01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਜਿਹੜਾ ਜੀਵ ਆਤਮਕ ਜੀਵਨ ਦੇ ਰਾਹ 'ਤੇ ਨਹੀਂ ਚਲਦਾ, ਉਸ ਦਾ ਜੀਵਨ ਬੇ-ਅਰਥ ਬੀਤ ਜਾਂਦਾ ਹੈ-ਸੰਤ ਅਮੀਰ ਸਿੰਘ <br/>

ਸਮਾਗਮ ਦੌਰਾਨ ਅਰਦਾਸ ਕਰਨ ਸਮੇਂ ਸੰਤ ਬਾਬਾ ਅਮੀਰ ਸਿੰਘ ਤੇ ਹਾਜ਼ਰ ਸੰਗਤਾਂ | ਅਜੀਤ ਤਸਵੀਰਾਂ <br/> 18-05-2026
ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਹੋਇਆ | ਸਮਾਗਮ ਦੀ ਅਰੰਭਤਾ ਟਕਸਾਲ ਦੇ ਹੋਣਹਾਰ ਵਿਦਿਆਰਥੀ ਵਲੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਕੀਤੀ ਗਈ | ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੁਖੀ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਨੇ ਸਮਝਾਇਆ ਕਿ ਮਨੁੱਖੀ ਜੀਵਨ ਪ੍ਰਾਪਤ ਕਰਕੇ ਜਿਹੜਾ ਜੀਵ ਆਤਮਕ ਜੀਵਨ ਦੇ ਰਾਹ 'ਤੇ ਨਹੀਂ ਚਲਦਾ ਉਸ ਦਾ ਜੀਵਨ ਬੇ-ਅਰਥ ਬੀਤ ਜਾਂਦਾ ਹੈ | ਉਹ ਮਨ ਕਰਕੇ ਰਤਨ ਅਤੇ ਜਵਾਹਰ ਖਰੀਦਣ ਲਈ ਤਾਂ ਆਉਂਦਾ ਹੈ, ਪਰ ਕੱਲਰ ਲੱਦ ਕੇ ਲੈ ਜਾਂਦਾ ਹੈ | ਜਿਹੜੇ ਮਨੁੱਖ ਪਰਮਾਤਮਾ ਦੀ ਸਿਫਤ-ਸਲਾਹ ਕਰਦੇ ਹਨ, ਹਿਰਦੇ ਵਿਚ ਸਦਾ ਪਰਮਾਤਮਾ ਦਾ ਨਾਮ ਵਸਾਉਂਦੇ ਹਨ, ਪ੍ਰਭੂ ਤੋਂ ਬਿਨ੍ਹਾਂ ਕਿਸੇ ਹੋਰ ਆਸਰੇ ਦੀ ਭਾਲ ਨਹੀਂ ਕਰਦੇ, ਪ੍ਰਭੂ ਪ੍ਰੇਮ ਵਿਚ ਰੰਗੇ ਹੋਏ ਨਿਰਮਲ ਜੀਵਨ ਵਾਲੇ ਬਣ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦੇ ਹਨ | ਆਤਮਿਕ ਜੀਵਨ ਤੋਂ ਬਿਨ੍ਹਾਂ ਮਨੁੱਖ ਦੀ ਘਾਲ ਕਮਾਈ ਸਫਲ ਨਹੀਂ ਹੁੰਦੀ | ਉਸ ਦਾ ਸਰੀਰ ਮਾਇਆ ਦੇ ਤਿੰਨ ਗੁਣਾ ਵਿਚ ਹੀ ਬੱਝਿਆ ਰਹਿੰਦਾ ਹੈ, ਉਹ ਸਦਾ ਭਟਕਦਾ ਰਹਿੰਦਾ ਹੈ | ਉਸਦੇ ਜੀਵਨ ਰਾਹ ਵਿਚ ਘੁੱਪ ਹਨੇ੍ਹਰੇ ਤੋਂ ਬਿਨ੍ਹਾਂ, ਉਸ ਨੂੰ ਕੋਈ ਹੋਰ ਕੁਝ ਵੀ ਦਿਖਾਈ ਨਹੀਂ ਦਿੰਦਾ | ਅਜਿਹਾ ਜੀਵ ਮਨੁੱਖ ਵਿਕਾਰਾਂ ਵਿੱਚ ਲਿਪਤ ਹੋਇਆ ਜਦ ਤੱਕ ਜਿਉਂਦਾ ਹੈ, ਦੁਖੀ ਅਤੇ ਅਸ਼ਾਂਤ ਰਹਿੰਦਾ ਹੈ, ਜਦੋਂ ਤੱਕ ਮਾਣ ਮੋਹ ਅਤੇ ਹੰਕਾਰ ਵਿੱਚ ਲਿੱਪਤ ਰਹਿੰਦਾ ਹੈ, ਪਰਮਾਤਮਾ ਦੀ ਹਜੂਰੀ ਵਿੱਚ ਬੈਠਣ ਦੀ ਥਾਂ ਨਹੀਂ ਮਿਲਦੀ | ਜਿਸ ਨੇ ਆਪਾਂ ਭਾਵ-ਤਿਆਗ ਕੇ ਆਤਮਕ ਜੀਵਨ ਦੀ ਰਾਹ ਤੇ ਕਦਮ ਰੱਖ ਲਿਆ | ਉਹ ਮਾਨੋ ਸੁੱਤ ਹੋਇਆ ਜਾਗ ਪਿਆ ਪੈਂਦਾ ਹੈ ਉਸ ਨੂੰ ਇਹ ਆਸ ਉਸਨੂੰ ਇਹ ਸਮਝ ਆ ਜਾਂਦੀ ਹੈ ਕਿ ਜਿਸ ਪ੍ਰਭੂ ਨੇ ਸਾਨੂੰ ਪੈਦਾ ਕੀਤਾ ਹੈ, ਉਹੀ ਉਸਨੂੰ ਉਸ ਦਾ ਰਖਵਾਲਾ ਹੈ |

ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ 1 ਵਿਅਕਤੀ ਕਾਬੂ ਅਗਲੀ ਖ਼ਬਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਸਰਕਾਰ ਰਾਹੋਂ ਰੋਡ ਨੂੰ ਜਲਦ ਬਣਾਏ-ਗੁਰਮੇਲ ਸਿੰਘ ਪਹਿਲਵਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।