20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪੀ. ਏ. ਯੂ. ਇੰਪਲਾਈਜ਼ ਯੂਨੀਅਨ ਦੀਆਂ ਹੋਈਆਂ ਚੋਣਾਂ 'ਚ ਲਗਾਤਾਰ ਛੇਵੀਂ ਵਾਰ ਅੰਬ ਗਰੁੱਪ ਦੀ ਹੋਈ ਜਿੱਤ <br/>

ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀਆਂ ਹੋਈਆਂ ਚੋਣਾਂ 'ਚ ਜੇਤੂ ਰਹੀ ਅੰਬ ਗਰੁੱਪ ਦੀ ਟੀਮ ਜੇਤੂ ਚਿੰਨ੍ਹ ਬਣਾਉਂਦੀ ਹੋਈ | ਅਜੀਤ ਤਸਵੀਰ <br/> 01-03-2026
ਲੁਧਿਆਣਾ, 28 ਫਰਵਰੀ (ਜਤਿੰਦਰ ਭੰਬੀ)-ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਐਲਾਨੇ ਗਏ, ਜਿਸ ਵਿਚ ਬਲਦੇਵ ਵਾਲੀਆ ਦੀ ਅਗਵਾਈ ਵਾਲੀ ਅੰਬ ਗਰੁੱਪ ਦੀ ਟੀਮ ਨੇ ਰਿਕਾਰਡਤੋੜ ਅਤੇ ਹੁੰਝਾ ਫੇਰ ਜਿੱਤ ਪ੍ਰਾਪਤ ਕੀਤੀ | ਚੇਅਰਮੈਨ ਇਲੈੱਕਸ਼ਨ ਕਮੇਟੀ ਜਗਜੀਤ ਸਿੰਘ ਨੇ ਸਾਰੀਆਂ 15 ਸੀਟਾਂ ਦੇ ਨਤੀਜੇ ਐਲਾਨ ਕੀਤੇ | ਬਲਦੇਵ ਵਾਲੀਆ ਲਗਾਤਾਰ ਛੇਵੀਂ ਵਾਰ ਪ੍ਰਧਾਨ ਬਣੇ, ਉਨ੍ਹਾਂ ਨੂੰ ਕੁੱਲ 887 ਪਈਆਂ ਵੋਟਾਂ ਵਿਚੋਂ 762 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਨੂੰ ਸਿਰਫ਼ 121 ਵੋਟਾਂ ਹੀ ਪਈਆਂ, ਨਵਨੀਤ ਸ਼ਰਮਾ 712 ਵੋਟਾਂ ਲੈ ਕੇ ਸੀਨੀਅਰ ਮੀਤ ਪ੍ਰਧਾਨ (ਓਪਨ) ਬਣੇ, ਨਰਿੰਦਰ ਸਿੰਘ ਸੇਖੋਂ 675 ਵੋਟਾਂ ਨਾਲ ਸੀਨੀਅਰ ਮੀਤ ਪ੍ਰਧਾਨ (ਰਿਜ਼ਰਵ) ਚੁਣੇ ਗਏ | ਰਣਜੀਤ ਸਿੰਘ ਮੀਤ ਪ੍ਰਧਾਨ (ਓ) ਨਿਰਵਿਰੋਧ ਚੁਣੇ ਗਏ, ਮੀਤ ਪ੍ਰਧਾਨ ਧਰਮਿੰਦਰ ਸਿੰਘ ਨਿਰਵਿਰੋਧ ਚੁਣੇ ਗਏ, ਜਰਨਲ ਸਕੱਤਰ ਮਨਮੋਹਨ ਸਿੰਘ ਬਣੇ, ਜਿਨ੍ਹਾਂ ਨੂੰ 729 ਵੋਟਾਂ ਪਈਆਂ, ਖਜ਼ਾਨਚੀ ਦੀ ਸੀਟ 'ਤੇ ਭੁਪਿੰਦਰ ਸਿੰਘ 738 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ | ਸਕੱਤਰ-1 ਨਿਰਵਿਰੋਧ ਤੌਰ 'ਤੇ ਗੁਰਇਕਬਾਲ ਸਿੰਘ ਚੁਣੇ ਗਏ, ਸਕੱਤਰ-2 ਨਿਰਵਿਰੋਧ ਚੁਣੇ ਗਏ ਸਤਵਿੰਦਰ ਸਿੰਘ, ਜੁਆਇੰਟ ਖਜ਼ਾਨਚੀ-1 ਨਿਰਵਿਰੋਧ ਚੁਣੇ ਗਏ ਹਰਮਿੰਦਰ ਸਿੰਘ, ਜੁਆਇੰਟ ਖਜ਼ਾਨਚੀ-2 ਲਈ ਸੁਰਿੰਦਰ ਸਿੰਘ 746 ਵੋਟਾਂ ਲੈ ਕੇ ਬਣੇ, ਬਰਿੰਦਰ ਸਿੰਘ ਜੱਥੇਬੰਦਕ ਸਕੱਤਰ (ਓ) ਨਿਰਵਿਰੋਧ ਚੁਣੇ ਗਏ, ਸੁਰਜੀਤ ਸਿੰਘ 718 ਵੋਟਾਂ ਲੈ ਕੇ ਜੱਥੇਬੰਦਕ ਸਕੱਤਰ (ਰ) ਚੁਣੇ ਗਏ, ਕਰਨੈਲ ਸਿੰਘ 714 ਵੋਟਾਂ ਲੈ ਕੇ ਪ੍ਰਚਾਰ ਸਕੱਤਰ (ਓ) ਚੁਣੇ ਗਏ, ਜਦਕਿ ਜਗਦੀਪ ਸਿੰਘ ਪ੍ਰਚਾਰ ਸਕੱਤਰ (ਰ) ਨਿਰਵਿਰੋਧ ਚੁਣੇ ਗਏ | ਜਨਰਲ ਸਕੱਤਰ ਮਨਮੋਹਨ ਸਿੰਘ ਵਲੋਂ ਇਲੈੱਕਸ਼ਨ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਅਤੇ ਉਨ੍ਹਾਂ ਦੀ ਸਾਰੀ ਕਮੇਟੀ ਦਾ ਅਤੇ ਸਕਿਉਰਿਟੀ ਸਟਾਫ਼ ਦਾ ਇਸ ਇਲੈੱਕਸ਼ਨ ਦਾ ਸਾਰਾ ਪੋ੍ਰਸੈੱਸ ਸ਼ਾਂਤਮਈ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ | ਉਨ੍ਹਾਂ ਵਲੋਂ ਸਮੂਹ ਮੁਲਾਜ਼ਮਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਵੱਧ ਚੜ੍ਹ ਕੇ ਵੋਟਾਂ ਪਾਈਆਂ ਅਤੇ ਅੰਬ ਗਰੁੱਪ ਦੀ ਟੀਮ ਨੂੰ ਲਗਾਤਾਰ ਛੇਵੀਂ ਵਾਰ ਚੁਣਿਆ | ਪ੍ਰਧਾਨ ਚੁਣੇ ਗਏ ਬਲਦੇਵ ਸਿੰਘ ਵਾਲੀਆ ਨੇ ਜਿੱਤ ਉਪਰੰਤ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਜਿਵੇਂ ਪਹਿਲਾਂ ਮੁਲਾਜ਼ਮਾਂ ਦੀਆਂ ਇਤਿਹਾਸਿਕ ਮੰਗਾਂ ਮੰਨਵਾ ਕੇ ਮੁਲਾਜ਼ਮਾਂ ਦੀ ਝੋਲੀ ਵਿਚ ਪਾਈਆਂ, ਉਸੇ ਤਰ੍ਹਾਂ ਅੱਗੇ ਵੀ ਉਨ੍ਹਾਂ ਦੀ ਟੀਮ ਜਾਰੀ ਕੀਤੇ ਮੈਨੀਫੈਸਟੋ ਵਿਚਲੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਯਤਨਸ਼ੀਲ ਰਹੇਗੀ | ਪੀ.ਏ.ਯੂ. ਪੈਨਸ਼ਨਰਜ਼ ਅਤੇ ਰਿਟਾਇਰੀਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਡੀ. ਪੀ. ਮੋੜ ਨੇ ਵਾਲੀਆ ਨੂੰ ਛੇਵੀਂ ਵਾਰ ਲਗਾਤਾਰ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ | ਇਸ ਮੌਕੇ ਹਰਜੀਤ ਸਿੰਘ ਖੰਟ, ਅਵਤਾਰ ਚੰਦ, ਲਾਲ ਬਹਾਦੁਰ ਯਾਦਵ, ਸੁਖਵਿੰਦਰ ਸਿੰਘ ਗਿੱਲ, ਕੇਸ਼ਵ ਸੈਣੀ, ਨਵਨੀਤ ਸ਼ਰਮਾ, ਨਰਿੰਦਰ ਸਿੰਘ ਸੇਖੋਂ, ਰਣਜੀਤ ਸਿੰਘ, ਧਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਗੁਰਇਕਬਾਲ ਸਿੰਘ ਸੋਹੀ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਿੰਦਰ ਸਿੰਘ, ਬਰਿੰਦਰ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ ਸਿੰਘ, ਸ਼ਮਸ਼ੇਰ ਸਿੰਘ, ਚਰਨ ਦਾਸ, ਜਸਵੀਰ ਸਿੰਘ, ਸੰਦੀਪ ਪਾਠਕ, ਸੁਰਿੰਦਰ ਕੁਮਾਰ ਰਕੇਸ਼ ਕੌਡਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਯੱਗ 'ਚ ਆਹੂਤੀਆਂ ਪਾਉਣ ਨਾਲ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ-ਮਹੰਤ ਪ੍ਰਵੀਨ ਚÏਧਰੀ <br/> ਅਗਲੀ ਖ਼ਬਰ ਐਸ. ਪੀ. ਐਸ. ਹਸਪਤਾਲ ਵਿਖੇ ਰੀੜ੍ਹ ਦੀ ਹੱਡੀ ਦਾ ਮੁਫ਼ਤ ਜਾਂਚ ਕੈਂਪ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।