21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਆਰੀਆ ਕਾਲਜ ਵਲੋਂ ਭਾਰਤ ਵਿਕਾਸ ਪ੍ਰੀਸ਼ਦ-ਈਸਟਮੈਨ ਕਾਸਟ ਐਂਡ ਫੋਰਜ ਲਿਮਟਿਡ ਸਮਾਰਟ ਸੈਮੀਨਾਰ ਰੂਮ ਦਾ ਉਦਘਾਟਨ <br/>

ਆਰੀਆ ਕਾਲਜ ਵਲੋਂ ਭਾਰਤ ਵਿਕਾਸ ਪ੍ਰੀਸ਼ਦ-ਈਸਟਮੈਨ ਕਾਸਟ ਐਂਡ ਫੋਰਜ ਲਿਮਟਿਡ ਸਮਾਰਟ ਸੈਮੀਨਾਰ ਰੂਮ ਦਾ ਸ਼ਮ੍ਹਾ ਰੌਸ਼ਨ ਕਰਕੇ ਉਦਘਾਟਨ ਕਰਦੇ ਭਾਰਤ ਵਿਕਾਸ ਪ੍ਰੀਸ਼ਦ ਦੇ ਰਾਸ਼ਟਰੀ ਸੰਗਠਨ ਸਕੱਤਰ ਸੁਰੇਸ਼ ਜੈਨ ਤੇ ਪ੍ਰਬੰਧਕ | ਅਜੀਤ ਤਸਵੀਰ <br/> 01-03-2026
ਲੁਧਿਆਣਾ, 28 ਫਰਵਰੀ (ਜਤਿੰਦਰ ਭੰਬੀ)-ਆਰੀਆ ਕਾਲਜ ਦੇ ਕੈਂਪਸ ਵਿਚ ਮੁੱਖ ਮਹਿਮਾਨ ਵਜੋਂ ਤਸ਼ਰੀਫ਼ਨੁਮਾ ਭਾਰਤ ਵਿਕਾਸ ਪ੍ਰੀਸ਼ਦ ਦੇ ਰਾਸ਼ਟਰੀ ਸੰਗਠਨ ਸਕੱਤਰ ਸੁਰੇਸ਼ ਜੈਨ ਦੁਆਰਾ ਨਵੇਂ ਵਿਕਸਤ ਸਮਾਰਟ ਸੈਮੀਨਾਰ ਰੂਮ ਦੇ ਉਦਘਾਟਨ ਨਾਲ ਇੱਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ ਗਿਆ | ਆਰੀਆ ਕਾਲਜ ਮੈਨੇਜਿੰਗ ਕਮੇਟੀ ਦੇ ਸਕੱਤਰ ਡਾ. ਐਸ.ਐਮ. ਸ਼ਰਮਾ ਨੇ ਸੁਰੇਸ਼ ਜੈਨ ਦਾ ਰਸਮੀ ਸਵਾਗਤ ਕਰਦਿਆਂ ਉਨ੍ਹਾਂ ਦਾ ਤੁਆਰਫ਼ ਕਰਵਾਇਆ | ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸੁਰੇਸ਼ ਜੈਨ ਨੇ ਕਿਹਾ ਕਿ ਜਿੱਥੇ ਆਧੁਨਿਕ ਸਹੂਲਤ ਵਿਦਿਆਰਥੀਆਂ ਅਤੇ ਸਟਾਫ਼ ਲਈ ਡਿਜੀਟਲ ਸਿਖਲਾਈ, ਇੰਟਰ ਐਕਟਿਵ ਅਧਿਆਪਨ ਅਤੇ ਅਕਾਦਮਿਕ ਸਹਿਯੋਗ ਨੂੰ ਵਧਾਉਣ ਵਿਚ ਮਦਦ ਕਰੇਗੀ, ਉਥੇ ਵਿਅਕਤੀਗਤ ਵਿਕਾਸ ਵਿਚ ਕਾਰਗਰ ਸਾਬਤ ਹੋਵੇਗੀ | ਇਹ ਪ੍ਰੋਜੈਕਟ ਈਸਟਮੈਨ ਗਰੁੱਪ ਆਫ ਕੰਪਨੀਜ਼ ਦੇ ਚੇਅਰਮੈਨ ਜਗਦੀਸ਼ ਰਾਏ ਸਿੰਗਲ ਦੇ ਯਤਨਾਂ ਸਦਕਾ ਸੰਭਵ ਹੋਇਆ ਹੈ, ਜਿਨ੍ਹਾਂ ਦੇ ਵਿੱਦਿਅਕ ਤਰੱਕੀ ਲਈ ਨਿਰੰਤਰ ਸਮਰਥਨ ਦੀ ਕਾਲਜ ਭਾਈਚਾਰੇ ਦੁਆਰਾ ਵਿਆਪਕ ਤੌਰ 'ਤੇ ਸ਼ਲਾਘਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਉਹ ਸਮਾਜਿਕ ਵਿਕਾਸ, ਸਿੱਖਿਆ ਖੇਤਰ ਵਿਚ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਹਮੇਸ਼ਾ ਵਚਨਬੱਧ ਹਨ | ਇਸ ਮੌਕੇ ਕਾਰਜਕਾਰੀ ਪਿ੍ੰਸੀਪਲ ਡਾ. ਸੁਕਸਮ ਆਹਲੂਵਾਲੀਆ ਨੇ ਸਿੰਗਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਰਟ ਰੂਮ ਸੰਸਥਾ ਵਿਚ ਤਕਨਾਲੋਜੀ-ਸਮਰੱਥ ਸਿੱਖਿਆ ਅਤੇ ਨਵੀਨਤਮ ਉਪਕਰਨਾਂ ਰਾਹੀਂ ਨੂੰ ਸਿੱਖਿਆ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ | ਇਸ ਮੌਕੇ ਆਰੀਆ ਕਾਲਜ ਮੈਨੇਜਿੰਗ ਕਮੇਟੀ ਦੇ ਉਪ-ਪ੍ਰਧਾਨ ਅਸ਼ੋਕ ਪਰੂਥੀ ਨੇ ਧੰਨਵਾਦ ਕੀਤਾ | ਇਸ ਮੌਕੇ ਡਾ. ਸਵਿਤਾ ਉਪਲ, ਪੰਕਜ ਜਿੰਦਲ (ਪ੍ਰਧਾਨ, ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਪੰਜਾਬ), ਕਾਲਜ ਸਟਾਫ਼, ਵਿਦਿਆਰਥੀਆਂ ਤੋਂ ਇਲਾਵਾ ਹੋਰ ਕਈ ਮਾਣਯੋਗ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਬੀ. ਸੀ. ਐਮ. ਆਰੀਆ ਸਕੂਲ ਦੀ ਵਿਦਿਆਰਥਣ ਤਾਰੂਸ਼ੀ ਵਿਨਾਇਕ ਨੇ ਕਲਾਸੀਕਲ ਡਾਂਸ 'ਚ ਸਕੂਲ ਦਾ ਨਾਂਅ ਕੀਤਾ ਰੌਸ਼ਨ <br/> ਅਗਲੀ ਖ਼ਬਰ ਡਾ. ਕੋਟਨਿਸ ਹਸਪਤਾਲ ਵਿਖੇ ਦੋ ਰੋਜ਼ਾ ਐਕਿਊਪੰਕਚਰ ਅਤੇ ਦੰਦਾਂ ਦਾ ਜਾਂਚ ਕੈਂਪ ਸ਼ੁਰੂ ਪਹਿਲੇ ਦਿਨ 75 ਮਰੀਜ਼ਾਂ ਦਾ ਸਫ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।