16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਡਾ. ਏ.ਵੀ.ਐਮ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ

ਅਜੀਤ ਡੈਸਕ 14-02-2026
ਲੁਧਿਆਣਾ, 13 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਡਾ. ਏ.ਵੀ.ਐਮ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨੇੜੇ ਈਸਾ ਨਗਰੀ ਪੁਲੀ, ਲੁਧਿਆਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਹੇਠ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਸ਼ੁਕਰਾਨਾ ਦਿਵਸ ਮਨਾਇਆ ਗਿਆ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ¢ ਇਸ ਮÏਕੇ ਮੁੱਖ ਮਹਿਮਾਨ ਵਜੋਂ ਲੁਧਿਆਣਾ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਪਹੁੰਚੇ ਸਨ¢ ਜਿਨ੍ਹਾਂ ਨੇ ਆਰਟ ਐਂਡ ਕਰਾਫ਼ਟ, ਸਾਇੰਸ, ਰੰਗੋਲੀ ਸਣੇ ਵੱਖ-ਵੱਖ ਗਤੀਵਿਧੀਆਂ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਅਸ਼ੋਕ ਪਰਾਸ਼ਰ ਪੱਪੀ ਨੇ ਸੰਬੋਧਨ ਕਰਦਿਆਂ, ਕਿਹਾ ਕਿ ਡਾ. ਏ.ਵੀ.ਐਮ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾ ਦੇ ਯੋਗ ਹੈ¢ ਉਨ੍ਹਾਂ ਨੇ ਖ਼ਾਸ ਤÏਰ ਤੇ ਸਕੂਲ ਦੇ ਪ੍ਰਬੰਧਕ ਅਤੇ ਡਾ. ਏ.ਵੀ.ਐਮ. ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਰਾਜੀਵ ਕੁਮਾਰ ਲਵਲੀ ਵਲੋਂ ਸਮਾਜ ਨੂੰ ਨਵੀਂ ਦਿਸ਼ਾ ਦੇਣ ਲਈ ਕੀਤੇ ਜਾ ਰਹੇ ਕੰਮ ਨੂੰ ਸਰਾਹਿਆ ¢ ਲਵਲੀ ਨੇ ਪੱਪੀ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਪ੍ਰਗਟਾਉਂਦਿਆਂ, ਕਿਹਾ ਕਿ ਇਹ ਸਕੂਲ ਉਨ੍ਹਾਂ ਦੇ ਪਿਤਾ ਸਵ. ਬਾਬੂ ਅਜੀਤ ਕੁਮਾਰ, ਸਾਬਕਾ ਵਿਧਾਇਕ ਵਲੋਂ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੇ ਵਿਚਾਰਾਂ ਨੂੰ ਅੱਗੇ ਵਧਾਉਣ ਅਤੇ ਸਿੱਖਿਆ ਦੇ ਪ੍ਰਸਾਰ ਲਈ ਸ਼ੁਰੂ ਕੀਤਾ ਗਿਆ ਸੀ ¢ ਉਨ੍ਹਾਂ ਦੀ ਸੰਸਥਾ ਸਮਾਜ ਦੇ ਲੋੜਵੰਦ ਵਰਗਾਂ ਤੱਕ ਸਿੱਖਿਆ ਤੇ ਪ੍ਰਸਾਰ ਲਈ ਕੰਮ ਕਰਦੀ ਹੈ ¢ ਇਸ ਦÏਰਾਨ ਪੰਜਾਬ ਭਾਜਪਾ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਕੌਂਸਲਰ ਨਿੱਕੂ ਭਾਰਤੀ, ਕੌਂਸਲਰ ਰਾਜੂ ਬਾਬਾ, ਅਵਿਨਾਸ਼ ਸਿੱਕਾ, ਰਮੇਸ਼ ਬਾਂਗੜ, ਇੰਦਰਜੀਤ ਸਿੰਘ ਐਡਵੋਕੇਟ, ਜਸਬੀਰ ਸਿੰਘ ਲੁਧਿਆਣਾ, ਸਿਧਾਰਥ ਕੁਮਾਰ ਆਸਟ੍ਰੇਲੀਆ, ਪਵਨ ਕੁਮਾਰ ਹੈਪੀ, ਰਣਜੀਤ ਸਿੰਘ ਲਲਤੋਂ, ਕੁਲਵੰਤ ਸਿੰਘ ਵਿਰਦੀ, ਅਜੇ ਕੁਮਾਰ, ਵੰਸ਼, ਨਿਰਭੈ ਸਿੰਘ, ਬਿੰਨੀ, ਬਿ੍ਜੇਸ਼, ਵੇਦਾਂਤ, ਕੋਚ ਜੱਸੀ, ਬਲਵਿੰਦਰ ਗੋਲਡੀ, ਰਾਮਦਾਸ, ਵਿਕਾਸ ਮਲਹੋਤਰਾ, ਜੀਵਨ ਕੁਮਾਰ, ਨਿਹੰਗ ਬਾਬਾ ਬੋਹੜ ਸਿੰਘ ਵਲੋਂ ਵੀ ਸ਼ੁਕਰਾਨਾ ਸਮਾਗਮ ਸ਼ਿਰਕਤ ਕੀਤੀ ਗਈ¢ ਇਸ ਤੋਂ ਪਹਿਲਾਂ, ਸਕੂਲ ਪ੍ਰਬੰਧਕ ਕਮੇਟੀ ਵਲੋਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ¢ ਜਿੱਥੇ ਹੋਰਨਾਂ ਤੋਂ ਇਲਾਵਾ, ਸਕੂਲ ਦੇ ਪਿ੍ੰਸੀਪਲ ਮਨੀਸ਼ਾ ਗਾਬਾ, ਅਮਿਤਾ ਰਾਜਨ, ਸੋਨੀਆ, ਹਰਸ਼ ਬਾਲਾ, ਸਿਮਰਨ ਕÏਰ, ਰਾਜਦੀਪ ਕÏਰ, ਜਸਵਿੰਦਰ ਕÏਰ, ਮੀਨੂ ਸਿੱਧੂ, ਦਮਨਜੋਤ ਕÏਰ, ਖ਼ੁਸ਼ਬੂ, ਨਵਨੀਤ ਕÏਰ, ਇਸ਼ਿਤਾ, ਪੂਨਮ ਗਿੱਲ ਵੀ ਮÏਜੂਦ ਰਹੇ¢
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੁਰਾਣੀ ਸਬਜ਼ੀ ਮੰਡੀ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਅਗਲੀ ਖ਼ਬਰ ਵਾਰਡ ਨੰਬਰ 40 'ਚ ਵਿਕਾਸ ਦੀ ਰਫ਼ਤਾਰ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।