13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਲੋਕਾਂ ਦੇ ਵਿਰੋਧ ਤੋਂ ਬਾਅਦ ਟੈਂਕੀ ਵਾਲੀ ਪਾਰਕ 'ਚ ਨਿਗਮ ਵਲੋਂ ਪਾਏ ਜਾ ਰਹੇ ਅਣਅਧਿਕਾਰਤ ਸ਼ੈੱਡ ਦਾ ਕੰਮ ਰੁਕਿਆ <br/>

ਅਜੀਤ ਡੈਸਕ 03-05-2026
ਲੁਧਿਆਣਾ, 2 ਮਈ (ਜਤਿੰਦਰ ਭੰਬੀ)-ਨਗਰ ਨਿਗਮ ਦੇ ਵਾਰਡ 51 'ਚ ਟੈਂਕੀ ਵਾਲੀ ਪਾਰਕ ਦੇ ਨਾਂਅ ਨਾਲ ਜਾਣੀ ਜਾਂਦੀ ਪਾਰਕ ਵਿਚ ਨਗਰ ਨਿਗਮ ਵਲੋਂ ਪਾਏ ਜਾਣ ਵਾਲੇ ਸ਼ੈੱਡ ਦੀ ਵਿਰੋਧਤਾ ਕਰਦਿਆਂ ਕੌਂਸਲਰ ਇਕਬਾਲ ਸਿੰਘ ਸੋਨੂੰ ਡੀਕੋ ਨੇ ਕਿਹਾ ਕਿ ਇਸ ਵਾਰਡ ਅੰਦਰ ਆਉਂਦੀ ਇਹ ਪਾਰਕ ਤਾਂ ਕੀ ਕਿਸੇ ਵੀ ਗਰੀਨ ਬੈਲਟ 'ਤੇ ਕਿਸੇ ਨੂੰ ਕੋਈ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ, ਕਿਉਂਕਿ ਇਨ੍ਹਾਂ ਥਾਵਾਂ 'ਤੇ ਇਲਾਕੇ ਦੇ ਲੋਕ ਸੈਰ ਕਰਦੇ ਹਨ | ਉਨ੍ਹਾਂ ਕਿਹਾ ਕਿ ਅਸੀਂ ਕਿਸੇ ਸਮਾਜ ਭਲਾਈ ਕੰਮ ਦੇ ਵਿਰੋਧ 'ਚ ਨਹੀਂ ਨਗਰ ਨਿਗਮ ਕੋਲ ਹੋਰ ਬਥੇਰੀਆਂ ਇਮਾਰਤਾਂ ਪਈਆਂ ਹਨ, ਉੱਥੇ ਬਣਾਉਣ ਉਹ ਰੈਣ ਬਸੇਰਾ, ਜਦਕਿ ਪੂਰੀ ਗਿੱਲ ਰੋਡ 'ਤੇ ਮਹਿਜ਼ ਇਕੋ-ਇਕ ਪਾਰਕ ਬਚਿਆ ਹੈ, ਜਿੱਥੇ ਉਨ੍ਹਾਂ ਦੇ ਇਲਾਕੇ ਦੇ ਲੋਕ ਅਕਸਰ ਸੈਰ ਕਰਨ ਆਉਂਦੇ ਸਨ | ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਇਸੇ ਪਾਰਕ 'ਚ ਅਣਅਧਿਕਾਰਤ ਸ਼ੈੱਡ ਪਾਇਆ ਜਾ ਰਿਹਾ ਸੀ, ਜਿਸ ਦਾ ਇਲਾਕਾ ਨਿਵਾਸੀਆਂ ਨੇ ਡਟਵਾਂ ਵਿਰੋਧ ਕੀਤਾ ਤੇ ਉਹ ਮੌਕੇ 'ਤੇ ਪੁੱਜੇ, ਜਿਸ ਤੋਂ ਬਾਅਦ ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਕਿਸੇ ਕੋਲ ਇਸ ਸੰਬੰਧੀ ਅਧਿਕਾਰਤ ਪੁਸ਼ਟੀ ਨਹੀਂ ਸੀ, ਜਿਸ ਤੋਂ ਬਾਅਦ ਉਨ੍ਹਾਂ ਅਣਅਧਿਕਾਰਤ ਪਾਏ ਰਹੇ ਸ਼ੈਡ ਦਾ ਕੰਮ ਬੰਦ ਕਰਵਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਗਰੀਨ ਬੈਲਟ ਨੂੰ ਕਿਸੇ ਵੀ ਕੀਮਤ 'ਤੇ ਤਬਾਹ ਨਹੀਂ ਕਰਨ ਦਿੱਤਾ ਜਾਵੇਗਾ | ਸੋਨੂੰ ਡੀਕੋ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਨਿਗਮ ਪ੍ਰਸ਼ਾਸਨ ਨੇ ਇਲਾਕਾ ਨਿਵਾਸੀਆਂ ਦੇ ਉਲਟ ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨਗਰ ਨਿਗਮ ਦੀ ਇਸ ਕਾਰਵਾਈ ਖ਼ਿਲਾਫ਼ ਐਨ.ਜੀ.ਟੀ. ਦਾ ਦਰਵਾਜ਼ਾ ਖੜਕਾਉਣ ਤੋਂ ਗੁਰੇਜ਼ ਨਹੀਂ ਕਰਨਗੇ |

ਪਿਛਲੀ ਖ਼ਬਰ ਖੜੀ ਕਾਰ 'ਚ ਟੱਕਰ ਮਾਰਨ ਦੇ ਮਾਮਲੇ 'ਚ ਟਿੱਪਰ ਚਾਲਕ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਜਥੇਦਾਰ ਨਿਮਾਣਾ ਨੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਬੱਸਾਂ ਨੂੰ ਕੀਤਾ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।