21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਐਸ. ਸੀ. ਡੀ. ਗਵਰਨਮੈਂਟ ਕਾਲਜ 'ਚ ਸਾਲਾਨਾ ਅਥਲੈਟਿਕ ਮੀਟ ਉਤਸ਼ਾਹ ਨਾਲ ਕਰਵਾਈ <br/>

ਜੇਤੂ ਖਿਡਾਰੀਆਂ ਨੂੰ ਸਨਮਾਨ ਕਰਦੇ ਹੋਏ ਪ੍ਰਬੰਧਕ ਤੇ ਪ੍ਰਮੁੱਖ ਸ਼ਖ਼ਸੀਅਤਾਂ | ਅਜੀਤ ਤਸਵੀਰ <br/> 01-03-2026
ਲੁਧਿਆਣਾ, 28 ਫਰਵਰੀ (ਜਤਿੰਦਰ ਭੰਬੀ)-ਐਸ.ਸੀ.ਡੀ. ਗਵਰਨਮੈਂਟ ਕਾਲਜ ਵਲੋਂ ਕਰਵਾਇਆ 106ਵਾਂ ਸਾਲਾਨਾ ਐਥਲੈਟਿਕ ਮੀਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਖੇਡ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਹਾਕੀ ਓਲੰਪੀਅਨ ਪਦਮਸ਼੍ਰੀ ਅਤੇ ਦਰੋਣਾਚਾਰੀਆ ਐਵਾਰਡ ਪ੍ਰਾਪਤ ਬਲਦੇਵ ਸਿੰਘ ਨੇ ਸ਼ਿਰਕਤ ਕੀਤੀ | ਉਨ੍ਹਾਂ ਦਾ ਪਿ੍ੰਸੀਪਲ ਪ੍ਰੋ. (ਡਾ.) ਗੁਰਸ਼ਰਨਜੀਤ ਸਿੰਘ ਸੰਧੂ ਅਤੇ ਸੀਨੀਅਰ ਅਧਿਆਪਕਾਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਉਨ੍ਹਾਂ ਵਲੋਂ ਦੇਸ਼ ਵਿਚ ਮਹਿਲਾ ਹਾਕੀ ਨੂੰ ਮਜ਼ਬੂਤ ਕਰਨ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ | ਉਨ੍ਹਾਂ ਨੇ ਵਿਦਿਆਰਥੀਆਂ ਦੀ ਉਤਸ਼ਾਹਪੂਰਵਕ ਭਾਗੀਦਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਪ੍ਰੋ. ਕੁਲਵੰਤ ਸਿੰਘ, ਪ੍ਰੋ. ਸਤਨਾਮ ਸਿੰਘ ਅਤੇ ਪ੍ਰੋ. ਅਮਰਪ੍ਰੀਤ ਕੌਰ ਵਲੋਂ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ | ਡਾ. ਸਤਨਾਮ ਸਿੰਘ ਨੇ ਅਕਾਦਮਿਕ ਸੈਸ਼ਨ 2025–26 ਦੀ ਸਾਲਾਨਾ ਖੇਡ ਰਿਪੋਰਟ ਪੇਸ਼ ਕੀਤੀ | ਜਿਸ ਵਿਚ ਕਾਲਜ ਦੇ ਇੰਟਰ-ਕਾਲਜ, ਯੂਨੀਵਰਸਿਟੀ ਅਤੇ ਰਾਸ਼ਟਰੀ ਪੱਧਰ 'ਤੇ ਪ੍ਰਾਪਤ ਕੀਤੀਆਂ ਸ਼ਾਨਦਾਰ ਉਪਲਬਧੀਆਂ ਦਾ ਜ਼ਿਕਰ ਕੀਤਾ ਗਿਆ | ਕਾਲਜ ਬਾਸਕਟਬਾਲ ਟੀਮ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਪੱਧਰ 'ਤੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਕਾਲਜ ਵਾਲੀਬਾਲ ਟੀਮ ਨੇ ਆਲ ਇੰਡੀਆ ਪੱਧਰ 'ਤੇ ਸੋਨੇ ਦਾ ਤਮਗ਼ਾ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ | ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ ਜੋਧਾ ਸਿੰਘ ਨੇ ਚੀਨ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ, ਆਸਟੇ੍ਰਲੀਆ ਵਿਚ ਵਾਲੀਬਾਲ ਲੀਗ ਵਿਚ ਭਾਗ ਲਿਆ ਅਤੇ ਖੇਲੋ ਇੰਡੀਆ ਨੈਸ਼ਨਲ ਗੇਮਜ਼ (ਨਾਰਥ ਜ਼ੋਨ) ਵਿਚ ਹਿੱਸਾ ਲਿਆ | ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਦੇ 37 ਜੇਤੂ ਖਿਡਾਰੀਆਂ ਨੂੰ ਚੈੱਕ ਪ੍ਰਦਾਨ ਕੀਤੇ ਗਏ ਅਤੇ ਅੰਤ ਵਿਚ ਵਾਈਸ ਪਿ੍ੰਸੀਪਲ ਡਾ. ਪੂਨਮ ਮਹਾਜਨ ਨੇ ਸਾਰਿਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ 'ਆਪ' ਆਗੂ ਬਿੱਟੂ ਭੁੱਲਰ ਨਾਲ ਜੁੜੇ ਨਿਰਮਾਣ 'ਤੇ ਸਵਾਲ ਇੰਪਰੂਵਮੈਂਟ ਟਰੱਸਟ ਨੇ ਨਿਗਮ ਨੰੂ ਜਾਂਚ ਲਈ ਲਿਖਿਆ ਪੱਤਰ <b... ਅਗਲੀ ਖ਼ਬਰ ਬੀ. ਸੀ. ਐਮ. ਆਰੀਆ ਸਕੂਲ ਦੀ ਵਿਦਿਆਰਥਣ ਤਾਰੂਸ਼ੀ ਵਿਨਾਇਕ ਨੇ ਕਲਾਸੀਕਲ ਡਾਂਸ 'ਚ ਸਕੂਲ ਦਾ ਨਾਂਅ ਕੀਤਾ ਰੌਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।