13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਖੜੀ ਕਾਰ 'ਚ ਟੱਕਰ ਮਾਰਨ ਦੇ ਮਾਮਲੇ 'ਚ ਟਿੱਪਰ ਚਾਲਕ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 03-05-2026
ਲੁਧਿਆਣਾ, 2 ਮਈ (ਆਹੂਜਾ)-ਥਾਣਾ ਡਾਬਾ ਦੇ ਇਲਾਕੇ ਬਾਪੂ ਮਾਰਕੀਟ 'ਚ ਟਿੱਪਰ ਚਾਲਕ ਵਲੋਂ ਖੜੀ ਕਾਰ 'ਚ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਬੁਰੀ ਤਰਾਂ ਨਾਲ ਨੁਕਸਾਨੀ ਗਈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਗÏਰਵ ਕੰਬੋਜ ਨੇ ਦੱਸਿਆ ਕਿ ਉਸਨੇ ਆਪਣੀ ਕਾਰ ਬਾਪੂ ਮਾਰਕੀਟ ਨੇੜੇ ਪਿੱਪਲ ਚੌਕ 'ਚ ਖ਼ਾਲੀ ਪਲਾਟ 'ਚ ਖੜੀ ਕੀਤੀ ਸੀ¢ ਟਿੱਪਰ ਦੇ ਅਣਪਛਾਤੇ ਚਾਲਕ ਨੇ ਟਿੱਪਰ ਬੈਕ ਕਰਦੇ ਸਮੇਂ ਉਸਦੀ ਗੱਡੀ ਦੇ ਪਿੱਛੇ ਵਾਲਾ ਸ਼ੀਸ਼ਾ, ਖੱਬੇ ਸਾਈਡ ਵਾਲੀ ਲਾਈਟ, ਕਾਰ ਦੀ ਡਿੱਗੀ ਦਾ ਨੁਕਸਾਨ ਕੀਤਾ, ਜਦੋਂ ਉਸਨੇ ਟਿੱਪਰ ਚਾਲਕ ਕੋਲੋਂ ਇਸ ਸਬੰਧੀ ਪੁੱਛਿਆ ਤਾਂ ਮੁਲਜ਼ਮਾਂ ਨੇ ਗਾਲ਼ੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ¢ ਜਾਂਚ ਅਧਿਕਾਰੀ ਹÏਲਦਾਰ ਰਾਜ ਗੋਪਾਲ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ਤੇ ਹਰਦੀਪ ਸਿੰਘ ਉਰਫ਼ ਲਾਡੀ, ਗੁਰਦੀਪ ਸਿੰਘ, ਟਿੱਪਰ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ¢

ਪਿਛਲੀ ਖ਼ਬਰ ਵਿਧਾਇਕ ਪਰਾਸ਼ਰ ਵਲੋਂ ਹਰੀ ਕਰਤਾਰ ਕਾਲੋਨੀ ਵਿਖੇ ਗਲੀਆਂ ਦੇ ਪੁਨਰ ਨਿਰਮਾਣ ਲਈ 98 ਲੱਖ ਦੇ ਪ੍ਰਾਜੈਕਟ ਦਾ ਉਦਘਾਟਨ <br/... ਅਗਲੀ ਖ਼ਬਰ ਲੋਕਾਂ ਦੇ ਵਿਰੋਧ ਤੋਂ ਬਾਅਦ ਟੈਂਕੀ ਵਾਲੀ ਪਾਰਕ 'ਚ ਨਿਗਮ ਵਲੋਂ ਪਾਏ ਜਾ ਰਹੇ ਅਣਅਧਿਕਾਰਤ ਸ਼ੈੱਡ ਦਾ ਕੰਮ ਰੁਕਿਆ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।