29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸ਼ਹਿਰ 'ਚ ਫੁੱਟਪਾਥਾਂ 'ਤੇ ਬੈਠ ਕਥਿਤ ਝੋਲਾਛਾਪ ਡਾਕਟਰ ਦੇਸੀ ਜੜ੍ਹੀ-ਬੂਟੀਆਂ ਦੇ ਨਾਂਅ 'ਤੇ ਲੋਕਾਂ ਦੀ ਸਿਹਤ ਨਾਲ ਕਰ ਰਹੇ ਨੇ ਖਿਲਵਾੜ <br/>

ਚੀਮਾ ਚੌਕ ਦੇ ਲਾਗੇ ਸੜਕ ਦੇ ਫੁੱਟਪਾਥ 'ਤੇ ਬੈਠ ਕੇ ਮਰੀਜ਼ ਦੇ ਦੰਦਾਂ ਦੀ ਜਾਂਚ ਕਰਦਾ ਕਥਿਤ ਝੋਲਾ ਛਾਪ ਡਾਕਟਰ | (ਸੱਜੇ) ਕਥਿਤ ਝੋਲਾ ਛਾਪ ਡਾਕਟਰ ਵਲੋਂ ਬਸਤੀ ਜੋਧੇਵਾਲ ਲਾਗੇ ਸੜਕ ਦੇ ਫੁੱਟਪਾਥ 'ਤੇ ਤੰਬੂ ਲਗਾ ਕੇ ਸਜਾਈ ਜੜ੍ਹੀਆਂ ਬੂਟੀਆਂ ਦੀ ਦੁਕਾਨ | ਤਸਵੀਰ: ਸੇਵਕ ਸਿੰਘ <br/> 06-06-2026
ਲੁਧਿਆਣਾ, 5 ਜੂਨ (ਡਾ. ਤਰਲੋਚਨ ਸਿੰਘ)-ਪੰਜਾਬ ਸਰਕਾਰ ਵਲੋਂ ਇਕ ਪਾਸੇ ਜਿੱਥੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਹਰ ਗਲੀ-ਮੁਹੱਲੇ ਵਿਚ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ ਤਾਂ ਜੋ ਲੋਕਾਂ ਨੂੰ ਆਪਣੇ ਘਰਾਂ ਦੇ ਲਾਗੇ ਹੀ ਮੁੱਢਲੀਆਂ ਸਿਹਤ ਸਹੂਲਤਾਂ ਮਿਲ ਸਕਣ, ਉੱਥੇ ਹੀ ਦੂਜੇ ਪਾਸੇ ਸ਼ਹਿਰ ਦੀਆਂ ਸੜਕਾਂ 'ਤੇ ਬਣੇ ਫੁੱਟਪਾਥਾਂ 'ਤੇ ਬੈਠ ਕਥਿਤ ਝੋਲਾ ਛਾਪ ਡਾਕਟਰਾਂ ਵਲੋਂ ਦੇਸੀ ਜੜ੍ਹੀ-ਬੂਟੀਆਂ ਦੇ ਨਾਂਅ 'ਤੇ ਲੋਕਾਂ ਦੀ ਸਿਹਤ ਨਾਲ ਸ਼ਰ੍ਹੇਆਮ ਖਿਲਵਾੜ ਕੀਤਾ ਜਾ ਰਿਹਾ ਹੈ | ਹੋਰ ਤਾਂ ਹੋਰ ਬਿਨਾਂ ਕਿਸੇ ਤਜਰਬੇ ਤੋਂ ਕੰਨਾਂ 'ਚੋਂ ਮੈਲ ਅਤੇ ਦੰਦਾਂ ਦਾ ਇਲਾਜ ਵੀ ਇਨ੍ਹਾਂ ਝੋਲਾ ਛਾਪ ਡਾਕਟਰਾਂ ਵਲੋਂ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਕੀਤਾ ਜਾ ਰਿਹਾ ਹੈ | ਸ਼ਹਿਰ ਦੀਆਂ ਮੁੱਖ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ 'ਤੇ ਬਣੇ ਫੁੱਟਪਾਥਾਂ 'ਤੇ ਬਿਨਾਂ ਕਿਸੇ ਤਜਰਬੇ ਤੋਂ ਲੋਕ ਤੰਬੂ ਲਗਾ ਕੇ ਜੜ੍ਹੀ ਬੂਟੀਆਂ ਵੇਚ ਰਹੇ ਹਨ | ਸ਼ਹਿਰ ਦੇ ਜਲੰਧਰ ਬਾਈਪਾਸ ਚੌਕ, ਬਸਤੀ ਜੋਧੇਵਾਲ, ਸਮਰਾਲਾ ਚੌਕ, ਗਿੱਲ ਰੋਡ ਸਮੇਤ ਸ਼ਹਿਰ ਦੇ ਅਨੇਕਾਂ ਹੀ ਅਜਿਹੇ ਚੌਕ ਹਨ, ਜਿੱਥੇ ਝੋਲਾ ਛਾਪ ਡਾਕਟਰਾਂ ਵਲੋਂ ਇਲਾਜ ਦੇ ਨਾਂਅ 'ਤੇ ਲੋਕਾਂ ਦੀ ਸਿਹਤ ਨਾਲ ਸ਼ਰ੍ਹੇਆਮ ਖਿਲਵਾੜ ਕੀਤਾ ਜਾ ਰਿਹਾ ਹੈ | ਸ਼ਹਿਰ ਦੀਆਂ ਇਨ੍ਹਾਂ ਮੁੱਖ ਸੜਕਾਂ 'ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਸੜਕਾਂ 'ਤੇ ਬੈਠ ਲੋਕਾਂ ਦਾ ਇਲਾਜ ਕਰ ਰਹੇ ਇਨ੍ਹਾਂ ਝੋਲਾ ਛਾਪ ਡਾਕਟਰਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ, ਜਾਂ ਫਿਰ ਸਭ ਕੁੱਝ ਦੇਖਣ ਦੇ ਬਾਵਜੂਦ ਵੀ ਅੱਖਾਂ ਮੀਟ ਲਈਆਂ ਜਾਂਦੀਆਂ ਹਨ | ਇਨ੍ਹਾਂ ਝੋਲਾ ਛਾਪ ਡਾਕਟਰਾਂ ਦਾ ਸ਼ਿਕਾਰ ਜ਼ਿਆਦਾਤਰ ਆਮ ਲੋਕ ਬਣਦੇ ਹਨ, ਕਿਉਂਕਿ ਉਹ ਥੋੜੇ੍ਹ ਪੈਸਿਆਂ 'ਚ ਹੀ ਇਨ੍ਹਾਂ ਕਥਿਤ ਡਾਕਟਰਾਂ ਪਾਸੋਂ ਇਲਾਜ ਕਰਵਾ ਲੈਂਦੇ ਹਨ, ਪਰ ਲੋਕਾਂ ਦੀ ਬਿਮਾਰੀ ਠੀਕ ਹੋਣ ਦੀ ਬਜਾਏ ਜ਼ਿਆਦਾ ਵੱਧ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁੜ ਵੱਡੇ ਹਸਪਤਾਲਾਂ 'ਚ ਇਲਾਜ ਕਰਵਾਉਣ ਲਈ ਜਾਣਾ ਪੈਂਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਇਨ੍ਹਾਂ ਕਥਿਤ ਝੋਲਾ ਛਾਪ ਡਾਕਟਰਾਂ ਦੀ ਪਛਾਣ ਕਰਕੇ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭੋਲੇ ਭਾਲੇ ਲੋਕ ਇਨ੍ਹਾਂ ਦੇ ਜਾਲ ਵਿਚ ਨਾ ਫਸ ਸਕਣ |
ਸਮੇਂ-ਸਮੇਂ 'ਤੇ ਕੀਤੀ ਜਾਂਦੀ ਹੈ ਜਾਂਚ-ਸਿਵਲ ਸਰਜਨ
ਇਸ ਸੰਬੰਧੀ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਸਮੇਂ-ਸਮੇਂ 'ਤੇ ਟੀਮਾਂ ਬਣਾ ਕੇ ਇਨ੍ਹਾਂ ਕਥਿਤ ਝੋਲਾਛਾਪ ਡਾਕਟਰਾਂ ਦੀ ਜਾਂਚ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਉਹ ਜਲਦ ਹੀ ਡਿਪਟੀ ਕਮਿਸ਼ਨਰ ਨਾਲ ਰਾਬਤਾ ਕਾਇਮ ਕਰਕੇ ਇਸ ਸੰਬੰਧੀ ਕੋਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨਗੇ | ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਹੁੰਦੇ ਖਿਲਵਾੜ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ |

ਪਿਛਲੀ ਖ਼ਬਰ ਪੰਜਾਬ 'ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਅਕਾਲੀ ਦਲ ਵਾਰਿਸ ਪੰਜਾਬ ਹੀ ਕਰ ਸਕਦਾ ਹੈ- ਰਣਧੀਰ ਸਿੰਘ ਧੀਰਾ <br/> ਅਗਲੀ ਖ਼ਬਰ ਮਾਂ ਬਗਲਾ ਮੁਖੀ ਦੀ ਕਿਰਪਾ ਨਾਲ ਜੀਵਨ 'ਚ ਸਫਲਤਾ ਦੇ ਨਵੇਂ ਦਰਵਾਜ਼ੇ ਖੁੱਲ੍ਹਦੇ ਹਨ-ਮਹੰਤ ਪ੍ਰਵੀਨ ਚÏਧਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।