21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਭਾਜਪਾ ਨੇ ਲੁਧਿਆਣਾ 'ਚ ਸੰਗਠਨਾਤਮਕ ਢਾਂਚਾ ਕੀਤਾ ਮਜ਼ਬੂਤ <br/>

ਅਜੀਤ ਡੈਸਕ 01-03-2026
ਲੁਧਿਆਣਾ, 28 ਫਰਵਰੀ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਵਲੋਂ 2027 ਦੀਆਂ ਵਿਧਾਨਸਭਾ ਚੋਣਾਂ ਨੰੂ ਧਿਆਨ ਵਿਚ ਰੱਖਦਿਆਂ ਲੁਧਿਆਣਾ ਵਿਚ ਆਪਣੇ ਸੰਗਠਨਾਤਮਕ ਢਾਂਚੇ ਨੰੂ ਹੋਰ ਮਜ਼ਬੂਤ ਕਰਨ ਲਈ ਅਹਿਮ ਕਦਮ ਚੁੱਕਿਆ ਗਿਆ ਹੈ | ਇਸ ਤਹਿਤ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸਹਿਮਤੀ ਨਾਲ ਸ਼ਹਿਰ ਦੇ 7 ਸਰਕਲਾਂ, ਮੰਡਲਾਂ ਦੇ ਨਵੇਂ ਪ੍ਰਧਾਨ ਨਿਯੁਕਤ ਕੀਤੇ ਹਨ | ਜਾਰੀ ਕੀਤੀ ਗਈ ਸੂਚੀ ਮੁਤਾਬਿਕ ਪਿਊਸ਼ ਚੋਪੜਾ ਨੰੂ ਅਗਰ ਨਗਰ ਸਰਕਲ, ਰਵੀ ਚੌਰਸੀਆ ਨੰੂ ਰਾਹੋ ਰੋਡ, ਪ੍ਰਵੀਨ ਚੋਪੜਾ ਨੂੰ ਤਾਜਪੁਰ ਸਰਕਲ, ਨਵੀਨ ਵਢੇਰਾ ਨੰੂ ਹੈਬੋਵਾਲ ਸਰਕਲ, ਯੋਗੇਸ਼ ਸ਼ਰਮਾ ਨੰੂ ਸ਼ਹੀਦ ਭਗਤ ਸਿੰਘ ਸਰਕਲ, ਰਾਜਨ ਸ਼ਰਮਾ ਨੰੂ ਘੁਮਾਰ ਮੰਡੀ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਧੀਮਾਨ ਨੇ ਕਿਹਾ ਕਿ ਪਾਰਟੀ ਵਲੋਂ ਸਮਰਪਿਤ ਅਤੇ ਸਰਗਰਮ ਵਰਕਰਾਂ ਨੰੂ ਜ਼ਿੰਮੇਵਾਰੀਆਂ ਦੇ ਕੇ ਸੰਗਠਨ ਨੰੂ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ | ਨਵੇਂ ਨਿਯੁਕਤ ਸਰਕਲ ਪ੍ਰਧਾਨਾਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੰੂ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਨੰੂ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ |

ਪਿਛਲੀ ਖ਼ਬਰ ਜ਼ੋਨਲ ਕਮਿਸ਼ਨਰ ਨੀਰਜ ਜੈਨ ਦੇ ਫ਼ੋਨ ਤੋਂ ਬਾਅਦ ਕੂੜੇ ਵਾਲੀ ਗੱਡੀ ਛੱਡੇ ਜਾਣ ਦਾ ਦੋਸ਼ <br/> ਅਗਲੀ ਖ਼ਬਰ ਮਨਰੇਗਾ ਬਚਾਓ ਰੈਲੀ ਮੁੱਦਿਆਂ ਤੋਂ ਖਾਲੀ ਤੇ ਦਿਸ਼ਾਹੀਣ ਰਹੀ-ਵਿਜੇ ਸਾਂਪਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।