ਫੁੱਲਾਂਵਾਲ, 13 ਫਰਵਰੀ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਦੇ ਲੁਧਿਆਣਾ ਬਲਾਕ ਇਕ ਦੇ ਅਧੀਨ ਆਉਂਦੀ ਮੋਤੀ ਬਾਗ਼ ਕਾਲੋਨੀ ਦੀ 200 ਫੁੱਟੀ ਮਿਸਿੰਗ ਲਿੰਕ ਸੜਕ ਸਥਿਤ ਨਰਸਰੀ ਤੋਂ ਲੈ ਕੇ ਸਿੱਧੂ ਹਾਊਸ ਤੱਕ ਦੀ ਗਲੀ ਜੋ ਕੈਬਨਿਟ ਮੰਤਰੀ ਸੰਜੀਵ ਅਰੋੜਾ ਵਲੋਂ ਰਾਜ ਸਭਾ ਮੈਂਬਰ ਹੁੰਦਿਆਂ ਦਿੱਤੀ ਸਪੈਸ਼ਲ 10 ਲੱਖ ਰੁਪਏ ਦੀ ਗਰਾਂਟ ਨਾਲ ਇੰਟਰਲੋਕ ਟਾਈਲਾਂ ਨਾਲ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਇਸ ਮੌਕੇ ਹਾਜ਼ਰ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਸਰਪੰਚ ਲਖਵੀਰ ਕੌਰ ਦੇ ਪਤੀ ਪਰਮਜੀਤ ਸਿੰਘ ਪੰਮਾ, ਕੁਲਦੀਪ ਸਿੰਘ ਸਿੱਧੂ, ਭੁਪਿੰਦਰ ਸਿੰਘ ਖੁਰਾਣਾ, ਰਵਿੰਦਰ ਖਰਾਣਾ, ਵੀਰ ਸਿੰਘ ਬਰਾੜ ਪ੍ਰਧਾਨ ਮੋਤੀ ਬਾਗ਼ ਵੈੱਲਫੇਅਰ ਐਸੋਸੀਏਸ਼ਨ, ਕਮਲਦੀਪ ਸਿੰਘ ਭੂਰਾ, ਇੰਦਰਜੀਤ ਸਿੰਘ ਗਰੇਵਾਲ, ਡਾ. ਹਰਦੀਪ ਸਿੰਘ, ਪੰਚ ਰਜਿੰਦਰ ਸਿੰਘ ਭੋਲਾ, ਪੰਚ ਸੰਦੀਪ ਸਿੰਘ, ਪੰਚ ਸੁਖਜੀਤ ਕੌਰ, ਪੰਚ ਗੁਰਪ੍ਰੀਤ ਕੌਰ ਖੁਰਾਣਾ, ਪੰਚ ਬੰਤ ਖ਼ਾਨ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਇਸ ਗਲੀ ਦੇ ਬਣਨ ਤੇ ਕੁੱਲ 20 ਲੱਖ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ, ਜਦਕਿ ਸਰਕਾਰ ਵਲੋਂ ਹੁਣ ਤੱਕ 10 ਲੱਖ ਰੁਪਏ ਦੀ ਹੀ ਗਰਾਂਟ ਮਿਲੀ ਹੈ | ਇਸ ਲਈ ਉਨ੍ਹਾਂ ਸਰਕਾਰ ਪਾਸੋਂ 10 ਲੱਖ ਰੁਪਏ ਹੋਰ ਗਰਾਂਟ ਦੀ ਮੰਗ ਕੀਤੀ ਗਈ ਹੈ ਤਾਂ ਜੋ ਇਸ ਗਲੀ ਦੇ ਕੰਮ ਨੂੰ ਬਿਨਾਂ ਕਿਸੇ ਰੁਕਾਵਟ ਦੇ ਨੇਪਰੇ ਚਾੜਿ੍ਹਆ ਜਾ ਸਕੇ |