿਅਤ ਡਰਾਈਵਿੰਗ ਆਦਤਾਂ ਪੈਦਾ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ |

ਪਿਛਲੀ ਖ਼ਬਰ ਡਾ. ਤੇਜਿੰਦਰ ਸਿੰਘ ਰਿਆੜ ਦੇ ਪੀ. ਏ. ਯੂ. ਵਿਖੇ ਅਪਰ ਨਿਰਦੇਸ਼ਕ ਸੰਚਾਰ ਵਜੋਂ ਕਾਰਜਕਾਲ 'ਚ ਵਾਧਾ ਅਗਲੀ ਖ਼ਬਰ ਅੱਜ ਪ੍ਰਧਾਨ ਮੰਤਰੀ ਵਰਚੂਅਲ ਮੀਟਿੰਗ ਰਾਹੀਂ ਅੰਤਰਰਾਸ਼ਟਰੀ ਹਲਵਾਰਾ ਹਵਾਈ ਅੱਡੇ ਦਾ ਕਰਨਗੇ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।