13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੋਲਰ ਸਿਸਟਮ ਦੀ ਆੜ 'ਚ ਲਗਾਏ ਮੋਬਾਈਲ ਟਾਵਰ ਨੂੰ ਲੈਕੇ ਪਿੰਡ ਵਾਸੀਆਂ ਕੀਤਾ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 03-05-2026
ਫੁੱਲਾਂਵਾਲ, 2 ਮਈ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਅਧੀਨ ਆਉਂਦੇ ਪਿੰਡ ਬੇਰੀ ਕਾਲੋਨੀ ਧਾਂਦਰਾ ਸੜਕ 'ਤੇ ਇਕ ਇਮਾਰਤ 'ਤੇ ਲੱਗੇ ਮੋਬਾਈਲ ਟਾਵਰ ਦੇ ਵਿਰੋਧ ਵਿਚ ਅੱਜ ਪਿੰਡ ਵਾਸੀਆਂ ਵਲੋਂ ਸਰਪੰਚ ਦਲਜੀਤ ਸਿੰਘ ਚੌਹਾਨ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਦਾ ਕਹਿਣਾ ਸੀ ਕਿ ਇਮਾਰਤ ਦੇ ਮਾਲਕਾਂ ਵਲੋਂ ਸੋਲਰ ਸਿਸਟਮ ਲਗਾਉਣ ਬਾਰੇ ਪ੍ਰਚਾਰਿਆ ਗਿਆ ਸੀ, ਪਰ ਮੋਬਾਈਲ ਟਾਵਰ ਲਗਾ ਦਿੱਤਾ ਗਿਆ | ਜਦਕਿ 50 ਮੀਟਰ ਦੇ ਦਾਇਰੇ ਅੰਦਰ ਪਿੰਡ ਵਿਚ ਪਹਿਲਾਂ ਹੀ ਦੋ ਮੋਬਾਈਲ ਟਾਵਰ ਲੱਗੇ ਹੋਏ ਹਨ ਅਤੇ ਇਸ ਦੇ ਲੱਗਣ ਨਾਲ ਇਨ੍ਹਾਂ ਦੀ ਗਿਣਤੀ 3 ਹੋ ਜਾਵੇਗੀ | ਜਦ ਕਿ ਇਸ ਏਰੀਏ 'ਚ ਦੋ ਵੱਡੇ ਹਸਪਤਾਲ ਅਤੇ ਇਕ ਸਕੂਲ ਵੀ ਚੱਲ ਰਿਹਾ ਹੈ | ਸਰਪੰਚ ਦਲਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੀ ਪੰਚਾਇਤ ਵਲੋਂ ਕੋਈ ਵੀ ਮਤਾ ਇਸ ਮੋਬਾਈਲ ਟਾਵਰ ਦੇ ਲਗਾਉਣ ਸਬੰਧੀ ਨਹੀਂ ਪਾਇਆ ਗਿਆ | ਸਥਾਨਕ ਲੋਕਾਂ ਨੇ ਪ੍ਰਸ਼ਾਸਨ ਪਾਸੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਦੇਖਦਿਆਂ ਇਸ ਮੋਬਾਈਲ ਟਾਵਰ ਨੂੰ ਇੱਥੋਂ ਤੁਰੰਤ ਹਟਾਇਆ ਜਾਵੇ, ਜਿਸ ਲਈ ਉਨ੍ਹਾਂ ਵਲੋਂ ਮਾਣਯੋਗ ਕੋਰਟ ਵਿਚ ਵੀ ਅਰਜੋਈ ਕੀਤੀ ਗਈ ਹੈ, ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਪਾਸ ਵੀ ਫ਼ਰਿਆਦ ਕੀਤੀ ਗਈ ਹੈ | ਰੋਸ ਪ੍ਰਦਰਸ਼ਨ ਵਿਚ ਦਵਿੰਦਰ ਸਿੰਘ, ਜਸਵਿੰਦਰਪਾਲ ਸਿੰਘ, ਪਰਮਿੰਦਰ ਸਿੰਘ, ਦਿਨੇਸ਼ ਮਰਵਾਹਾ, ਸ਼ੇਰ ਸਿੰਘ, ਵਿਜੇ ਕੁਮਾਰ, ਨਰਾਇਣ ਸਿੰਘ, ਅਮਨਦੀਪ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਮੌਜੂਦ ਸਨ |
ਕੀ ਕਹਿਣਾ ਹੈ ਇੰਡਸ ਕੰਪਨੀ ਦੇ ਅਧਿਕਾਰੀ ਦਾ-
ਜਦੋਂ ਇਸ ਬਾਬਤ ਇਸ ਕੰਪਨੀ ਦੇ ਅਧਿਕਾਰੀ ਅਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਇਹ ਮਾਮਲਾ ਕੋਰਟ ਅਧੀਨ ਹੈ | ਨਾਲ ਹੀ ਧਮਕੀ ਭਰੇ ਲਹਿਜ਼ੇ ਵਿਚ ਕਿਹਾ ਇਸ ਮਾਮਲੇ ਵਿਚ ਉਸ ਨੂੰ ਦੁਬਾਰਾ ਫ਼ੋਨ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ | ਹੁਣ ਦੇਖਣਾ ਇਹ ਹੈ ਕਿ ਵਸੋਂ ਵਾਲੇ ਰਿਹਾਇਸ਼ੀ ਇਲਾਕੇ ਵਿਚ ਹਸਪਤਾਲ ਦੇ ਨੇੜੇ ਅਜਿਹੇ ਮੋਬਾਈਲ ਟਾਵਰ ਲੱਗਣੇ ਕਿੱਥੋਂ ਤੱਕ ਜਾਇਜ਼ ਹਨ? ਇਸ ਬਾਰੇ ਤਾਂ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੰਪਨੀਆਂ ਦੇ ਨੁਮਾਇੰਦੇ ਹੀ ਕੁੱਝ ਦੱਸ ਸਕਦੇ ਹਨ |

ਪਿਛਲੀ ਖ਼ਬਰ ਸ਼ਾਲੀਮਾਰ ਸਕੂਲ ਵਿਖੇ ਫਲ ਦਿਵਸ ਮਨਾਇਆ <br/> ਅਗਲੀ ਖ਼ਬਰ ਹਲਕਾ ਗਿੱਲ ਦੇ ਲੋਕਾਂ ਨੂੰ ਕਾਂਗਰਸ ਦੀ ਸਰਕਾਰ ਬਣਨ 'ਤੇ ਦੇਵਾਂਗੇ ਬੁਨਿਆਦੀ ਸਹੂਲਤਾਂ-ਬਾੜੇਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।