21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਬੀ. ਸੀ. ਐਮ. ਆਰੀਆ ਸਕੂਲ ਦੀ ਵਿਦਿਆਰਥਣ ਤਾਰੂਸ਼ੀ ਵਿਨਾਇਕ ਨੇ ਕਲਾਸੀਕਲ ਡਾਂਸ 'ਚ ਸਕੂਲ ਦਾ ਨਾਂਅ ਕੀਤਾ ਰੌਸ਼ਨ <br/>

ਬੀ.ਸੀ.ਐਮ. ਆਰੀਆ ਸਕੂਲ ਦੀ ਵਿਦਿਆਰਥਣ ਤਾਰੂਸ਼ੀ ਵਿਨਾਇਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਰਵਾਏ ਸਵਦੇਸ਼ੀ ਟਰੇਡ ਐਕਸਪੋ 2026 ਦੌਰਾਨ ਆਪਣੀ ਪੇਸ਼ਕਾਰੀ ਦੇਣ ਮੌਕੇ | ਅਜੀਤ ਤਸਵੀਰ <br/> 01-03-2026
ਫੁੱਲਾਂਵਾਲ, 28 ਫਰਵਰੀ (ਮਨਜੀਤ ਸਿੰਘ ਦੁੱਗਰੀ)-ਬੀ.ਸੀ.ਐਮ. ਆਰੀਆ ਸਕੂਲ ਦੀ ਦੂਜੀ ਜਮਾਤ ਦੀ ਨੰਨ੍ਹੀ ਵਿਦਿਆਰਥਣ ਤਾਰੂਸ਼ੀ ਵਿਨਾਇਕ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਰਵਾਏ ਸਵਦੇਸ਼ੀ ਟਰੇਡ ਐਕਸਪੋ 2026 - ਹੁਨਰ ਪੰਜਾਬ ਦਾ ਵਿਚ ਕੱਥਕ ਨਿ੍ਤ ਵਿਚ ਪਹਿਲਾ ਇਨਾਮ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸ਼ੁਭਜੀਤ ਕੌਰ ਦੁਆਰਾ ਕਰਵਾਏ ਇਸ ਪ੍ਰੋਗਰਾਮ ਵਿਚ ਵੱਖ-ਵੱਖ ਰਾਜਾਂ ਤੋਂ ਲਗਭਗ 50 ਭਾਗੀਦਾਰਾਂ ਨੇ ਵੱਖ-ਵੱਖ ਉਮਰ ਸ਼੍ਰੇਣੀਆਂ ਵਿਚ ਵੱਖ-ਵੱਖ ਨਿ੍ਤ ਸ਼ੈਲੀਆਂ 'ਚ ਹਿੱਸਾ ਲਿਆ | ਤਾਰੂਸ਼ੀ ਨੇ 4-9 ਸਾਲ ਸ਼੍ਰੇਣੀ ਵਿਚ ਹਿੱਸਾ ਲਿਆ ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਜੱਜਾਂ ਨੂੰ ਪ੍ਰਭਾਵਿਤ ਕਰ ਪਹਿਲਾ ਸਥਾਨ ਅਤੇ 3100 ਦਾ ਨਗਦ ਇਨਾਮ ਜਿੱਤਿਆ | ਸਕੂਲ ਪਿ੍ੰਸੀਪਲ ਕਿ੍ਤਿਕਾ ਸੇਠ ਨੇ ਨੰਨ੍ਹੀ ਪ੍ਰਾਪਤੀਕਰਤਾ ਨੂੰ ਵਧਾਈ ਦਿੱਤੀ ਅਤੇ ਉਸ ਦੀ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਐਸ. ਸੀ. ਡੀ. ਗਵਰਨਮੈਂਟ ਕਾਲਜ 'ਚ ਸਾਲਾਨਾ ਅਥਲੈਟਿਕ ਮੀਟ ਉਤਸ਼ਾਹ ਨਾਲ ਕਰਵਾਈ <br/> ਅਗਲੀ ਖ਼ਬਰ ਆਰੀਆ ਕਾਲਜ ਵਲੋਂ ਭਾਰਤ ਵਿਕਾਸ ਪ੍ਰੀਸ਼ਦ-ਈਸਟਮੈਨ ਕਾਸਟ ਐਂਡ ਫੋਰਜ ਲਿਮਟਿਡ ਸਮਾਰਟ ਸੈਮੀਨਾਰ ਰੂਮ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।