ਢੰਡਾਰੀ ਕਲਾਂ/ਲੁਧਿਆਣਾ, 17 ਫਰਵਰੀ (ਜਸਵੀਰ ਸਿੰਘ ਬੰਗਾ)-ਮਹਾਂਸ਼ਿਵਰਾਤਰੀ ਮੌਕੇ ਨਵਯੁਵਕ ਮੰਗਲ ਦਲ ਵਲੋਂ ਸ਼ੇਰਪੁਰ ਸਬਜ਼ੀ ਮੰਡੀ ਆਰਤੀ ਸਟੀਲ ਰੋਡ ਵਿਖੇ ਸਮਾਗਮ ਕਰਵਾਇਆ, ਜਿਸ ਵਿਚ ਵੱਡੀ ਗਿਣਤੀ 'ਚ ਸ਼ਿਵ ਭਗਤਾਂ ਨੇ ਹਿੱਸਾ ਲਿਆ | ਸਮਾਗਮ ਵਿਚ ਵਾਰਡ ਨੰਬਰ 32 ਤੋਂ ਕੌਂਸਲਰ ਜਸਵਿੰਦਰ ਸਿੰਘ ਵੀਰੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਦਾ ਪ੍ਰਬੰਧਕਾਂ ਨੇ ਭਰਵਾਂ ਸਵਾਗਤ ਕਰਦਿਆਂ ਸਨਮਾਨਿਤ ਕੀਤਾ | ਸਮਾਗਮ 'ਚ ਸ਼ਾਮਿਲ ਝਾਕੀਆਂ ਨੇ ਸਭ ਦਾ ਮੰਨ ਮੋਹ ਲਿਆ | ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਵੀਰੂ ਨੇ ਸ਼ਰਧਾਲੂਆਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਸ਼ਿਵ ਸ਼ੰਕਰ ਦੀ ਪੂਜਾ ਕਰਨੀ ਚਾਹੀਦੀ ਹੈ | ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਜਿੱਥੇ ਦੁੱਖ ਦੂਰ ਹੁੰਦੇ ਹਨ, ਉਥੇ ਹੀ ਮਨ ਨੂੰ ਵੱਖਰਾ ਹੀ ਸਕੂਨ ਮਿਲਦਾ ਹੈ | ਇਸ ਮੌਕੇ ਰਿਤੇਸ਼ ਜੈਸਵਾਲ, ਹਰਮੇਸ਼ ਕੁਮਾਰ, ਵਿਨੂੰ ਸਿੰਘ, ਦਲੀਪ ਕੁਮਾਰ, ਜੱਸਾ ਸ਼ੇਰਪੁਰੀਆ, ਜੁਗਿੰਦਰ ਸ਼ੇਰਪੁਰੀ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅੰਕੁਰ ਵਰਮਾ, ਮੋਹਨ ਸ਼ੇਰਪੁਰ, ਸਤਪਾਲ ਸ਼ੇਰਪੁਰ ਸਮੇਤ ਕਈ ਆਗੂ ਹਾਜ਼ਰ ਸਨ |